ਮਾਸੂਮ ''ਤੇ ਵਰ੍ਹਿਆ ਟਿਊਸ਼ਨ ਅਧਿਆਪਕਾ ਦਾ ਕਹਿਰ, ਹੋਮਵਰਕ ਨਾ ਕਰਨ ''ਤੇ ਸਕੇਲ ਨਾਲ ਕੁੱਟਿਆ

Thursday, Nov 23, 2023 - 06:27 PM (IST)

ਸੋਹਨਾ- ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ ਦੇ ਸੋਹਨਾ ਥਾਣਾ ਖੇਤਰ 'ਚ ਇਕ ਮਹਿਲਾ ਅਧਿਆਪਕ ਨੇ 13 ਸਾਲਾ ਵਿਦਿਆਰਥਣ ਨੂੰ ਹੋਮਵਰਕ ਨਾ ਕਰਨ 'ਤੇ ਸਟੀਲ ਦੇ ਸਕੇਲ ਨਾਲ ਬੁਰੀ ਤਰ੍ਹਾਂ ਕੁੱਟਿਆ। ਜਿਸ ਕਾਰਨ ਵਿਦਿਆਰਥਣ ਦੇ ਮੂੰਹ ਅਤੇ ਨੱਕ 'ਚੋਂ ਖੂਨ ਨਿਕਲਿਆ। ਇਸ ਮਾਮਲੇ 'ਚ ਜਦੋਂ ਵਿਦਿਆਰਥਣ ਦੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਇਸ ਮਾਮਲੇ 'ਚ ਸੋਹਨਾ ਪੁਲਸ ਨੇ ਦੋਸ਼ੀ ਅਧਿਆਪਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਵਿਦਿਆਰਥਣ ਏਂਜਲ ਪਬਲਿਕ ਸਕੂਲ ਸੋਹਨਾ 'ਚ ਪੜ੍ਹਦੀ ਹੈ। ਸਕੂਲ ਦਾ ਕੰਮ ਪੂਰਾ ਕਰਨ ਲਈ ਪਰਿਵਾਰ ਨੇ ਸਕੂਲ ਵਿਚ ਹੀ ਅਧਿਆਪਕਾ ਰੀਨਾ ਰਾਘਵ ਨੂੰ ਟਿਊਸ਼ਨ ਲਈ ਆਪਣੇ ਕੋਲ ਭੇਜਣਾ ਸ਼ੁਰੂ ਕਰ ਦਿੱਤਾ। ਉਹ ਕਰੀਬ 9 ਮਹੀਨਿਆਂ ਤੋਂ ਟਿਊਸ਼ਨ ਲੈ ਰਹੀ ਹੈ। ਇਸ ਤੋਂ ਪਹਿਲਾਂ ਅਧਿਆਪਕਾ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ ਸੀ। ਪਰਿਵਾਰ ਵਾਲਿਆਂ ਨੇ ਅਧਿਆਪਕਾ ਨੂੰ ਸ਼ਿਕਾਇਤ ਕਰਕੇ ਕੁੜੀ ਨੂੰ ਪਿਆਰ ਨਾਲ ਸਮਝਾਉਣ ਲਈ ਕਿਹਾ ਸੀ ਪਰ ਇਸ ਤੋਂ ਬਾਅਦ ਵੀਰਵਾਰ ਨੂੰ ਟਿਊਸ਼ਨ ਟੀਚਰ ਨੇ ਵਿਦਿਆਰਥਣ ਨੂੰ ਸਟੀਲ ਦੇ ਸਕੇਲ ਨਾਲ ਕੁੱਟਿਆ। ਇਸ ਕਾਰਨ ਉਸ ਦੇ ਸਰੀਰ 'ਤੇ ਕਈ ਥਾਵਾਂ 'ਤੇ ਨਿਸ਼ਾਨ ਹਨ।

ਜ਼ਖ਼ਮੀ ਵਿਦਿਆਰਥਣ ਨੂੰ ਸੋਹਨਾ ਦੇ ਨਾਗਰਿਕ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ ਅਤੇ ਦੋਸ਼ੀ ਅਧਿਆਪਕਾ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਲਿਖਤੀ ਸ਼ਿਕਾਇਤ ਸੋਹਨਾ ਪੁਲਸ ਥਾਣਾ ਵਿਚ ਕਾਨੂੰਨੀ ਕਾਰਵਾਈ ਕਰਨ ਲਈ ਦਿੱਤੀ ਗਈ। 


Tanu

Content Editor

Related News