5 ਭੈਣਾਂ ਦੇ ਇਕਲੌਤੇ ਭਰਾ ਦੀ ਕਰੰਟ ਲੱਗਣ ਨਾਲ ਮੌਤ, ਘਰ ’ਚ ਛਾਇਆ ਮਾਤਮ
Monday, Jul 04, 2022 - 12:30 PM (IST)
ਕੈਥਲ- ਹਰਿਆਣਾ ਦੇ ਕੈਥਲ ਜ਼ਿਲ੍ਹੇ ’ਚੋਂ ਇਕ ਦੁਖ਼ਦ ਖ਼ਬਰ ਸਾਹਮਣੇ ਆਈ ਹੈ। ਕਰੰਟ ਲੱਗਣ ਕਾਰਨ 5 ਭੈਣਾਂ ਦੇ ਇਕਲੌਤੇ ਭਰਾ ਅਤੇ ਇਕ ਔਰਤ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਖੇਤਾਂ ’ਚ ਕੰਮ ਕਰ ਰਿਹਾ ਸੀ। ਉੱਥੇ ਹੀ ਔਰਤ ਪਾਣੀ ਦੀ ਮੋਟਰ ਦੀ ਲਪੇਟ ’ਚ ਆ ਗਈ। ਦੋਹਾਂ ਹੀ ਘਟਨਾਵਾਂ ਕਾਰਨ ਪਰਿਵਾਰਾਂ ’ਚ ਮਾਤਮ ਦਾ ਮਾਹੌਲ ਹੈ।
ਇਹ ਵੀ ਪੜ੍ਹੋ- ਕੁੱਲੂ ਬੱਸ ਹਾਦਸਾ; PM ਮੋਦੀ ਨੇ ਜਤਾਇਆ ਦੁੱਖ, ਮ੍ਰਿਤਕ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ
ਦਰਅਸਲ ਪਿੰਡ ਰੋਹੇੜਾ ’ਚ ਕਰੰਟ ਲੱਗਣ ਨਾਲ 5 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਨਾਲ ਪਿੰਡ ’ਚ ਸੋਗ ਦੀ ਲਹਿਰ ਹੈ। 18 ਸਾਲਾ ਅਨਿਲ ਝੋਨਾ ਲਾਉਣ ਲਈ ਮਜ਼ਦੂਰਾਂ ਨੂੰ ਟਰੈਕਟਰ ਤੋਂ ਖੇਤਾਂ ’ਚ ਛੱਡਣ ਗਿਆ ਸੀ। ਟਰੈਕਟਰ ਖੜ੍ਹਾ ਕਰ ਕੇ ਉਹ ਖੇਤਾਂ ਵੱਲ ਜਾ ਰਿਹਾ ਸੀ ਕਿ ਅਚਾਨਕ ਬਿਜਲੀ ਦੀ ਤਾਰ ਦੀ ਲਪੇਟ ’ਚ ਆ ਗਿਆ। ਕਰੰਟ ਲੱਗਣ ਕਾਰਨ ਉਹ ਜ਼ਮੀਨ ’ਤੇ ਡਿੱਗ ਗਿਆ। ਥੋੜ੍ਹੀ ਹੀ ਦੂਰੀ ’ਤੇ ਉਸ ਦਾ ਜੀਜਾ ਖੜ੍ਹਾ ਸੀ, ਉਸ ਨੇ ਦੌੜ ਕੇ ਅਨਿਲ ਨੂੰ ਚੁੱਕਿਆ। ਪਰਿਵਾਰ ਵਾਲੇ ਉਸ ਨੂੰ ਤੁਰੰਤ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ- ਮਾਪਿਆਂ ਨੇ 7 ਹਜ਼ਾਰ ਰੁਪਏ ’ਚ ਡੇਢ ਮਹੀਨੇ ਦੀ ਧੀ ਨੂੰ ਵੇਚਿਆ, ਪੁਲਸ ਨੇ ਬਚਾਇਆ
ਅਨਿਲ ਪੁੱਤਰ ਸਤਾਰਾਮ ਪਿੰਡ ਪਾਈ ਦਾ ਵਾਸੀ ਸੀ। ਅਨਿਲ 5 ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੀਆਂ 3 ਭੈਣਾਂ ਦਾ ਵਿਆਹ ਪਿੰਡ ਰੋਹੇੜਾ ’ਚ ਇਕ ਹੀ ਪਰਿਵਾਰ ’ਚ ਹੋਇਆ ਸੀ। ਉਸ ਦੀਆਂ ਭੈਣਾਂ, ਜਦੋਂ ਉਹ 5 ਸਾਲ ਦਾ ਸੀ ਤਾਂ ਉਸ ਨੂੰ ਪਿੰਡ ਰੋਹੇੜਾ ਲੈ ਕੇ ਆਈਆਂ ਸਨ। ਭੈਣਾਂ ਨੇ ਉਸ ਨੂੰ ਪੜ੍ਹਾਇਆ-ਲਿਖਾਇਆ। ਕੁਝ ਦਿਨ ਪਹਿਲਾਂ ਆਏ, 12ਵੀਂ ਜਮਾਤ ਦੇ ਨਤੀਜੇ ’ਚ ਪਾਸ ਹੋਣ ਮਗਰੋਂ ਅੱਗੇ ਦੀ ਪੜ੍ਹਾਈ ਲਈ ਕਾਲਜ ’ਚ ਦਾਖ਼ਲਾ ਲਿਆ ਸੀ। ਦੋ ਹੋਰ ਭੈਣਾਂ ’ਚ ਇਕ ਦਾ ਵਿਆਹ ਹੋਇਆ ਹੈ।
ਇਹ ਵੀ ਪੜ੍ਹੋ- ਰਿਟਾਇਰਮੈਂਟ ਮਗਰੋਂ ਵੀ ਰਾਸ਼ਟਰਪਤੀ ਕੋਵਿੰਦ ਦਾ ‘ਜਲਵਾ ਰਹੇਗਾ ਕਾਇਮ’, ਉਮਰ ਭਰ ਮਿਲਣਗੀਆਂ ਇਹ ਸਹੂਲਤਾਂ