ਹਰਿਆਣਾ ਦੀ ਧੀ ਨੇ ਵਧਾਇਆ ਮਾਣ, ਜਿੱਤਿਆ VPR ਮਿਸ ਇੰਡੀਆ ਦਾ ਖ਼ਿਤਾਬ

Monday, Mar 07, 2022 - 01:54 PM (IST)

ਹਰਿਆਣਾ ਦੀ ਧੀ ਨੇ ਵਧਾਇਆ ਮਾਣ, ਜਿੱਤਿਆ VPR ਮਿਸ ਇੰਡੀਆ ਦਾ ਖ਼ਿਤਾਬ

ਸੋਨੀਪਤ (ਪਵਨ ਰਾਠੀ)- ਗੁਜਰਾਤ ਦੇ ਅਹਿਮਦਾਬਾਦ ’ਚ ਆਯੋਜਿਤ ਵੀ. ਪੀ. ਆਰ. ਮਿਸ ਇੰਡੀਆ ਦਾ ਖ਼ਿਤਾਬ ਸੋਨੀਪਤ ਦੀ ਬੇਟੀ ਖੁਸ਼ੀ ਨੇ ਜਿੱਤਿਆ ਹੈ। ਐਤਵਾਰ ਸ਼ਾਮ ਘਰ ਪਹੁੰਚਣ ’ਤੇ ਖੁਸ਼ੀ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਫੇਮੀਨਾ ਮਿਸ ਇੰਡੀਆ ਦੀ ਤਿਆਰੀ ਕਰੇਗੀ।

PunjabKesari

ਵੀ. ਪੀ. ਆਰ. ਮਿਸ ਇੰਡੀਆ 2022 ’ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 70 ਉਮੀਦਵਾਰ ਸ਼ਾਮਲ ਹੋਏ ਸਨ। ਇਨ੍ਹਾਂ ’ਚੋਂ ਫਾਈਨਲ ’ਚ ਸਿਰਫ 40 ਪਹੁੰਚੇ। ਉਨ੍ਹਾਂ ਸਾਰਿਆਂ ਨੂੰ ਮਾਤ ਦਿੰਦੇ ਹੋਏ ਖੁਸ਼ੀ ਵੀ. ਪੀ. ਆਰ. ਮਿਸ ਇੰਡੀਆ ਦਾ ਖ਼ਿਤਾਬ ਜਿੱਤਣ ’ਚ ਸਫਲ ਹੋਈ।

PunjabKesari

ਖੁਸ਼ੀ ਨੇ ਦੱਸਿਆ ਕਿ ਮੁਕਾਬਲਾ ਕਾਫੀ ਸਖ਼ਤ ਸੀ, ਪਹਿਲਾਂ ਤਾਂ ਉਹ ਘਬਰਾ ਗਈ ਸੀ ਪਰ ਬਾਅਦ ਵਿਚ ਅੱਗੇ ਵਧੀ ਅਤੇ ਇਸ ਮੁਕਾਬਲੇ ਨੂੰ ਜਿੱਤ ਲਿਆ। ਖੁਸ਼ੀ ਦੇ ਪਿਤਾ ਰਾਜਬੀਰ ਨੇ ਦੱਸਿਆ ਕਿ ਮੇਰੀ ਧੀ ਖੁਸ਼ੀ ਨੇ ਜਿੱਥੇ ਪਰਿਵਾਰ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ, ਉੱਥੇ ਹੀ ਨਾਲ ਹੀ ਨਾਲ ਹਰਿਆਣਾ ਦਾ ਨਾਂ ਵੀ ਰੋਸ਼ਨ ਕੀਤਾ ਹੈ।


author

Tanu

Content Editor

Related News