ਹਰਿਆਣਾ ''ਚ ਪਹਿਲੀ ਵਾਰ CM ਦੀ ਗੈਰ-ਮੌਜੂਦਗੀ ''ਚ ਚੱਲਿਆ ਵਿਧਾਨ ਸਭਾ ਸੈਸ਼ਨ

Wednesday, Aug 26, 2020 - 06:32 PM (IST)

ਹਰਿਆਣਾ ''ਚ ਪਹਿਲੀ ਵਾਰ CM ਦੀ ਗੈਰ-ਮੌਜੂਦਗੀ ''ਚ ਚੱਲਿਆ ਵਿਧਾਨ ਸਭਾ ਸੈਸ਼ਨ

ਹਰਿਆਣਾ- ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਵਿਧਾਨ ਸਭਾ ਸਪੀਕਰ ਗਿਆਨਚੰਦ ਗੁਪਤਾ ਸਮੇਤ ਕਈ ਹੋਰ ਵਿਧਾਇਕ ਅਤੇ ਹੋਰ ਕਈ ਵੱਡੇ ਅਧਿਕਾਰੀਆਂ ਦੇ ਕੋਰੋਨਾ ਪੀੜਤ ਹੋਣ ਦੇ ਬਾਵਜੂਦ ਅੱਜ ਯਾਨੀ ਬੁੱਧਵਾਰ ਨੂੰ ਹਰਿਆਣਾ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਈ। ਪਹਿਲੀ ਵਾਰ ਅਜਿਹਾ ਹੋਇਆ ਹੈ, ਜਦੋਂ ਹਰਿਆਣਾ ਦੇ ਮੁੱਖ ਮੰਤਰੀ ਦੀ ਗੈਰ-ਮੌਜੂਦਗੀ 'ਚ ਸੈਸ਼ਨ ਸ਼ੁਰੂ ਹੋਇਆ ਹੋਵੇ। ਕੋਰੋਨਾ ਕਾਲ 'ਚ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਤੋਂ ਠੀਕ 2 ਦਿਨ ਪਹਿਲਾਂ ਹੀ ਮੁੱਖ ਮੰਤਰੀ ਅਤੇ ਵਿਧਾਨ ਸਭਾ ਸਪੀਕਰ ਦੇ ਕੋਰੋਨਾ ਪੀੜਤ ਹੋਣ ਤੋਂ ਬਾਅਦ ਹਰਿਆਣਾ ਨੌਕਰਸ਼ਾਹੀ 'ਚ ਭੱਜ-ਦੌੜ ਮਚ ਗਈ ਸੀ ਪਰ ਬੁੱਧਵਾਰ ਨੂੰ ਹਰਿਆਣਾ ਬਿਜ਼ਨੈੱਸ ਐਡਵਾਇਜ਼ਰੀ (ਸਲਾਹ) ਕਮੇਟੀ ਦੀ ਬੈਠਕ 'ਚ ਸੈਸ਼ਨ ਦੀ ਕਾਰਵਾਈ ਨੂੰ ਸਿਰਫ਼ ਇਕ ਹੀ ਦਿਨ ਤੱਕ ਚਲਾਏ ਜਾਣ ਦਾ ਫੈਸਲਾ ਲਿਆ ਗਿਆ। 

PunjabKesariਵਿਧਾਨ ਸਭਾ ਸੈਸ਼ਨ ਦੌਰਾਨ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸੋਗ ਪ੍ਰਸਤਾਵ ਪੜ੍ਹ ਕੇ ਸਦਨ ਦੀ ਕਾਰਵਾਈ ਨੂੰ ਅੱਗੇ ਵਧਾਇਆ। ਸੋਗ ਪ੍ਰਸਤਾਵ 'ਚ ਸਵ. ਸਾਬਕਾ ਮੰਤਰੀ ਮਾਂਗੇਰਾਮ ਗੁਪਤਾ, ਸਾਬਕਾ ਵਿਧਾਇਕ ਸਵ. ਕ੍ਰਿਸ਼ਨ ਹੁੱਡਾ, ਮਨੀਰਾਮ, ਸਵ. ਸ਼ਾਸਤਰੀ ਗਾਇਕ ਪੰਡਤ ਜਸਰਾਜ ਅਤੇ ਕਰਨਾਟਕ ਦੇ ਸਾਬਕਾ ਰਾਜਪਾਲ ਸਵ. ਹੰਸਰਾਜ ਭਾਰਦਵਾਜ ਤੋਂ ਇਲਾਵਾ ਸ਼ਹੀਦਾਂ, ਦਿਵਯਾਂਗਾਂ, ਕੋਰੋਨਾ ਯੋਧਿਆਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ।

ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੋਰੋਨਾ ਕਾਰਨ ਉਲਟ ਹਾਲਾਤ 'ਚ ਸੈਸ਼ਨ ਹੋ ਰਿਹਾ ਹੈ। ਵਿਧਾਇਕਾਂ ਨੇ ਕਈ ਮੁੱਦੇ ਚੁੱਕਣੇ ਹੁੰਦੇ ਹਨ ਪਰ ਕੋਰੋਨਾ ਕਾਰਨ ਸੀ.ਐੱਮ., ਸਪੀਕਰ ਸਮੇਤ 9 ਵਿਧਾਇਕ ਪੀੜਤ ਹਨ। ਇਸ ਲਈ ਐਡਵਾਇਜ਼ਰੀ ਕਮੇਟੀ ਦਾ ਫੈਸਲਾ ਮੰਨਿਆ ਜਾਵੇ। ਕਾਂਗਰਸ ਵਿਧਾਇਕਾਂ ਦੇ ਰੌਲਾ ਪਾਉਣ 'ਤੇ ਵਿਜ ਨੇ ਕਿਹਾ ਕਿ ਪਹਿਲਾਂ ਇਹ ਕਹਿ ਦਿਓ ਭੂਪਿੰਦਰ ਹੁੱਡਾ ਨੂੰ ਉਹ ਆਪਣਾ ਨੇਤਾ ਨਹੀਂ ਮੰਨਦੇ। ਕਾਂਗਰਸ ਵਿਧਾਇਕ ਇਸ ਦੇ ਬਾਵਜੂਦ ਵੀ ਸ਼ਾਂਤ ਨਹੀਂ ਹੋਏ।

PunjabKesariਡਿਪਟੀ ਸਪੀਕਰ 'ਚ ਦਖਲਅੰਦਾਜ਼ੀ ਕੀਤੀ ਪਰ ਕਾਂਗਰਸ ਵਿਧਾਇਕ ਨਾਰਾਜ਼ਗੀ ਜਤਾਉਂਦੇ ਰਹੇ। ਵਿਰੋਧੀ ਧਿਰ ਦੇ ਨੇਤਾ ਹੁੱਡਾ ਨੇ ਵੀ ਇਸ ਦੌਰਾਨ ਆਪਣੀ ਗੱਲ ਰੱਖੀ। ਹੁੱਡਾ ਨੇ ਕਿਹਾ ਕਿ ਸੀ.ਐੱਮ. ਸਮੇਤ ਸਾਡੇ ਕਈ ਸਾਥੀ ਅਤੇ ਕਈ ਕਰਮੀ ਵੀ ਕੋਰੋਨਾ ਦੀ ਲਪੇਟ 'ਚ ਆਏ ਹਨ। ਸਦਨ 'ਚ ਕਈ ਮੁੱਦਿਆਂ 'ਚ ਚਰਚਾ ਨਹੀਂ ਹੋ ਸਕਦੀ, ਭ੍ਰਿਸ਼ਟਾਚਾਰ ਸਮੇਤ ਕਈ ਮੁੱਦੇ ਸਨ। ਉਨ੍ਹਾਂ 'ਤੇ ਵੀ ਬਹਿਸ ਨਹੀਂ ਹੋ ਸਕੇਗੀ। ਉਨ੍ਹਾਂ ਨੇ ਕਿਹਾ ਕਿ ਜ਼ਰੂਰੀ ਬਿੱਲ ਅਤੇ ਸੋਧ ਬਿੱਲ ਹੀ ਸਦਨ ਦੀ ਮੇਜ 'ਤੇ ਰੱਖੇ ਜਾਣ। ਹਰਿਆਣਾ ਵਿਧਾਨ ਸਭਾ ਮਾਨਸੂਨ ਸੈਸ਼ਨ ਦੀ ਕਾਰਵਾਈ ਦੌਰਾਨ ਧਿਆਨ ਆਕਰਸ਼ਨ ਪ੍ਰਸਤਾਵ ਦੇ ਮੁੱਦੇ 'ਤੇ ਵਿਰੋਧੀ ਧਿਰ ਨੇ ਹੰਗਾਮਾ ਕੀਤਾ। ਹੰਗਾਮੇ ਤੋਂ ਬਾਅਦ ਕਾਂਗਰਸ ਦੇ ਵਿਧਾਇਕਾਂ ਨੇ ਸਦਨ ਤੋਂ ਵਾਕਆਊਟ ਕਰ ਦਿੱਤਾ। ਇਨੈਲੋ ਪਾਰਟੀ ਦੇ ਇਕਮਾਤਰ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਵੀ ਵਾਕਆਊਟ ਕਰ ਦਿੱਤਾ। ਸੈਸ਼ਨ ਦੌਰਾਨ ਹਰਿਆਣਾ ਗ੍ਰਾਮੀਣ ਵਿਕਾਸ ਸੋਧ ਬਿੱਲ ਅਤੇ ਹਰਿਆਣਾ ਨਗਰ ਨਿਗਮ ਸੋਧ ਬਿੱਲ ਸਦਨ 'ਚ ਪੇਸ਼ ਕੀਤਾ ਗਿਆ।


author

DIsha

Content Editor

Related News