ਹਰਿਆਣਾ: ਜੀਂਦ ''ਚ ਜ਼ਿਲ੍ਹਾ ਜੇਲ੍ਹ ਅੰਦਰ ਆਪਸ ''ਚ ਭਿੜੇ ਕੈਦੀ, ਇਕ ਜ਼ਖ਼ਮੀ

Saturday, Dec 31, 2022 - 06:23 PM (IST)

ਹਰਿਆਣਾ: ਜੀਂਦ ''ਚ ਜ਼ਿਲ੍ਹਾ ਜੇਲ੍ਹ ਅੰਦਰ ਆਪਸ ''ਚ ਭਿੜੇ ਕੈਦੀ, ਇਕ ਜ਼ਖ਼ਮੀ

ਜੀਂਦ- ਹਰਿਆਣਾ ਦੇ ਜੀਂਦ 'ਚ ਜ਼ਿਲ੍ਹਾ ਜੇਲ੍ਹ 'ਚ ਲੜਾਈ ਮਗਰੋਂ ਕੁਝ ਕੈਦੀਆਂ ਨੇ ਕੈਦੀ 'ਤੇ ਨੁਕੀਲੀ ਚੀਜ਼ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਸਿਵਲ ਲਾਈਨ ਥਾਣਾ ਪੁਲਸ ਨੇ ਜੇਲ੍ਹ ਦੇ ਡਿਪਟੀ ਸੁਪਰਡੈਂਟ ਦੀ ਸ਼ਿਕਾਇਤ 'ਤੇ 6 ਕੈਦੀਆਂ ਖਿਲਾਫ਼ ਕੁੱਟਮਾਰ ਕਰਨ, ਕੈਦੀ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਜੇਲ ਸੁਪਰਡੈਂਟ ਵਰਿੰਦਰ ਨੇ ਪੁਲਸ ਨੂੰ ਸ਼ਿਕਾਇਤ 'ਚ ਦੱਸਿਆ ਕਿ ਬੀਤੀ ਦੇਰ ਸ਼ਾਮ ਕੈਦੀ ਪਿੰਡ ਉਚਾਨਾ ਵਾਸੀ ਸੁਮੇਸ਼ ਅਤੇ ਉਸ ਦੇ ਸਾਥੀਆਂ ਦੀ ਕੈਦੀ ਰੋਹਿਤ ਨਾਲ ਲੜਾਈ ਹੋ ਗਈ, ਜਿਸ 'ਤੇ ਸੁਮੇਸ਼ ਅਤੇ ਉਸ ਦੇ ਸਾਥੀਆਂ ਨੇ ਰੋਹਿਤ ਨਾਲ ਕੁੱਟਮਾਰ ਕੀਤੀ ਅਤੇ ਉਸ 'ਤੇ ਲੋਹੇ ਦੀ ਨੁਕੀਲੀ ਪੱਤੀ ਨਾਲ ਹਮਲਾ ਕਰ ਦਿੱਤਾ, ਜਿਸ ਵਿਚ ਰੋਹਿਤ ਜ਼ਖ਼ਮੀ ਹੋ ਗਿਆ। ਸਿਵਲ ਲਾਈਨ ਥਾਣੇ ਦੇ ਜਾਂਚ ਅਧਿਕਾਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।


author

Tanu

Content Editor

Related News