ਸੋਨੀਆ ਗਾਂਧੀ ਨੇ ਹੁੱਡਾ ਨਾਲ ਫੋਨ ''ਤੇ ਕੀਤੀ ਗੱਲ
Thursday, Oct 24, 2019 - 12:36 PM (IST)

ਹਰਿਆਣਾ— ਹਰਿਆਣਾ ਵਿਧਾਨ ਸਭਾ ਚੋਣਾਂ 2019 ਦੀ ਵੋਟਿੰਗ ਜਾਰੀ ਹੈ। ਉਮੀਦਵਾਰਾਂ ਦੀ ਕਿਮਸਤ ਦਾ ਫੈਸਲਾ ਅੱਜ ਸ਼ਾਮ ਤਕ ਹੋ ਜਾਵੇਗਾ। ਇੱਥੇ ਦੱਸ ਦੇਈਏ ਕਿ ਹਰਿਆਣਾ 'ਚ 90 ਸੀਟਾਂ 'ਤੇ 21 ਅਕਤੂਬਰ ਨੂੰ ਵੋਟਾਂ ਪਈਆਂ ਸਨ। ਕੁੱਲ 1169 ਉਮੀਦਵਾਰ ਦੀ ਕਿਸਮਤ ਦਾ ਫੈਸਲਾ ਹੋਵੇਗਾ।
ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਨੇ ਭੁਪਿੰਦਰ ਸਿੰਘ ਹੁੱਡਾ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ। ਖ਼ਬਰ ਹੈ ਕਿ ਕਾਂਗਰਸ ਨੇ ਭਾਜਪਾ ਨੂੰ ਹਰਾਉਣ ਲਈ ਜੇ. ਜੇ. ਪੀ. ਦੇ ਨੇਤਾ ਦੁਸ਼ਯੰਤ ਚੌਟਾਲਾ ਨੂੰ ਮੁੱਖ ਮੰਤਰੀ ਬਣਾਉਣ ਦਾ ਆਫਰ ਦਿੱਤਾ ਹੈ। ਦੋਵੇਂ ਹੀ ਪਾਰਟੀਆਂ ਭਾਜਪਾ ਨੂੰ ਸਖਤ ਟੱਕਰ ਦੇ ਰਹੀਆਂ ਹਨ। ਇਸ ਨੂੰ ਲੈ ਕੇ ਸੋਨੀਆ ਨੇ ਹੁੱਡਾ ਵਿਚ ਪ੍ਰਦੇਸ਼ 'ਚ ਸਰਕਾਰ ਬਣਾਉਣ ਦੀ ਕੋਸ਼ਿਸ਼ 'ਤੇ ਚਰਚਾ ਹੋਈ। ਮੁਕਾਬਲਾ ਕਾਫੀ ਦਿਲਚਸਪ ਹੁੰਦਾ ਜਾ ਰਿਹਾ ਹੈ। ਜਾਰੀ ਵੋਟਾਂ ਦੀ ਗਿਣਤੀ ਮੁਤਾਬਕ ਕਾਂਗਰਸ 31 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਹਰਿਆਣਾ ਵਿਚ ਕਿਸ ਦੇ ਸਿਰ ਤਾਜ ਸਜੇਗਾ।