ਮੀਂਹ ਕਾਰਨ ਵਾਪਰੀ ਘਟਨਾ : ਜਿੰਮ ਤੋਂ ਵਾਪਸ ਆ ਰਹੇ ਗ੍ਰਾਫਿਕ ਡਿਜ਼ਾਈਨਰ ਦੀ ਕਰੰਟ ਲੱਗਣ ਨਾਲ ਮੌਤ
Friday, Aug 01, 2025 - 12:49 PM (IST)

ਹਰਿਆਣਾ : ਹਰਿਆਣਾ ਦੇ ਗੁਰੂਗ੍ਰਾਮ ਦੇ ਸੈਕਟਰ 49 ਵਿੱਚ ਜਿੰਮ ਤੋਂ ਵਾਪਸ ਆ ਰਹੇ ਇੱਕ ਗ੍ਰਾਫਿਕ ਡਿਜ਼ਾਈਨਰ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਦੱਸ ਦੇਈਏ ਕਿ ਗੁਰੂਗ੍ਰਾਮ ਵਿਚ ਮੀਂਹ ਪੈਣ ਕਾਰਨ ਕਈ ਥਾਵਾਂ 'ਤੇ ਪਾਣੀ ਭਰ ਗਿਆ ਸੀ, ਜਿਸ ਕਾਰਨ ਸਟਰੀਟ ਲਾਈਟ ਦੇ ਖੰਭੇ ਵਿੱਚ ਕਰੰਟ ਆ ਗਿਆ। ਇਸ ਖੰਭੇ ਦੀ ਲਪੇਟ ਵਿਚ ਆਉਣ ਕਾਰਨ 25 ਸਾਲਾ ਗ੍ਰਾਫਿਕ ਡਿਜ਼ਾਈਨਰ ਦੀ ਮੌਤ ਹੋ ਗਈ।
ਪੜ੍ਹੋ ਇਹ ਵੀ - ਸ਼ਰਾਬ ਦੇ ਸ਼ੌਕੀਨਾਂ ਲਈ ਜ਼ਰੂਰੀ ਖ਼ਬਰ! ਟਰੇਨ 'ਚ ਸਫ਼ਰ ਦੌਰਾਨ ਕਦੇ ਨਾ ਕਰਿਓ ਇਹ ਗਲਤੀ
ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਪਿਛਲੇ ਮਹੀਨੇ ਦੀ ਦੱਸੀ ਜਾ ਰਹੀ ਹੈ। ਸ਼ਾਮ ਕਰੀਬ 9:30 ਵਜੇ ਜਦੋਂ ਉਕਤ ਨੌਜਵਾਨ ਜਿੰਮ ਤੋਂ ਸਾਈਕਲ 'ਤੇ ਘਰ ਵਾਪਸ ਆ ਰਿਹਾ ਸੀ। ਮੀਂਹ ਕਾਰਨ ਖੰਭੇ ਵਿਚ ਬਿਜਲੀ ਦਾ ਕਰੰਟ ਆਉਣ ਕਾਰਨ ਉਹ ਉਸਦੀ ਲਪੇਟ ਵਿਚ ਆ ਗਿਆ ਅਤੇ ਉਸ ਦੀ ਮੌਤ ਹੋ ਗਈ। ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਅਕਸ਼ਤ ਜੈਨ ਵਜੋਂ ਹੋਈ ਹੈ। ਸੋਹਨਾ ਰੋਡ 'ਤੇ ਵਾਟਿਕਾ ਸਿਟੀ ਵਿੱਚ ਰਹਿਣ ਵਾਲਾ ਅਕਸ਼ਤ ਬੁੱਧਵਾਰ ਸ਼ਾਮ ਨੂੰ ਹਰ ਰੋਜ਼ ਵਾਂਗ ਜਿੰਮ ਤੋਂ ਵਾਪਸ ਆ ਰਿਹਾ ਸੀ। ਰਸਤੇ ਵਿੱਚ ਘਸੋਲਾ ਪਿੰਡ ਦੇ ਨੇੜੇ ਮੀਂਹ ਕਾਰਨ ਪਾਣੀ ਭਰ ਗਿਆ। ਇਸ ਦੌਰਾਨ ਜਦੋਂ ਉਸ ਦਾ ਸਾਈਕਲ ਪਾਣੀ ਵਿਚੋਂ ਕੱਢਣਾ ਮੁਸ਼ਕਲ ਹੋ ਗਿਆ ਤਾਂ ਉਹ ਇੱਕ ਸਟਰੀਟ ਲਾਈਟ ਦੇ ਖੰਭੇ ਕੋਲ ਖੜ੍ਹ ਗਿਆ, ਜਿਥੇ ਬਿਜਲੀ ਦੇ ਝਟਕੇ ਕਾਰਨ ਉਸਦੀ ਮੌਤ ਹੋ ਗਈ। ਅਕਸ਼ਤ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ।
ਪੜ੍ਹੋ ਇਹ ਵੀ - 2, 3, 4, 5, 6, 7 ਨੂੰ ਪਵੇਗਾ ਭਾਰੀ ਮੀਂਹ, ਚੱਲਣਗੀਆਂ ਤੇਜ਼ ਹਵਾਵਾਂ, IMD ਦਾ ਅਲਰਟ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।