ਮੰਦਰ ''ਚ ਸੁੱਤੇ ਪੁਜਾਰੀ ਨੂੰ ਗਲੀਆਂ ''ਚ ਘਸੀੜਦੇ ਲੈ ਗਏ ਬਦਮਾਸ਼, ਫਿਰ ਕੂੜੇ ''ਚ ਸੁੱਟਿਆ

Thursday, Aug 31, 2023 - 04:45 PM (IST)

ਚਰਖੀ ਦਾਦਰੀ- ਹਰਿਆਣਾ ਦੇ ਕਸਬਾ ਬੌਂਦ ਕਲਾਂ ਦੇ ਚੰਦਰਦਾਸ ਧਾਮ ਮੰਦਰ 'ਚ ਸੁੱਤੇ ਪਏ ਪੁਜਾਰੀ 'ਤੇ ਦੇਰ ਰਾਤ ਬਦਮਾਸ਼ਾਂ ਨੇ ਹਮਲਾ ਕਰ ਜ਼ਖ਼ਮੀ ਕਰ ਦਿੱਤਾ। ਬਦਮਾਸ਼ਾਂ ਨੇ ਪੁਜਾਰੀ ਨੂੰ ਘਸੀੜਦੇ ਹੋਏ ਗਲੀਆਂ 'ਚ ਘੁੰਮਾਇਆ ਅਤੇ ਕੂੜੇ 'ਚ ਸੁੱਟ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਬਚਾਅ ਲਈ ਆਏ ਬਦਮਾਸ਼ਾਂ ਨੇ ਮੰਦਰ ਕਮੇਟੀ ਦੇ ਪ੍ਰਧਾਨ ਨਾਲ ਗਾਲੀ-ਗਲੌਚ ਕੀਤੀ ਅਤੇ ਦੋਹਾਂ ਨੂੰ ਮਾਰਨ ਦੀ ਧਮਕੀ ਦਿੰਦੇ ਹੋਏ ਫਰਾਰ ਹੋ ਗਏ। ਪੂਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਪੁਲਸ ਮੌਕੇ 'ਤੇ ਪਹੁੰਚੀ ਅਤੇ ਕੈਮਰਿਆਂ ਦੀ ਫੁਟੇਜ ਕਬਜ਼ੇ ਵਿਚ ਲੈ ਲਈ ਹੈ।

ਇਹ ਵੀ ਪੜ੍ਹੋ-  ਸੀਰਮ ਇੰਸਟੀਚਿਊਟ ਦੇ ਚੇਅਰਮੈਨ ਦਾ ਐਲਾਨ- ਡੇਂਗੂ ਦਾ ਹੋਵੇਗਾ ਖ਼ਾਤਮਾ, ਜਲਦ ਆਵੇਗਾ ਟੀਕਾ

ਓਧਰ ਬੌਂਦ ਕਲਾਂ ਥਾਣਾ ਪੁਲਸ ਨੇ ਤਿੰਨ ਨਾਮਜ਼ਦ ਨੌਜਵਾਨਾਂ ਸਮੇਤ 4 ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਕਸਬਾ ਬੌਂਦ ਕਲਾਂ ਦੇ ਚੰਦਰਦਾਸ ਧਾਮ ਵਿਚ ਮੰਦਰ ਕਮੇਟੀ ਵਲੋਂ ਸ਼ਿਵਕੁਮਾਰ ਨਾਥ ਉਰਫ਼ ਕੁੱਕੂ ਮਹਾਰਾਜ ਨੂੰ ਪੁਜਾਰੀ ਰੱਖਿਆ ਹੋਇਆ ਸੀ। ਦੇਰ ਰਾਤ ਉਹ ਮੰਦਰ ਵਿਚ ਹੀ ਸੌਂ ਗਿਆ ਸੀ। ਇਸ ਦੌਰਾਨ ਪਿੰਡ ਦੇ ਹੀ ਵਸਨੀਕ ਕੁਝ ਨੌਜਵਾਨ ਮੰਦਰ ਪਹੁੰਚੇ ਅਤੇ ਉਸ 'ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਪੁਜਾਰੀ ਨੂੰ ਮੰਦਰ ਵਿਚੋਂ ਘਸੀੜਦੇ ਹੋਏ ਗਲੀਆਂ 'ਚ ਘੁੰਮਾਇਆ ਅਤੇ ਕੂੜੇ ਵਿਚ ਸੁੱਟ ਦਿੱਤਾ। ਇਸ ਦੌਰਾਨ ਮੰਦਰ ਕਮੇਟੀ ਦੇ ਪ੍ਰਧਾਨ ਗਲੀ 'ਚ ਪਹੁੰਚੇ ਤਾਂ ਉਸ ਨੂੰ ਵੀ ਗਾਲ੍ਹਾਂ ਕੱਢਦੇ ਹੋਏ ਦੋਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਫ਼ਰਾਰ ਹੋ ਗਏ। ਹਮਲੇ ਵਿਚ ਜ਼ਖ਼ਮੀ ਪੁਜਾਰੀ ਨੂੰ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। 

ਇਹ ਵੀ ਪੜ੍ਹੋ- ਰੱਖੜੀ ਵਾਲੇ ਦਿਨ ਭਰਾ ਦੀ ਹੋਈ ਮੌਤ, ਰੋਂਦੀ-ਕੁਰਲਾਉਂਦੀ ਭੈਣ ਨੇ ਆਖ਼ਰੀ ਵਾਰ ਗੁੱਟ 'ਤੇ ਬੰਨ੍ਹਿਆ ਪਿਆਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News