ਪੁਲਸ ਦੇ ਸਾਹਮਣੇ ਗੁੰਡਾਗਰਦੀ, ਗਊ ਮਾਸ ਦੇ ਸ਼ੱਕ ''ਚ ਬਦਮਾਸ਼ਾਂ ਨੇ ਨੌਜਵਾਨ ਨੂੰ ਹਥੌੜੇ ਨਾਲ ਕੁੱਟਿਆ

08/01/2020 2:08:00 PM

ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ 'ਚ ਸ਼ੁੱਕਰਵਾਰ ਨੂੰ ਮੀਟ (ਮਾਸ) ਨਾਲ ਭਰੀ ਇਕ ਗੱਡੀ ਨੂੰ ਕੁਝ ਬਦਮਾਸ਼ਾਂ ਨੇ ਫੜ ਲਈ। ਇਸ ਤੋਂ ਬਾਅਦ ਡਰਾਈਵਰ ਨੂੰ ਹੇਠਾਂ ਉਤਾਰ ਕੇ ਹਥੌੜੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ 'ਚ ਮੇਵਾਤ ਦੇ ਲੁਕਮਾਨ (25) ਨੂੰ ਪੁਲਸ ਦੀ ਮੌਜੂਦਗੀ 'ਚ ਲੋਕ ਬੁਰੀ ਤਰ੍ਹਾਂ ਕੁੱਟ ਰਹੇ ਹਨ। ਲੁਕਮਾਨ ਨੇ ਦੱਸਿਆ ਕਿ ਉਹ ਸਵੇਰੇ 9 ਵਜੇ ਸੈਕਟਰ 4-5 ਚੌਕ 'ਚ ਪਹੁੰਚਿਆ ਸੀ। ਉਸ ਦੀ ਪਿਕਅੱਪ ਵੈਨ 'ਚ ਮੱਝ ਦਾ ਮਾਸ ਰੱਖਿਆ ਹੋਇਆ ਸੀ। ਇਸ ਦੌਰਾਨ 5 ਦੋਪਹੀਆ ਵਾਹਨਾਂ ਤੋਂ ਕੁਝ ਨੌਜਵਾਨ ਆਏ। ਲੁਕਮਾਨ ਨੇ ਪੁਲਸ ਨੂੰ ਦੱਸਿਆ,''ਉਹ ਕਰੀਬ 8 ਤੋਂ 10 ਲੋਕ ਹੋਣਗੇ। ਉਨ੍ਹਾਂ ਨੇ ਮੇਰੇ ਵੱਲ ਚੀਕ ਕੇ ਗੱਡੀ ਰੁਕਵਾਈ। ਮੈਂ ਆਪਣੀ ਸੁਰੱਖਿਆ ਲਈ ਗੱਡੀ ਦੌੜਾਉਣ ਲੱਗਾ। ਮੈਂ ਸਦਰ ਬਾਜ਼ਾਰ 'ਚ ਆਪਣੀ ਗੱਡੀ ਰੋਕੀ ਅਤੇ ਉਨ੍ਹਾਂ ਲੋਕਾਂ ਨੇ ਮੈਨੂੰ ਖਿੱਚ ਕੇ ਬਾਹਰ ਕੱਢਿਆ। ਗਊ ਮਾਸ ਲਿਜਾਉਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੇ ਮੈਨੂੰ ਹਥੌੜੇ ਨਾਲ ਬੇਰਹਿਮੀ ਨਾਲ ਮਾਰਿਆ।''

PunjabKesariਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਕੁੱਟਦੇ-ਕੁੱਟਦੇ ਲੁਕਮਾਨ ਨੂੰ ਅੱਧ ਮਰਿਆ ਕਰ ਦਿੱਤਾ। ਮਾਮਲੇ 'ਚ ਪੁਲਸ ਨੇ ਲੁਕਮਾਨ ਦੀ ਸ਼ਿਕਾਇਤ 'ਤੇ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ ਅਤੇ ਹਰਿਆਣਾ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ ਹਨ। ਦਿਗਵਿਜੇ ਨੇ ਟਵੀਟ ਕੀਤਾ,''ਗੁਰੂਗ੍ਰਾਮ 'ਚ ਗਊ ਰੱਖਿਅਕ ਹਥੌੜੇ ਨਾਲ ਇਕ ਵਿਅਕਤੀ ਨੂੰ ਕੁੱਟ ਰਹੇ ਹਨ ਅਤੇ ਪੁਲਸ ਚੁੱਪਚਾਪ ਖੜ੍ਹੀ ਰਹੀ। ਭਾਰਤੀ ਨਾਗਰਿਕ ਵਿਰੁੱਧ ਅਪਰਾਧ ਕੀਤਾ ਜਾ ਰਿਹਾ ਹੈ ਅਤੇ ਪੁਲਸ ਚੁੱਪ ਹੋ ਕੇ ਖੜ੍ਹੀ ਰਹੀ ਅਤੇ ਅਪਰਾਧੀਆਂ ਨੂੰ ਦੌੜਨ ਦਿੱਤਾ? ਕੀ ਹਰਿਆਣਾ ਪੁਲਸ ਦੀ ਕੋਈ ਜਵਾਬਦੇਹੀ ਨਹੀਂ ਹੈ? ਕੀ ਉੱਥੇ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਹੈ?


DIsha

Content Editor

Related News