ਕੋਰੋਨਾ ਮਰੀਜ਼ਾਂ ਤੋਂ ਵੱਧ ਰਾਸ਼ੀ ਵਸੂਲਣ ਵਾਲੇ ਨਿੱਜੀ ਹਸਪਤਾਲਾਂ ''ਤੇ ਹੋਵੇਗੀ ਕਾਰਵਾਈ : ਅਨਿਲ ਵਿਜ

05/13/2021 5:24:34 PM

ਹਰਿਆਣਾ- ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਸੂਬੇ 'ਚ ਕੋਰੋਨਾ ਮਰੀਜ਼ਾਂ ਤੋਂ ਮਹਾਮਾਰੀ ਦੌਰਾਨ ਤੈਅ ਦਰਾਂ ਤੋਂ ਵੱਧ ਰਾਸ਼ੀ ਵਸੂਲਣ ਵਾਲੇ ਨਿੱਜੀ ਹਸਪਤਾਲਾਂ ਨੂੰ ਸਖ਼ਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਵਿਜ ਨੇ 'ਪਿੰਡ-ਪਿੰਡ ਸਕ੍ਰੀਨਿੰਗ ਅਤੇ ਆਮ ਸਿਹਤ ਜਾਂਚ' ਲਈ ਆਯੋਜਿਤ ਅਧਿਕਾਰੀਆਂ ਦੀ ਇਕ ਬੈਠਕ ਨੂੰ ਅੱਜ ਯਾਨੀ ਵੀਰਵਾਰ ਨੂੰ ਇੱਥੇ ਵੀਡੀਓ ਕਾਨਫਰੈਂਸਿੰਗ ਦੇ ਮਾਧਿਅਮ ਨਾਲ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਹਸਪਤਾਲ 'ਚ ਦਵਾਈ ਉਪਲੱਬਧ  ਹੋਣ ਦੇ ਬਾਵਜੂਦ ਬਾਹਰੋਂ ਦਵਾਈ ਲਿਆਉਣ ਲਈ ਪਰਚੀ ਲਿਖਣ ਵਾਲੇ ਸਰਕਾਰੀ ਡਾਕਟਰਾਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਿਜ ਨੇ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ 'ਚ ਕੁਝ ਮਾਮਲੇ ਆਏ ਹਨ, ਜਿੱਥੇ ਨਿੱਜੀ ਹਸਪਤਾਲਾਂ ਵਲੋਂ ਤੈਅ ਰੇਟ ਤੋਂ ਵੱਧ ਪੈਸੇ ਵਸੂਲੇ ਜਾ ਰਹੇ ਹਨ, ਜੋ ਠੀਕ ਨਹੀਂ ਹੈ। ਇਸ ਮਹਾਮਾਰੀ ਦੇ ਦੌਰ 'ਚ ਜਿੱਥੇ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ ਉੱਥੇ ਨਿੱਜੀ ਹਸਪਤਾਲਾਂ 'ਚ ਵੱਧ ਪੈਸੇ ਲਏ ਜਾਣ ਦੀਆਂ ਸ਼ਿਕਾਇਤਾਂ ਚੰਗੀਆਂ ਨਹੀਂ। ਨਿੱਜੀ ਹਸਪਤਾਲਾਂ ਨੂੰ ਚਾਹੀਦਾ ਹੈ ਕਿ ਉਹ ਕੋਰੋਨਾ ਮਰੀਜ਼ਾਂ ਦਾ ਮਨੁੱਖਤਾ ਦੇ ਨਾਤੇ ਘੱਟ ਤੋਂ ਘੱਟ ਪੈਸਿਆਂ 'ਚ ਇਲਾਜ ਕਰਨ ਅਤੇ ਜਨਹਿੱਤ 'ਚ ਸਹਿਯੋਗ ਕਰਨ।

ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਬੇਵੱਸੀ ਦਾ ਦਰਦ, ਮਰੀਜ਼ਾਂ ਦੀ ਸੇਵਾ ਕਰ ਰਹੀਆਂ ਨਰਸਾਂ ਆਪਣੇ ਬੱਚਿਆਂ ਦੀ ਛੂਹ ਨੂੰ ਤਰਸੀਆਂ

ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ 'ਚ ਸਾਰੀਆਂ ਦਵਾਈਆਂ ਉਪਲੱਬਧ ਹਨ ਪਰ ਕੁਝ ਥਾਂਵਾਂ 'ਤੇ ਡਾਕਟਰ ਬਾਹਰੋਂ ਦਵਾਈਆਂ ਮੰਗਵਾ ਰਹੇ ਹਨ। ਅਜਿਹੇ ਡਾਕਟਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਸੈਨੀਟਾਈਜੇਸ਼ਨ ਕਰਵਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਸੂਬੇ 'ਚ ਕਰਫ਼ਿਊ ਦਾ ਸਖ਼ਤੀ ਨਾਲ ਪਾਲਣ ਕਰਨ, ਸਮਾਜਿਕ ਦੂਰੀ ਲਈ ਨਿਸ਼ਾਨ ਨਾ ਲਗਾਉਣ ਵਾਲੇ ਦੁਕਾਨਦਾਰਾਂ ਦੀਆਂ ਦੁਕਾਨਾਂ ਨਾ ਖੋਲ੍ਹਣ ਦੇਣ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਪੁਲਸ ਅਧਿਕਾਰੀਆਂ ਨੂੰ ਸਬਜ਼ੀ ਮੰਡੀਆਂ 'ਚ ਲੱਗਣ ਵਾਲੀ ਭੀੜ ਨੂੰ ਵੀ ਕੰਟਰੋਲ ਕਰਨ ਦੇ ਨਿਰਦੇਸ਼ ਦਿੱਤੇ।

ਇਹ ਵੀ ਪੜ੍ਹੋ : ਹੈਰਾਨੀਜਨਕ! ਸਟਾਫ਼ ਤੋਂ ਲਈ ਪੀਪੀਈ ਕਿਟ, ਫਿਰ ਕੋਰੋਨਾ ਮਰੀਜ਼ਾਂ ਦੇ ਮੋਬਾਇਲ ਲੈ ਕੇ ਫ਼ਰਾਰ ਹੋਇਆ ਚੋਰ


DIsha

Content Editor

Related News