ਹਰਿਆਣਾ ਉੱਚ ਸਿੱਖਿਆ ਦੇ ਮਾਮਲੇ ''ਚ ਪਛੜਿਆ : ਹੁੱਡਾ

Saturday, Feb 15, 2025 - 05:36 PM (IST)

ਹਰਿਆਣਾ ਉੱਚ ਸਿੱਖਿਆ ਦੇ ਮਾਮਲੇ ''ਚ ਪਛੜਿਆ : ਹੁੱਡਾ

ਚੰਡੀਗੜ੍ਹ- ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਹਰਿਆਣਾ ਉੱਚ ਸਿੱਖਿਆ ਦੇ ਮਾਮਲੇ 'ਚ ਪਛੜ ਗਿਆ ਹੈ। ਨੀਤੀ ਆਯੋਗ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਇੱਥੇ ਜਾਰੀ ਇਕ ਬਿਆਨ 'ਚ ਉਨ੍ਹਾਂ ਕਿਹਾ ਕਿ ਉੱਚ ਸਿੱਖਿਆ ਦੇ ਮਾਮਲੇ 'ਚ ਹਰਿਆਣਾ ਦੂਜੇ ਸੂਬਿਆਂ, ਇੱਥੋਂ ਤੱਕ ਕਿ ਆਪਣੇ ਨੇੜਲੇ ਗੁਆਂਢੀ ਸੂਬਿਆਂ ਨਾਲੋਂ ਵੀ ਪਿੱਛੇ ਹੈ। ਹੁੱਡਾ ਨੇ ਕਿਹਾ ਕਿ ਰਿਪੋਰਟ ਸਿੱਖਿਆ, ਦਰਜਾਬੰਦੀ ਅਤੇ ਗੁਣਵੱਤਾ ਲਈ ਫੰਡਿੰਗ 'ਤੇ ਆਧਾਰਿਤ ਹੈ।

ਨੀਤੀ ਆਯੋਗ ਦੀ ਰਿਪੋਰਟ ਦਰਸਾਉਂਦੀ ਹੈ ਕਿ ਯੂਨੀਵਰਸਿਟੀ ਰੈਂਕਿੰਗ ਦੇ ਮਾਮਲੇ ਵਿਚ ਵੀ ਹਰਿਆਣਾ ਦੂਜੇ ਸੂਬਿਆਂ ਦੇ ਮੁਕਾਬਲੇ ਮਾੜਾ ਪ੍ਰਦਰਸ਼ਨ ਕਰ ਰਿਹਾ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਗੁਆਂਢੀ ਸੂਬਿਆਂ ਦੇ ਮੁਕਾਬਲੇ ਸਿੱਖਿਆ ਖੇਤਰ ਲਈ ਘੱਟ ਬਜਟ ਅਲਾਟ ਕਰ ਰਹੀ ਹੈ। ਦੋ ਸਾਲ ਪਹਿਲਾਂ ਵੀ ਹਰਿਆਣਾ ਸਰਕਾਰ ਨੇ ਸੂਬੇ ਦੀਆਂ ਪਬਲਿਕ ਯੂਨੀਵਰਸਿਟੀਆਂ ਨੂੰ ਗ੍ਰਾਂਟ-ਇਨ-ਏਡ ਦੀ ਥਾਂ 'ਤੇ ਲੋਨ ਦੇਣ ਦਾ ਪ੍ਰਸਤਾਵ ਰੱਖਿਆ ਸੀ।

ਹੁੱਡਾ ਨੇ ਕਿਹਾ ਕਿ ਨੀਤੀ ਆਯੋਗ ਦੀ ਰਿਪੋਰਟ ਅਨੁਸਾਰ ਹਰਿਆਣਾ 'ਚ ਉੱਚ ਸਿੱਖਿਆ ਦੀ ਘਣਤਾ ਗੁਆਂਢੀ ਸੂਬਿਆਂ ਦੇ ਮੁਕਾਬਲੇ ਘੱਟ ਹੈ ਪਰ ਉੱਚ ਸਿੱਖਿਆ ਦੀ ਗੁਣਵੱਤਾ ਅਤੇ ਵੱਡੀ ਗਿਣਤੀ ਵਿਚ ਰੈਗੂਲਰ ਅਧਿਆਪਕਾਂ ਦੀ ਘਾਟ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਖ਼ਬਰ ਆਈ ਸੀ ਕਿ ਸਿਰਸਾ ਦੇ ਕਾਲਾਂਵਾਲੀ ਸਕੂਲ ਵਿਚ 96 ਵਿਦਿਆਰਥਣਾਂ ਲਈ ਸਿਰਫ਼ ਇਕ ਗੈਸਟ ਟੀਚਰ ਦੀ ਨਿਯੁਕਤੀ ਕੀਤੀ ਗਈ ਹੈ। ਇਸੇ ਅਧਿਆਪਕ 'ਤੇ ਸਾਰੀਆਂ ਜਮਾਤਾਂ ਦੀਆਂ ਵਿਦਿਆਰਥਣਾਂ ਨੂੰ ਪੜ੍ਹਾਉਣ, ਸਕੂਲ ਦੇ ਰਿਕਾਰਡ ਦੀ ਸਾਂਭ-ਸੰਭਾਲ, ਮੀਟਿੰਗਾਂ ਵਿਚ ਜਾਣ ਅਤੇ ਮਿਡ-ਡੇ-ਮੀਲ ਦੀ ਜ਼ਿੰਮੇਵਾਰੀ ਹੈ।


author

Tanu

Content Editor

Related News