ਸਰਕਾਰੀ ਸਕੂਲਾਂ ਦੀ ਹਾਜ਼ਰੀ ਆਨਲਾਈਨ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਹਰਿਆਣਾ, ਬੰਦ ਹੋਣਗੇ ਮਿਡ ਡੇ ਮੀਲ ਘਪਲੇ

Wednesday, Nov 08, 2017 - 02:48 PM (IST)

ਸਿਰਸਾ — ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ 'ਚ ਪੜਣ ਵਾਲੇ ਬੱਚਿਆਂ ਦੀ ਹਾਜ਼ਰੀ ਆਨ-ਲਾਈਨ ਹੋਣ ਜਾ ਰਹੀ ਹੈ। ਇਹ ਫੈਸਲਾ ਸਕੂਲਾਂ 'ਚ ਪੜ੍ਹ ਰਹੇ ਬੱਚਿਆਂ ਦੀ ਅਸਲ ਸੰਖਿਆ ਪਤਾ ਲਗਾਉਣ ਲਈ ਸਿੱਖਿਆ ਵਿਭਾਗ ਵਲੋਂ ਲਿਆ ਗਿਆ ਹੈ। ਸਾਰੇ ਜ਼ਿਲਿਆਂ ਦੇ ਸਿੱਖਿਆ ਅਧਿਕਾਰੀਆਂ ਨੂੰ ਇਨ੍ਹਾਂ ਨਿਰਦੇਸ਼ਾਂ ਦਾ ਪਾਲਣ ਕਰਨ ਲਈ ਕਿਹਾ ਗਿਆ ਹੈ। ਦਰਅਸਲ ਡਿਜ਼ੀਟਲਾਈਜ਼ੇਸ਼ਨ ਨੂੰ ਵਧਾਉਣ ਲਈ ਸਿੱਖਿਆ ਵਿਭਾਗ ਵਲੋਂ ਹਰ ਪੱਧਰ 'ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਕ ਪਾਸੇ ਜਿੱਥੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਡਾਟਾ ਸਾਰਾ ਆਨ-ਲਾਈਨ ਕਰ ਦਿੱਤਾ ਗਿਆ ਹੈ ਉਥੇ ਸੂਚਨਾਵਾਂ ਦੀ ਅਦਲਾ-ਬਦਲੀ ਕਰਨ ਦੇ ਲਈ ਆਨ ਲਾਈਨ ਸੁਵੀਧਾ ਉਪਲੱਬਧ ਕਰਵਾਈ ਗਈ ਹੈ।
ਹੁਣ ਇਕ ਕਦਮ ਹੋਰ ਵਧਾਉਂਦੇ ਹੋਏ ਸਿੱਖਿਆ ਵਿਭਾਗ ਸਕੂਲੀ ਵਿਦਿਆਰਥੀਆਂ ਦੀ ਮੌਜੂਦਗੀ ਆਨ ਲਾਈਨ ਕਰਨਾ ਚਾਹੁੰਦਾ ਹੈ, ਜਿਸ ਤੋਂ ਇਕ ਹੀ ਕਲਿੱਕ ਨਾਲ ਜਾਣਕਾਰੀ ਮਿਲ ਸਕੇ ਕਿ ਕਿਸ ਸਕੂਲ 'ਚ ਕਿੰਨੇ ਬੱਚੇ ਪੜ੍ਹਦੇ ਹਨ। ਸੂਬੇ 'ਚ ਕਰੀਬ ਸਾਢੇ 14 ਹਜ਼ਾਰ ਸਰਕਾਰੀ ਸਕੂਲਾਂ 'ਚ ਆਨ ਲਾਈਨ ਹਾਜ਼ਰੀ ਸਿਸਟਮ ਲਾਗੂ ਹੋਣ ਜਾ ਰਿਹਾ ਹੈ। ਆਂਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਹਰਿਆਣਾ 'ਚ ਸਰਕਾਰੀ ਅਤੇ ਪ੍ਰਾਇਮਰੀ ਸਕੂਲਾਂ ਦੀ ਸੰਖਿਆ 8744 ਹੈ, ਜਦੋਂਕਿ ਮਿਡਲ ਸਕੂਲਾਂ ਦੀ ਸੰਖਿਆ 2386 ਹੈ। ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲਾਂ ਦਾ ਆਂਕੜਾਂ 1284 ਹੈ ਅਤੇ ਸੀਨੀਅਰ ਸੈਕੰਡਰੀ ਸਕੂਲ 1966 ਹੈ। ਇਸ ਦੇ ਨਾਲ ਹੀ ਸਰਕਾਰ ਦੇ ਆਦਰਸ਼ ਸੱਭਿਆਚਾਰ ਸਕੂਲਾਂ ਦੀ ਗਿਣਤੀ 21 ਹੈ ਇਨ੍ਹਾਂ 14401 ਸਰਕਾਰੀ ਸਕੂਲਾਂ ਦੇ ਇਲਾਵਾ ਸਰਕਾਰ ਦੁਆਰਾ ਸਹਾਇਤਾ ਪ੍ਰਾਪਤ ਸਕੂਲ ਜਲਦੀ ਹੀ ਵਿਦਿਆਰਥੀਆਂ ਦੀ ਆਨਲਾਈਨ ਹਾਜ਼ਰੀ ਪ੍ਰਦਾਨ ਕਰਨਗੇ।

ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ
ਸਕੂਲਾਂ 'ਚ ਬੱਚਿਆਂ ਦੇ ਮਿਡ ਡੇ ਮੀਲ 'ਚ ਘਪਲਿਆਂ ਦੇ ਸਮਾਚਾਰ ਸਮੇਂ-ਸਮੇਂ 'ਤੇ ਆਉਂਦੇ ਰਹਿੰਦੇ ਹਨ। ਆਨਲਾਈਨ ਹਾਜ਼ਰੀ ਕਾਰਨ ਬੱਚਿਆਂ ਦੀ ਅਸਲ ਗਿਣਤੀ ਦਾ ਪਤਾ ਲੱਗ ਸਕੇਗਾ ਅਤੇ ਫਰਜ਼ੀਵਾੜੇ 'ਤੇ ਲਗਾਮ ਲੱਗ ਸਕੇਗੀ। ਇਸ ਦੇ ਨਾਲ ਹੀ ਬੱਚਿਆਂ ਨੂੰ ਸਕਾਲਰਸ਼ਿਪ ਜਾਂ ਹੋਰ ਸੁਵੀਧਾਵਾਂ ਦੇਣ 'ਚ ਪਰੇਸ਼ਾਨੀ ਨਹੀਂ ਆਵੇਗੀ।
ਪੋਰਟਲ 'ਤੇ ਭੇਜਣੀ ਹੋਵੇਗੀ ਹਾਜ਼ਰੀ
ਸਕੂਲ ਦੇ ਵਿਦਿਆਰਥੀਆਂ ਦੀ ਆਨ ਲਾਈਨ ਹਾਜ਼ਰੀ ਭਰਨ ਲਈ ਅਧਿਆਪਕਾਂ ਨੂੰ ਵਿਭਾਗ ਦੀ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ ਯਾਨੀ ਐੱਮ.ਆਈ.ਐੱਸ. ਪੋਰਟਲ ਦਾ ਇਸਤੇਮਾਲ ਕਰਨਾ ਹੋਵੇਗਾ। ਲਾਗ ਇਨ ਕਰਨ ਤੋਂ ਬਾਅਦ ਜਮਾਤ, ਸੈਕਸ਼ਨ, ਤਾਰੀਖ ਆਦਿ ਦੀ ਜਾਣਕਾਰੀ ਅਧਿਆਪਕਾਂ ਨੂੰ ਭਰਨੀ ਪਵੇਗੀ ਅਤੇ ਇਸ ਤੋਂ ਬਾਅਦ ਬੱਚਿਆਂ ਦੀ ਹਾਜ਼ਰੀ ਲਗਾਈ ਜਾਵੇਗੀ। ਅਧਿਆਪਕਾਂ ਨੂੰ ਇਸ ਲਈ ਜ਼ਿਆਦਾ ਪਰੇਸ਼ਾਨੀ ਨਾ ਹੋਵੇ ਇਸ ਦਾ ਇਤਜ਼ਾਮ ਵੀ ਵਿਭਾਗ ਨੇ ਕਰ ਦਿੱਤਾ ਹੈ। ਸਿੱਖਿਆ ਵਿਭਾਗ ਨੇ ਆਪਣੇ ਪੋਰਟਲ 'ਤੇ ਇਕ ਵੀਡੀਓ ਅਪਲੋਡ ਕੀਤਾ ਹੈ। ਇਸ ਵੀਡੀਓ 'ਚ ਸਟੈੱਪ ਵਾਈਜ਼ ਜਾਣਕਾਰੀ ਦਿੱਤੀ ਗਈ ਹੈ।


Related News