ਹਰਿਆਣਾ ਦੇ CM ਨੇ ਓਲੰਪਿਕ ''ਚ ਚਾਂਦੀ ਦਾ ਤਮਗਾ ਜਿੱਤਣ ''ਤੇ ਨੀਰਜ ਚੋਪੜਾ ਨੂੰ ਦਿੱਤੀ ਵਧਾਈ
Friday, Aug 09, 2024 - 10:22 AM (IST)
ਹਰਿਆਣਾ (ਭਾਸ਼ਾ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੈਰਿਸ ਓਲੰਪਿਕ 'ਚ ਚਾਂਦੀ ਦਾ ਤਮਗਾ ਜਿੱਤਣ 'ਤੇ ਨੀਰਜ ਚੋਪੜਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਦੇਸ਼ ਦੀਆਂ ਉਮੀਦਾਂ 'ਤੇ ਖਰੇ ਉਤਰੇ ਹਨ। ਨੀਰਜ ਚੋਪੜਾ ਪੈਰਿਸ ਓਲੰਪਿਕ ਦੇ ਜੈਵਲਿਨ ਥਰੋਅ ਮੁਕਾਬਲੇ 'ਚ ਚਾਂਦੀ ਦਾ ਤਮਗਾ ਜਿੱਤ ਕੇ ਲਗਾਤਾਰ 2 ਓਲੰਪਿਕ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਟਰੈਕ ਅਤੇ ਫੀਲਡ ਖਿਡਾਰੀ ਬਣ ਗਏ ਪਰ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਓਲੰਪਿਕ 'ਚ ਨਵੇਂ ਰਿਕਾਰਡ ਨਾਲ ਬਾਜ਼ੀ ਮਾਰ ਲਈ। ਚੋਪੜਾ ਨੇ ਤੋਕੀਓ ਓਲੰਪਿਕ 'ਚ ਸੋਨੇ ਦਾ ਤਮਗਾ ਜਿੱਤਿਆ ਸੀ।
ਸੈਣੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ 'ਚ ਕਿਹਾ,''ਜੈਵਲਿਨ ਥਰੋਅ ਸੁਪਰਸਟਾਰ ਅਤੇ ਹਰਿਆਣਾ ਦਾ ਹੋਣਹਾਰ ਖਿਡਾਰੀ- ਗੋਲਡਨ ਬੁਆਏ ਨਰੀਜ਼ ਚੋਪੜਾ। ਪੂਰੇ ਦੇਸ਼ ਨੂੰ ਤੁਹਾਡੇ ਤੋਂ ਉਮੀਦ ਸੀ, ਉਸ 'ਤੇ ਤੁਸੀਂ ਖਰੇ ਉਤਰੇ। ਤੁਸੀਂ ਪੈਰਿਸ 'ਚ ਦੇਸ਼ ਲਈ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।'' ਉਨ੍ਹਾਂ ਕਿਹਾ,''ਲਗਾਤਾਰ 2 ਓਲੰਪਿਕ 'ਚ ਤਮਗਾ ਜਿੱਤ ਕੇ ਤੁਸੀਂ ਜੋ ਕੀਰਤੀਮਾਨ ਸਥਾਪਤ ਕੀਤਾ ਹੈ, ਉਸ ਦੀ ਬਰਾਬਰੀ ਕਰਨਾ ਬੇਹੱਦ ਮੁਸ਼ਕਲ ਹੋਵੇਗਾ। ਸਾਰੇ ਦੇਸ਼ ਵਾਸੀ ਅਤੇ ਵਿਸ਼ੇਸ਼ ਕਰ ਕੇ ਹਰਿਆਣਵਾਸੀ ਤੁਹਾਡੀ ਇਸ ਸ਼ਾਨਦਾਰ ਉਪਲੱਬਧੀ 'ਤੇ ਮਾਣ ਮਹਿਸੂਸ ਕਰ ਰਹੇ ਹਨ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8