ED ਦੀ ਵੱਡੀ ਕਾਰਵਾਈ ! ਮਸ਼ਹੂਰ ਬਿਲਡਰ ਦੇ ਨਿਰਦੇਸ਼ਕ ਤੇ ਪ੍ਰਮੋਟਰ ਨੂੰ ਕੀਤਾ ਗ੍ਰਿਫ਼ਤਾਰ
Thursday, Jul 24, 2025 - 09:29 AM (IST)

ਨੈਸ਼ਨਲ ਡੈਸਕ- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਖਰੀਦਦਾਰਾਂ ਨਾਲ 1,100 ਕਰੋੜ ਰੁਪਏ ਦੀ ਧੋਖਾਦੇਹੀ ਮਾਮਲੇ ਵਿਚ ਰੀਅਲ ਅਸਟੇਟ ਕੰਪਨੀ ਰਾਮਪ੍ਰਸਥਾ ਗਰੁੱਪ ਦੇ ਨਿਰਦੇਸ਼ਕ ਸੰਦੀਪ ਯਾਦਵ ਤੇ ਪ੍ਰਮੋਟਰ ਅਰਵਿੰਦ ਕਾਲੀਆ ਨੂੰ ਗ੍ਰਿਫਤਾਰ ਕਰ ਲਿਆ ਹੈ।
ਕੰਪਨੀ ’ਤੇ ਦੋ ਹਜ਼ਾਰ ਖਰੀਦਦਾਰਾਂ ਨਾਲ 1,100 ਕਰੋੜ ਰੁਪਏ ਦੀ ਧੋਖਾਦੇਹੀ ਕਰਨ ਦਾ ਦੋਸ਼ ਹੈ। ਈ.ਡੀ. ਦੀ ਜਾਂਚ ਵਿਚ ਸਾਹਮਣੇ ਆਇਆ ਕਿ ਰਾਮਪ੍ਰਸਥਾ ਪ੍ਰਮੋਟਰਜ਼ ਐਂਡ ਡਿਵੈੱਲਪਰ ਪ੍ਰਾਈਵੇਟ ਲਿਮਟਿਡ ਅਤੇ ਇਸ ਦੇ ਸਮੂਹ ਦੀਆਂ ਕੰਪਨੀਆਂ ਨੇ ‘ਪ੍ਰਾਜੈਕਟ ਐੱਜ, ਪ੍ਰਾਜੈਕਟ ਰਾਈਜ਼ ਅਤੇ ਰਾਮਪ੍ਰਥਸ ਸਿਟੀ (ਪਲਾਟਿਡ ਕਾਲੋਨੀ) ਵਰਗੇ ਪ੍ਰਾਜੈਕਟਾਂ ਦੇ ਨਾਂ ’ਤੇ ਲੋਕਾਂ ਕੋਲੋਂ ਅਡਵਾਂਸ ਪੇਮੈਂਟ ਲੈ ਲਈ ਪਰ 2 ਦਹਾਕੇ ਬੀਤ ਜਾਣ ਦੇ ਬਾਅਦ ਵੀ ਨਾ ਤਾਂ ਫਲੈਟ ਬਣ ਕੇ ਤਿਆਰ ਹੋਏ ਅਤੇ ਨਾ ਹੀ ਖਰੀਦਦਾਰਾਂ ਨੂੰ ਪਲਾਟ ਦਾ ਕਬਜ਼ਾ ਦਿੱਤਾ ਗਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ ; Gym ਮਾਲਕ ਦਾ ਗੋਲ਼ੀਆਂ ਮਾਰ ਕੇ ਕਤਲ
ਈ.ਡੀ. ਨੇ ਇਸ ਮਾਮਲੇ ਵਿਚ 14 ਜੁਲਾਈ ਨੂੰ ਦਿੱਲੀ ਤੇ ਗੁਰੂਗ੍ਰਾਮ ਵਿਚ ਸਥਿਤ ਤਿੰਨ ਪ੍ਰਮੱਖ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਇਸ ਦੇ ਬਾਅਦ ਸੰਦੀਪ ਯਾਦਵ ਅਤੇ ਅਰਵਿੰਦ ਵਾਲੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਵਾਂ ਉਤੇ ਖਰੀਦਦਾਰਾਂ ਕੋਲੋਂ ਪੈਸੇ ਵਸੂਲ ਕੇ ਉਨ੍ਹਾਂ ਦੀ ਗਲਤ ਵਰਤੋਂ ਕਰਨ ਅਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e