ਪੁਲਸ ਨੇ ਐਨਕਾਊਂਟਰ 'ਚ ਢੇਰ ਕੀਤਾ ਵਾਂਟੇਡ ਦੋਸ਼ੀ, ਹਥਿਆਰ ਬਰਾਮਦ
Wednesday, Jul 30, 2025 - 12:00 PM (IST)

ਯਮੁਨਾਨਗਰ- ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ 'ਚ ਬੁੱਧਵਾਰ ਨੂੰ ਹੋਏ ਮੁਕਾਬਲੇ 'ਚ ਜ਼ਬਰਨ ਵਸੂਲੀ ਕਰਨ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਸਣੇ ਕਈ ਮਾਮਲਿਆਂ 'ਚ ਸ਼ਾਮਲ ਇਕ ਲੋੜੀਂਦਾ ਦੋਸ਼ੀ ਮਾਰਿਆ ਗਿਆ। ਯਮੁਨਾਨਗਰ ਦੇ ਪੁਲਸ ਸੁਪਰਡੈਂਟ ਕਮਲ ਦੀਪ ਗੋਇਲ ਨੇ ਦੱਸਿਆ ਕਿ ਦੋਸ਼ੀ ਭੀਮਾ ਦੇ ਰਤੌਲੀ ਰੋਡ 'ਤੇ ਮੌਜੂਦ ਹੋਣ ਦੀ ਸੂਚਨਾ ਮਿਲਣ 'ਤੇ ਪੁਲਸ ਉੱਥੇ ਪਹੁੰਚੀ।
ਉਨ੍ਹਾਂ ਦੱਸਿਆ ਕਿ ਭੀਮਾ ਨੇ ਪੁਲਸ 'ਤੇ ਗੋਲੀਆਂ ਚਲਾਈਆਂ ਅਤੇ ਦੌੜਣ ਦੀ ਕੋਸ਼ਿਸ਼ ਕੀਤੀ ਪਰ ਜਵਾਬੀ ਕਾਰਵਾਈ 'ਚ ਉਹ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ ਤੋਂ ਇਕ ਹਥਿਆਰ, ਕਾਰਤੂਸ ਅਤੇ ਇਕ ਮੋਟਰਸਾਈਕਲ ਬਰਾਮਦ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8