ਦਰਿੰਦਗੀ ਦੀ ਹੱਦ ਪਾਰ : 5 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਕਰਨ ਤੋਂ ਬਾਅਦ ਕੀਤਾ ਕਤਲ

Monday, Dec 21, 2020 - 03:56 PM (IST)

ਝੱਜਰ- ਹਰਿਆਣਾ ਦੇ ਝੱਜਰ ਸ਼ਹਿਰ 'ਚ 5 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਤੋਂ ਬਾਅਦ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੇ ਗੁਆਂਢ 'ਚ ਰਹਿਣ ਵਾਲੇ ਇਕ ਵਿਅਕਤੀ ਨੇ ਜਬਰ ਜ਼ਿਨਾਹ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ। ਇਕ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ 30 ਸਾਲਾ ਵਿਅਕਤੀ ਦੀ ਅਪਰਾਧਕ ਪਿੱਠਭੂਮੀ ਹੈ। ਦੋਸ਼ੀ ਕੁੜੀ ਨੂੰ ਅਗਵਾ ਕਰ ਕੇ ਘਰ ਲੈ ਗਿਆ, ਜਿੱਥੇ ਉਸ ਨੇ ਜਬਰ ਜ਼ਿਨਾਹ ਕਰ ਕੇ ਉਸ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੇ ਵਿਰੋਧ 'ਚ PM ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦੌਰਾਨ ਥਾਲੀ ਵਜਾਉਣਗੇ ਕਿਸਾਨ

ਪੁਲਸ ਨੇ ਦੱਸਿਆ ਕਿ ਲਾਸ਼ ਵਿਅਕਤੀ ਦੇ ਘਰੋਂ ਮਿਲੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਵਿਅਕਤੀ ਵਿਰੁੱਧ ਕਾਨੂੰਨ ਦੀਆਂ ਧਾਰਾਵਾਂ ਦੇ ਅਧੀਨ ਇਕ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕੁੜੀ ਦਾ ਪਿਤਾ ਇਕ ਪ੍ਰਵਾਸੀ ਮਜ਼ਦੂਰ ਹੈ ਅਤੇ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਜਦੋਂ ਕਿ ਦੋਸ਼ੀ ਝੱਜਰ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਕਿਸਾਨਾਂ ਨੂੰ ਨਾ ਰਹੇ ਕੋਈ ਤੰਗੀ, ਅਮਰੀਕੀ ਸਿੱਖ NGO ਨੇ ਖੋਲ੍ਹੇ ਦਿਲਾਂ ਦੇ ਬੂਹੇ
 


DIsha

Content Editor

Related News