Haryana Assembly Election : ਕਾਂਗਰਸ ਦੀ ਹਾਰ ਦੇ 5 ਵੱਡੇ ਕਾਰਨ
Tuesday, Oct 08, 2024 - 08:18 PM (IST)
ਨੈਸ਼ਨਲ ਡੈਸਕ- ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਇੱਕ ਵਾਰ ਫਿਰ ਸੂਬੇ ਵਿੱਚ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਹੈ, ਜਦੋਂ ਕਿ ਪਿਛਲੇ 10 ਸਾਲਾਂ ਤੋਂ ਸੱਤਾ ਤੋਂ ਬਾਹਰ ਰਹੀ ਕਾਂਗਰਸ ਇਕ ਵਾਰ ਫਿਰ ਸੱਤਾ ਦੇ ਨੇੜੇ ਪਹੁੰਚਦੇ-ਪਹੁੰਚਦੇ ਰਹਿ ਗਈ। ਜ਼ਿਆਦਾਤਰ ਐਗਜ਼ਿਟ ਪੋਲ ਨੇ ਕਾਂਗਰਸ ਨੂੰ ਸਰਕਾਰ ਬਣਾਉਂਦੇ ਹੋਏ ਦਿਖਾਇਆ ਸੀ ਪਰ ਸਾਈਲੈਂਟ ਵੋਟਰਾਂ ਦੇ ਪ੍ਰਭਾਵ ਨੇ ਪਾਰਟੀ ਨੂੰ ਢਹਿ-ਢੇਰੀ ਕਰ ਦਿੱਤਾ।
ਕਾਂਗਰਸ ਨੇ ਕੀਤਾ ਜ਼ੋਰਦਾਰ ਪ੍ਰਚਾਰ, ਫਿਰ ਵੀ ਮਿਲੀ ਹਾਰ
ਹਰਿਆਣਾ 'ਚ ਕਾਂਗਰਸ ਨੇ ਜ਼ੋਰਦਾਰ ਚੋਣ ਪ੍ਰਚਾਰ ਕੀਤਾ, ਜਿਸ ਵਿਚ ਜਵਾਨ, ਪਹਿਲਵਾਨ, ਕਿਸਾਨ ਅਤੇ ਸੰਵਿਧਾਨ ਵਰਗੇ ਮੁੱਦਿਆਂ 'ਤੇ ਭਾਜਪਾ ਨੂੰ ਘੇਰਿਆ ਗਿਆ। ਇਸ ਦੌਰਾਨ ਭਾਜਪਾ ਦਾ ਪ੍ਰਚਾਰ ਜ਼ਿਆਦਾਰ ਡਿਫੈਂਸਿਵ ਰਿਹਾ, ਜਿਸ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਵਿਧਾਨ ਤੋਂ ਰਾਖਵੇਂਕਰਨ ਦੀ ਵਿਵਸਥਾ ਨੂੰ ਨਾ ਹਟਾਉਣ ਦੀ ਗਾਰੰਟੀ ਦਿੱਤੀ। ਇਸ ਦੇ ਬਾਵਜੂਦ ਕਾਂਗਰਸ ਪਾਰਟੀ ਹਾਰ ਗਈ।
ਕਾਂਗਰਸ ਦੀ ਹਾਰ ਦੇ 5 ਵੱਡੇ ਕਾਰਨ
