ਰਾਮ ਰਹੀਮ ਨੂੰ ਪੈਰੋਲ ''ਤੇ ਰਿਹਾਅ ਕੀਤੇ ਜਾਣ ਬਾਰੇ ਜਾਣੋ ਕੀ ਬੋਲੇ ਸੀ. ਐੱਮ. ਖੱਟੜ

06/25/2019 4:40:31 PM

ਰੋਹਤਕ— ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਜੇਲ 'ਚੋਂ ਬਾਹਰ ਆਉਣ ਲਈ ਤਫੜ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਹਰਿਆਣਾ ਸਰਕਾਰ ਵੀ ਉਸ ਨੂੰ ਵਾਪਸ ਡੇਰੇ 'ਚ ਪਹੁੰਚਾਉਣ ਦੀ ਤਿਆਰੀ ਕਰ ਰਹੀ ਹੈ। ਰਾਮ ਰਹੀਮ ਦੋ ਸਾਧਵੀਆਂ ਨਾਲ ਜਬਰ-ਜ਼ਨਾਹ ਦੇ ਮਾਮਲੇ ਵਿਚ ਸੁਨਾਰੀਆ ਜੇਲ ਵਿਚ ਸਜ਼ਾ ਕੱਟ ਰਿਹਾ ਹੈ। ਰਾਮ ਰਹੀਮ ਨੇ ਰੋਹਤਕ ਦੀ ਸੁਨਾਰੀਆ ਜੇਲ ਪ੍ਰਸ਼ਾਸਨ ਤੋਂ ਪੈਰੋਲ ਮੰਗੀ ਹੈ।  

PunjabKesari

ਰਾਮ ਰਹੀਮ ਨੂੰ ਪੈਰੋਲ 'ਤੇ ਰਿਹਾਅ  ਕੀਤੇ ਜਾਣ ਦੀਆਂ ਖ਼ਬਰਾਂ ਦਰਮਿਆਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਬਿਆਨ ਦਿੱਤਾ ਹੈ। ਖੱਟੜ ਨੇ ਕਿਹਾ ਕਿ ਕੁਝ ਕਾਨੂੰਨੀ ਪ੍ਰਕਿਰਿਆਵਾਂ ਹਨ ਅਤੇ ਹਰ ਇਕ ਵਿਅਕਤੀ ਨੂੰ ਪੈਰੋਲ ਮੰਗਣ ਦਾ ਅਧਿਕਾਰ ਹੈ। ਜੇਲ ਵਿਚ ਬੰਦ ਵਿਅਕਤੀ ਇਸ ਦੀ ਮੰਗ ਕਰ ਸਕਦਾ ਹੈ। ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ। ਰਾਮ ਰਹੀਮ ਨੂੰ ਇਕ ਆਮ ਇਨਸਾਨ ਦੇ ਅਧਿਕਾਰ ਵਾਂਗ ਪੈਰੋਲ ਮੰਗਣ ਦਾ ਹੱਕ ਹੈ। ਅਜੇ ਰਾਮ ਰਹੀਮ ਦੀ ਪੈਰੋਲ 'ਤੇ ਕੋਈ ਫੈਸਲਾ ਨਹੀਂ ਲਿਆ ਗਿਆ। 
ਇੱਥੇ ਦੱਸ ਦੇਈਏ ਕਿ ਰਾਮ ਰਹੀਮ 'ਤੇ ਲੋਕਾਂ ਨੂੰ ਨਾਮਰਦ ਬਣਾਉਣ, ਹੱਤਿਆ ਦੇ ਕਈ ਹੋਰ ਮਾਮਲਿਆਂ ਅਤੇ ਔਰਤਾਂ ਨਾਲ ਜਬਰ-ਜ਼ਨਾਹ ਦੇ ਮਾਮਲੇ ਵੀ ਦਰਜ ਹਨ। ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ 'ਚ ਸਜ਼ਾ ਕੱਟ ਰਿਹਾ ਹੈ। ਉਸ ਦੇ ਬਾਹਰ ਆਉਣ ਅਤੇ ਡੇਰੇ ਵਿਚ ਵਾਪਸ ਪਰਤਣ ਨਾਲ ਉਹ ਆਪਣੇ ਸਮਰਥਕ ਜਮਾਂ ਕਰ ਸਕਦਾ ਹੈ। ਉੱਥੇ ਹੀ ਸਰਕਾਰ ਇਸ ਦੇ ਏਵਜ਼ ਵਿਚ ਆਪਣਾ ਵੋਟ ਬੈਂਕ ਮਜ਼ਬੂਤ ਕਰ ਸਕਦੀ ਹੈ। ਹਾਲਾਂਕਿ ਹਰਿਆਣਾ ਸਰਕਾਰ ਦੇ ਇਸ ਫੈਸਲੇ ਦਾ ਚਾਰੋਂ ਪਾਸੇ ਵਿਰੋਧ ਹੋ ਰਿਹਾ ਹੈ।


Tanu

Content Editor

Related News