ਹਰਿਆਣਾ ''ਚ ਕੋਰੋਨਾ ਦੇ 94 ਨਵੇਂ ਮਾਮਲੇ ਆਏ ਸਾਹਮਣੇ, 334 ਮਰੀਜ਼ ਹੋਏ ਠੀਕ

Sunday, Jun 28, 2020 - 03:30 PM (IST)

ਹਰਿਆਣਾ ''ਚ ਕੋਰੋਨਾ ਦੇ 94 ਨਵੇਂ ਮਾਮਲੇ ਆਏ ਸਾਹਮਣੇ, 334 ਮਰੀਜ਼ ਹੋਏ ਠੀਕ

ਹਰਿਆਣਾ- ਹਰਿਆਣਾ 'ਚ ਕੋਰੋਨਾ ਇਨਫੈਕਸ਼ਨ ਦੇ ਅੱਜ ਯਾਨੀ ਐਤਵਾਰ ਨੂੰ 94 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ ਰਾਹਤ ਦੀ ਗੱਲ ਇਹ ਹੈ ਕਿ 334 ਮਰੀਜ਼ ਠੀਕ ਹੋ ਗਏ। ਹਰਿਆਣਾ ਸਰਕਾਰ ਦੇ ਇੱਥੇ ਜਾਰੀ ਬੁਲੇਟਿਨ ਅਨੁਸਾਰ ਨਵੇਂ ਮਾਮਲਿਆਂ 'ਚ ਗੁਰੂਗ੍ਰਾਮ ਤੋਂ 54, ਚਰਖੀ ਦਾਦਰੀ ਤੋਂ 9, ਕੈਥਲ ਤੋਂ 7, ਪਲਵਲ, ਝੱਜਰ, ਨੂੰਹ ਅਤੇ ਪਾਨੀਪਤ ਤੋਂ 5-5, ਯਮੁਨਾਨਗਰ ਤੋਂ 2 ਅਤੇ ਰੇਵਾੜੀ ਤੇ ਕੁਰੂਕੁਸ਼ੇਤਰ ਤੋਂ ਇਕ-ਇਕ ਮਾਮਲਾ ਹੈ। ਠੀਕ ਹੋਏ ਮਰੀਜ਼ਾਂ 'ਚ ਵੀ ਜ਼ਿਆਦਾਤਰ ਗੁਰੂਗ੍ਰਾਮ ਤੋਂ 244 ਹਨ।

ਉਸ ਤੋਂ ਇਲਾਵਾ ਜੀਂਦ ਤੋਂ 39, ਅੰਬਾਲਾ ਤੋਂ 22, ਪਲਵਲ ਤੋਂ 11, ਕੁਰੂਕੁਸ਼ੇਤਰ ਤੋਂ 10 ਅਤੇ ਯਮੁਨਾਨਗਰ ਤੋਂ 8 ਸ਼ਾਮਲ ਹਨ। ਬੁਲੇਟਿਨ ਅਨੁਸਾਰ ਇਸ ਤਰ੍ਹਾਂ ਪ੍ਰਦੇਸ਼ 'ਚ ਸਾਰੇ ਸਰਗਰਮ ਮਾਮਲਿਆਂ ਦੀ ਗਿਣਤੀ 4497 ਹੈ। ਮਹਾਮਾਰੀ ਫੈਲਣ ਤੋਂ ਲੈ ਕੇ ਹੁਣ ਤੱਕ 1351 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ 'ਚੋਂ 218 ਦੀ ਮੌਤ ਹੋਈ ਹੈ ਅਤੇ 8806 ਮਰੀਜ਼ ਠੀਕ ਹੋ ਚੁਕੇ ਹਨ।


author

DIsha

Content Editor

Related News