1. ਹੁੱਡਾ ਦਾ ਏਕਾਧਿਕਾਰ- ਹਰਿਆਣਾ ਕਾਂਗਰਸ 'ਚ ਸਾਬਕਾ ਮੁੱਖ ਮੰਤਰੀ ਭੁਪੇਂਦਰ ਹੁੰਡਾ ਦਾ ਏਕਾਧਿਕਾਰ ਵਧਦਾ ਗਿਆ। ਪਿਛਲੇ ਡੇਢ-ਦੋ ਸਾਲਾਂ ਤੋਂ ਸਾਰੇ ਮਹੱਤਵਪੂਰਨ ਫੈਸਲੇ ਹੁੱਡਾ ਦੀ ਅਗਵਾਈ 'ਚ ਲਏ ਜਾ ਰਹੇ ਸਨ, ਜਿਵੇਂ ਕਿ ਸੂਬਾ ਪ੍ਰਧਾਨ ਉਦੈਭਾਨ ਦੀ ਨਿਯੁਕਤੀ ਅਤੇ ਲੋਕ ਸਭਾ ਚੋਣਾਂ 'ਚ ਟਿਕਟ ਵੰਡ। ਇਸ ਵਾਰ ਵਿਧਾਨ ਸਭਾ ਚੋਣਾਂ 'ਚ 90 ਸੀਟਾਂ 'ਚੋਂ 70 ਤੋਂ ਜ਼ਿਆਦਾ ਸੀਟਾਂ ਹੁੰਡਾ ਦੇ ਕਹਿਣ 'ਤੇ ਤੈਅ ਕੀਤੀਆਂ ਗਈਆਂ, ਜਿਸ ਨਾਲ ਇਹ ਸੰਦੇਸ਼ ਗਿਆ ਕਿ ਜਾਟ ਭਾਈਚਾਰੇ ਦਾ ਪ੍ਰਭਾਵ ਵੱਧ ਰਿਹਾ ਹੈ।
2. ਦਿੱਗਜ ਨੇਤਾਵਾਂ ਦੀ ਨਾਰਾਜ਼ਗੀ- ਕਾਂਗਰਸ ਦੇ ਸੀਨੀਅਰ ਨੇਤਾ ਕੁਮਾਰੀ ਸੈਲਜਾ ਅਤੇ ਰਣਦੀਪ ਸਿੰਘ ਸੁਰਜੇਵਾਲਾ ਟਿਕਟ ਵੰਡ ਤੋਂ ਸੰਤੁਸ਼ਟ ਨਹੀਂ ਸਨ। ਦੋਵਾਂ ਨੇਤਾਵਾਂ ਨੇ ਆਪਣੇ ਸਮਰਥਕਾਂ ਲਈ ਪ੍ਰਚਾਰ ਕੀਤਾ ਪਰ ਬਾਕੀ ਸੀਟਾਂ 'ਤੇ ਚੋਣ ਪ੍ਰਚਾਰ ਸਰਗਰਮ ਨਹੀਂ ਰਹੇ। ਕੁਮਾਰ ਸੈਲਜਾ ਨੇ ਲੰਬੇ ਸਮੇਂ ਤਕ ਚੋਣ ਪ੍ਰਚਾਰ ਤੋਂ ਦੂਰੀ ਬਣਾਈ, ਫਿਰ ਵੀ ਉਨ੍ਹਾਂ ਦੀ ਅਤੇ ਹੁੰਡਾ ਵਿਚਾਲੇ ਗੱਲਬਾਤ 'ਚ ਖਸਾਟ ਬਣੀ ਰਹੀ। ਰਾਂਖਵੀਆਂ ਸੀਟਾਂ 'ਤੇ ਸੈਲਜਾ ਦਾ ਪ੍ਰਭਾਵ ਹੋ ਸਕਦਾ ਸੀ ਪਰ ਉਹ ਚੋਣ ਪ੍ਰਚਾਰ 'ਚ ਅਲੱਗ-ਥਲੱਗ ਹੋ ਗਈ।
3. ਸੁਨੀਲ ਕਨੁਗੋਲੂ ਦੀ ਰਿਪੋਰਟ- ਕਾਂਗਰਸ ਦੇ ਰਣਨੀਤੀਕਾਰ ਸੁੀਲ ਕੋਨੁਗੋਲੂ ਨੇ ਹਰਿਆਣਾ 'ਚ ਇਕ ਆਂਤਰਿਕ ਸਰਵੇ ਕਰਵਾਇਆ, ਜਿਸ ਦੇ ਆਧਾਰ 'ਤੇ ਟਿਕਟ ਵੰਡ ਅਤੇ ਪ੍ਰਚਾਰ ਦੀ ਰਣਨੀਤੀ ਬਣਾਈ ਗਈ, ਇਹ ਰਿਪੋਰਟ ਕਾਂਗਰਸ ਦੀ ਜਿੱਤ 'ਚ ਸਹਾਇਕ ਨਹੀਂ ਬਣੀ। ਕੋਨੁਗੋਲੂ ਦਾ ਸਟ੍ਰਾਈਕ ਰੇਟ ਕਰਨਾਟਕ 'ਚ ਚੰਗਾ ਰਿਹਾ ਪਰ ਹਰਿਆਣਾ 'ਚ ਉਹ ਆਪਣੀ ਰਣਨੀਤੀ ਨੂੰ ਸਫਲ ਨਹੀਂ ਬਣਾ ਸਕੇ।
