ਹਰਿਆਣਾ ’ਚ ਦਲ ਬਦਲ ਮਾਮਲੇ ’ਚ 5 ਵਿਧਾਇਕਾਂ ਦੀ ਮੈਂਬਰੀ ਰੱਦ

Wednesday, Sep 11, 2019 - 11:04 AM (IST)

ਹਰਿਆਣਾ ’ਚ ਦਲ ਬਦਲ ਮਾਮਲੇ ’ਚ 5 ਵਿਧਾਇਕਾਂ ਦੀ ਮੈਂਬਰੀ ਰੱਦ

ਚੰਡੀਗੜ੍ਹ–ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੰਵਰਪਾਲ ਗੁਰਜਰ ਨੇ ਦਲ ਬਦਲ ਮਾਮਲੇ ਵਿਚ 5 ਵਿਧਾਇਕਾਂ ਦੀ ਮੈਂਬਰੀ ਰੱਦ ਕਰ ਦਿੱਤੀ ਹੈ। ਫੈਸਲੇ ਤੋਂ ਪਹਿਲਾਂ ਹੀ 5 ਵਿਧਾਇਕ ਨੈਨਾ ਚੌਟਾਲਾ, ਰਾਜਦੀਪ, ਅਨੂਪ ਅਤੇ ਪ੍ਰਿਥੀ ਸਿੰਘ ਜਜਪਾ ਤੇ ਨਸੀਮ ਅਹਿਮਦ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ। ਮਾਮਲੇ ਸਬੰਧੀ 3 ਸਤੰਬਰ ਨੂੰ ਬਹਿਸ ਪਿੱਛੋਂ ਸਪੀਕਰ ਨੇ ਫੈਸਲਾ ਰਾਖਵਾਂ ਰੱਖ ਲਿਆ ਸੀ। ਮੰਗਲਵਾਰ ਨਸੀਮ ਅਹਿਮਦ ਦੇ ਮਾਮਲੇ ਦੀ ਸੁਣਵਾਈ ਹੋਈ ਪਰ ਉਹ ਨਾ ਤਾਂ ਖੁਦ ਪਹੁੰਚੇ ਅਤੇ ਨਾ ਹੀ ਉਨ੍ਹਾਂ ਦਾ ਕੋਈ ਵਕੀਲ ਆਇਆ। ਇਸ ’ਤੇ ਸਪੀਕਰ ਨੇ ਐਕਸ ਪਾਰਟੀ ਮੰਨਦੇ ਹੋਏ ਉਨ੍ਹਾਂ ਨੂੰ ਵੀ ਅਯੋਗ ਕਰਾਰ ਦੇ ਦਿੱਤਾ। ਸਪੀਕਰ ਨੇ ਵੱਖ-ਵੱਖ ਫੈਸਲੇ ਸੁਣਾਏ।


author

Iqbalkaur

Content Editor

Related News