ਸੂਬਾ ਸਰਕਾਰ ਦਾ ਤੋਹਫ਼ਾ! 15 ਸਾਲ ਤਕ ਦੇ ਬੱਚਿਆਂ ਨਾਲ ਮੁਫ਼ਤ ਸਫ਼ਰ ਕਰ ਸਕਣਗੀਆਂ ਔਰਤਾਂ
Thursday, Aug 07, 2025 - 02:08 PM (IST)

ਚੰਡੀਗੜ੍ਹ (ਚੰਦਰ ਸ਼ੇਖਰ ਧਾਰਨੀ) : ਹਰਿਆਣਾ 'ਚ ਰੱਖੜੀ ਦੇ ਤਿਉਹਾਰ 'ਤੇ ਸਰਕਾਰ ਨੇ ਭੈਣਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਆਵਾਜਾਈ ਮੰਤਰੀ ਅਨਿਲ ਵਿਜ ਨੇ ਅੱਜ ਐਲਾਨ ਕੀਤਾ ਕਿ ਰੱਖੜੀ ਦੇ ਸ਼ੁਭ ਤਿਉਹਾਰ 'ਤੇ ਹਰਿਆਣਾ ਰੋਡਵੇਜ਼ ਦੀਆਂ ਆਮ ਬੱਸਾਂ ਵਿੱਚ ਔਰਤਾਂ ਅਤੇ ਬੱਚਿਆਂ (15 ਸਾਲ ਤੱਕ ਦੀ ਉਮਰ) ਨੂੰ ਮੁਫ਼ਤ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਵਿਜ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਸ ਸਬੰਧ ਵਿੱਚ ਇੱਕ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਚੰਡੀਗੜ੍ਹ ਤੇ ਦਿੱਲੀ ਸਮੇਤ ਰਾਜ ਵਿੱਚ ਚੱਲਣ ਵਾਲੀਆਂ ਹਰਿਆਣਾ ਰੋਡਵੇਜ਼ ਦੀਆਂ ਆਮ ਬੱਸਾਂ ਵਿੱਚ ਰੱਖੜੀ ਵਾਲੇ ਦਿਨ ਹਰ ਉਮਰ ਵਰਗ ਦੀਆਂ ਔਰਤਾਂ ਨੂੰ ਉਨ੍ਹਾਂ ਦੇ ਬੱਚਿਆਂ (15 ਸਾਲ ਤੱਕ ਦੀ ਉਮਰ) ਨਾਲ ਮੁਫ਼ਤ ਯਾਤਰਾ ਦੀ ਸਹੂਲਤ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਔਰਤਾਂ/ਭੈਣਾਂ ਅਤੇ ਬੱਚੇ ਰੱਖੜੀ ਦੇ ਤਿਉਹਾਰ 'ਤੇ ਯਾਤਰਾ ਕਰ ਸਕਣ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ 8 ਅਗਸਤ, 2025 ਨੂੰ ਦੁਪਹਿਰ 12 ਵਜੇ ਤੋਂ 9 ਅਗਸਤ, 2025 ਨੂੰ ਰਾਤ 12 ਵਜੇ ਤੱਕ ਹਰਿਆਣਾ ਰੋਡਵੇਜ਼ ਦੀਆਂ ਆਮ ਬੱਸਾਂ ਵਿੱਚ ਔਰਤਾਂ ਅਤੇ ਬੱਚਿਆਂ ਲਈ ਮੁਫ਼ਤ ਯਾਤਰਾ ਦੀ ਸਹੂਲਤ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e