ਸਫੀਦੋ ਦੇ ਵਿਧਾਇਕ ਨੇ ਮੰਤਰੀ ਵਿੱਜ ਦੇ ਸਾਹਮਣੇ ਰੱਖੀ ਮੱਝਾਂ ਚੋਰੀ ਦੀ ਸਮੱਸਿਆ

1/1/2020 6:01:12 PM

ਜੀਂਦ—ਹਰਿਆਣਾ ਦੇ ਸਫੀਦੋ ਵਿਧਾਨ ਸਭਾ ਖੇਤਰ 'ਚ ਮੱਝਾਂ ਦੀਆਂ ਚੋਰੀਆਂ ਸਬੰਧੀ ਵੱਧਦੀਆਂ ਘਟਨਾਵਾਂ 'ਤੇ ਖੇਤਰ ਤੋਂ ਕਾਂਗਰਸ ਵਿਧਾਇਕ ਸੁਭਾਸ਼ ਗਾਂਗੋਲੀ ਨੇ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨਾਲ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਖੇਤਰ 'ਚ ਪਿਛਲੇ ਦੋ ਮਹੀਨਿਆਂ 'ਚ ਮੱਝਾਂ ਦੀ ਚੋਰੀ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਸ 'ਚ ਪਸ਼ੂ ਪਾਲਣਾਂ ਵਾਲਿਆਂ 'ਚ ਕਾਫੀ ਗੁੱਸਾ ਵੀ ਦੇਖਿਆ ਗਿਆ ਹੈ। ਵਿਧਾਇਕ ਸੁਭਾਸ਼ ਗੰਗੋਲੀ ਨੇ ਦੱਸਿਆ, ''ਰਣਬੀਰ ਪੁੱਤਰ ਚੰਦਰਰੂਪ ਰਾਣਾ ਪਿੰਡ ਮੁਆਨਾ ਦੀਆਂ 7 ਮੱਝਾਂ, ਦਲ ਸਿੰਘ ਪੁੱਤਰ ਭਾਗੂ ਪਿੰਡ ਬੁੱਢਾ ਖੇੜਾ ਦੀਆਂ 2 ਮੱਝਾਂ, ਸੰਸਾਰ ਸਿੰਘ ਪੁੱਤਰ ਮੂੰਗਾਰਾਮ ਪਿੰਡ ਪਾਜੂ ਖੁਰਦ ਦੀ ਇੱਕ ਮੱਝ, ਦਿਲਬਾਗ ਪੁੱਤਰ ਹਰਚਰਨ ਪਿੰਡ ਰਾਮਪੂਰਾ ਦੀ 1 ਮੱਝ, ਬਲਵਾਨ ਪੁੱਤਰ ਲਹਿਣਾ ਪਿੰਡ ਪਾਜੂ ਕਲਾ ਦੀ 3 ਮੱਝਾਂ ਦੇ ਨਾਲ-ਨਾਲ ਕੋਰੜੇ, ਏਚਰਾ ਕਲਾਂ ਸਮੇਤ ਹੁਣ ਤੱਕ 25 ਤੋਂ ਜ਼ਿਆਦਾ ਪਿੰਡ 'ਚ 100 ਤੋਂ ਜ਼ਿਆਦਾ ਮੱਝਾਂ ਚੋਰੀ ਹੋ ਚੁੱਕੀਆਂ ਹਨ, ਜੋ ਲਗਾਤਾਰ ਜਾਰੀ ਹੈ।''

ਵਿਧਾਇਕ ਨੇ ਕਿਹਾ, ''ਇਹ ਘਟਨਾਵਾਂ ਸਿਰਫ ਚੋਰੀ ਦੀ ਨਹੀਂ ਬਲਕਿ ਵਿਗੜ੍ਹਦੀ ਕਾਨੂੰਨੀ ਵਿਵਸਥਾ ਦੀ ਹੈ।'' ਉਨ੍ਹਾਂ ਨੇ ਦੱਸਿਆ ਹੈ ਕਿ ਜਦੋਂ ਪਾਜੂ ਖੁਰਦ ਪਿੰਡ 'ਚ ਪਰਿਵਾਰ ਦੇ ਲੋਕਾਂ ਨੇ ਚੋਰੀ ਨੂੰ ਰੋਕਣ ਦਾ ਯਤਨ ਕੀਤਾ ਤਾਂ ਚੋਰਾਂ ਨੇ ਉਨ੍ਹਾਂ 'ਤੇ ਗੋਲੀਆਂ ਵੀ ਚਲਾਈਆਂ। ਵਿਧਾਇਕ ਨੇ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨਾਲ ਮੁਲਾਕਾਤ ਕਰ ਕੇ ਇਸ ਮਾਮਲੇ 'ਚ ਠੋਸ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਵਿਜ ਨੇ ਵਿਧਾਇਕ ਸੁਭਾਸ਼ ਗਾਂਗੋਲੀ ਨੂੰ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ।


Iqbalkaur

Edited By Iqbalkaur