ਹਰਿਆਣਾ 10ਵੀਂ ਬੋਰਡ ''ਚ ਅੱਵਲ ਆਈ ਰਿਸ਼ੀਤਾ ਰੋਹਿਲਾ, ਹਾਸਲ ਕੀਤੇ ਪੂਰੇ 100 ਫੀਸਦੀ ਅੰਕ

07/13/2020 10:49:53 AM

ਹਿਸਾਰ- ਹਰਿਆਣਾ ਬੋਰਡ ਦੇ 10ਵੀਂ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ, ਜਿਸ 'ਚ 64.59 ਫੀਸਦੀ ਵਿਦਿਆਰਥੀਆਂ ਨੇ ਸਫ਼ਲਤਾ ਹਾਸਲ ਕੀਤੀ ਹੈ। ਉੱਥੇ ਹੀ ਇਸ ਸਾਲ ਰਿਸ਼ੀਤਾ ਰੋਹਿਲਾ ਨੇ ਪ੍ਰੀਖਿਆ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਹ ਟੈਗੋਰ ਸੀਨੀਅਰ ਸੈਕੰਡਰੀ ਸਕੂਲ ਹਿਸਾਰ ਦੀ ਵਿਦਿਆਰਥਣ ਹੈ ਅਤੇ ਪ੍ਰੀਖਿਆ 'ਚ 100 ਫੀਸਦੀ ਅੰਕ ਹਾਸਲ ਕੀਤੇ ਹਨ। ਉਸ ਨੇ ਅੰਗਰੇਜ਼ੀ, ਗਣਿਤ, ਵਿਗਿਆਨ, ਸਮਾਜਿਕ ਵਿਗਿਆਨ ਅਤੇ ਮਿਊਜ਼ਿਕ 'ਚ 100 ਅਤੇ ਹਿੰਦੀ 'ਚ 97 ਅੰਕ ਹਾਸਲ ਕੀਤੇ ਹਨ। ਰਿਸ਼ੀਤਾ ਨੇ ਦੱਸਿਆ ਕਿ ਉਸ ਨੇ ਪੜ੍ਹਾਈ NCERT ਦੀਆਂ ਕਿਤਾਬਾਂ ਤੋਂ ਕੀਤੀ ਹੈ। ਉਹ ਟਿਊਸ਼ਨ ਨਹੀਂ ਜਾਂਦੀ ਸੀ। ਨਿਯਮਿਤ ਰੂਪ ਨਾਲ 5 ਤੋਂ 6 ਘੰਟੇ ਪੜ੍ਹਾਈ ਕੀਤੀ ਅਤੇ ਸਕੂਲ ਦੇ ਨੋਟਸ ਨੂੰ ਚੰਗੀ ਤਰ੍ਹਾਂ ਬਣਾਇਆ ਅਤੇ ਉਨ੍ਹਾਂ ਨੂੰ ਫੋਲੋ ਕੀਤੀ। ਉਸ ਅਨੁਸਾਰ ਉਸ ਨੇ ਵਿਆਕਰਣ ਦੇ ਕੁਝ ਹਿੱਸਿਆਂ 'ਚ ਕੁਝ ਗਲਤੀਆਂ ਕਾਰਨ ਹਿੰਦੀ 'ਚ 97 ਅੰਕ ਲਏ।

ਰਿਸ਼ੀਤਾ ਹਿਸਾਰ ਦੀ ਰਹਿਣ ਵਾਲੀ ਹੈ, ਭਾਵੇਂ ਹੀ ਉਸ ਨੇ ਕਿਸੇ ਵੀ ਕੋਚਿੰਗ ਦਾ ਸਹਾਰਾ ਨਾ ਲਿਆ ਹੋਵੇ ਪਰ ਉਸ ਨੇ ਪੜ੍ਹਾਈ ਦੌਰਾਨ ਇੰਟਰਨੈੱਟ ਦਾ ਕਾਫ਼ੀ ਫਾਇਦਾ ਚੁੱਕਿਆ ਹੈ। ਪਰਸਨਲ ਟੈਸਟ ਲਈ ਉਸ ਨੇ ਆਨਲਾਈਨ ਲਰਨਿੰਗ ਪਲੇਟਫਾਰਮ ਤੋਂ ਕਈ ਕਲਾਸੇਜ਼ ਲਈਆਂ ਹਨ। ਰਿਸ਼ੀਤਾ ਨੇ ਕਿਹਾ, ਉਹ ਭਵਿੱਖ 'ਚ ਵਿਗਿਆਨ ਵਿਸ਼ੇ ਨੂੰ ਚੁਣਨਾ ਚਾਹੁੰਦੀ ਹੈ ਤਾਂ ਕਿ ਮੈਡੀਕਲ ਖੇਤਰ 'ਚ ਆਪਣਾ ਕਰੀਅਰ ਬਣਾ ਸਕੇ। ਉਸ ਨੇ ਕਿਹਾ,''ਮੈਂ ਹਮੇਸ਼ਾ ਇਕ ਡਾਕਟਰ ਬਣਨਾ ਚਾਹੁੰਦੀ ਸੀ ਤਾਂ ਕਿ ਸਮਾਜ ਅਤੇ ਲੋੜਵੰਦਾਂ ਦੀ ਸੇਵਾ ਕਰ ਸਕਾਂ।''


DIsha

Content Editor

Related News