4. ਛੋਟੀਆਂ ਪਾਰਟੀਆਂ ਦੀ ਅਣਦੇਖੀ- ਕਾਂਗਰਸ ਨੇ ਸਥਾਨਕ ਅਤੇ ਛੋਟੀਆਂ ਪਾਰਟੀਆਂ ਦੀ ਅਣਦੇਖੀ ਕੀਤੀ, ਜਿਸ ਦਾ ਖਾਮਿਆਜਾ ਚੋਣ ਨਤੀਜਿਆਂ 'ਚ ਦੇਖਣ ਨੂੰ ਮਿਲਿਆ। ਕਰੀਬ 11 ਫੀਸਦੀ ਵੋਟਾਂ ਹੋਰ ਪਾਰਟੀਆਂ ਨੂੰ ਪਈਆਂ, ਜਦੋਂਕਿ ਆਮ ਆਦਮੀ ਪਾਰਟੀ ਨੇ ਵੀ ਕਈ ਸੀਟਾਂ 'ਤੇ ਚੰਗੀਆਂ ਵੋਟਾਂ ਹਾਸਲ ਕੀਤੀਆਂ। ਚੋਣਾਂ ਤੋਂ ਪਹਿਲਾਂ 'ਆਪ' ਨੇ ਕਾਂਗਰਸ ਦੇ ਸਾਹਮਣੇ ਗਠਜੋੜ ਦਾ ਪ੍ਰਸਤਾਵ ਰੱਖਿਆ ਸੀ ਪਰ ਖੇਤਰੀ ਨੇਤਾਵਾਂ ਦੇ ਦਬਾਅ 'ਚ ਕਾਂਗਰਸ ਨੇ ਗਠਜੋੜ ਨਹੀਂ ਕੀਤਾ।
5. ਪਾਰਟੀ ਦਾ ਸੰਗਠਨ ਕਮਜ਼ੋਰ- ਕਾਂਗਰਸ ਦਾ ਸੰਗਠਨ ਜ਼ਮੀਨੀ ਪੱਧਰ 'ਤੇ ਬਹੁਤ ਕਮਜ਼ੋਰ ਸਾਬਿਤ ਹੋਇਆ। ਪਿਛਲੇ ਕਈ ਸਾਲਾਂ 'ਚ ਜ਼ਿਲ੍ਹਿਆਂ 'ਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਮੰਡਲ ਪ੍ਰਧਾਨ ਨਹੀਂ ਬਣਾਏ ਗਏ। ਜਦੋਂ ਕੁਮਾਰ ਸੈਲਜਾ ਪ੍ਰਧਾਨ ਸੀ, ਉਦੋਂ ਹੁੱਡਾ ਗੁਟ ਨੇ ਨਿਯੁਕਤੀਆਂ 'ਚ ਰੁਕਾਵਟ ਪਾਈ। ਉਥੇ ਹੀ ਉਦੈਭਾਨ ਦੇ ਪ੍ਰਧਾਨ ਬਣਨ 'ਤੇ ਸੈਲਜਾ-ਸੁਰਜੇਵਾਲਾ ਗੁਟ ਨੇ ਰੁਕਾਵਟ ਪਾਈ। ਇਸ ਸਥਿਤੀ 'ਚ ਭਾਜਪਾ ਦੇ ਵਰਕਰ ਸਰਗਰਮ ਰਹੇ, ਜਦੋਂਕਿ ਕਾਂਗਰਸ ਨੇ ਅਦਿ ਆਤਮਵਿਸ਼ਵਾਸ 'ਚ ਜ਼ਮੀਨੀ ਕਮਜ਼ੋਰੀ ਨੂੰ ਨਜ਼ਰਅੰਦਾਜ਼ ਕੀਤਾ।