ਬੰਦੂਕ ਦੀ ਨੋਕ ''ਤੇ ਡੋਲੀ ਵਾਲੀ ਕਾਰ ''ਚੋਂ ਲਾੜੀ ਨੂੰ ਅਗਵਾ ਕਰ ਲੈ ਗਏ ਬਦਮਾਸ਼

Wednesday, Aug 26, 2020 - 10:46 AM (IST)

ਬੰਦੂਕ ਦੀ ਨੋਕ ''ਤੇ ਡੋਲੀ ਵਾਲੀ ਕਾਰ ''ਚੋਂ ਲਾੜੀ ਨੂੰ ਅਗਵਾ ਕਰ ਲੈ ਗਏ ਬਦਮਾਸ਼

ਰੋਹਤਕ— ਹਰਿਆਣਾ ਦੇ ਰੋਹਤਕ ਜ਼ਿਲ੍ਹੇ ਵਿਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਰੋਹਤਕ ਜ਼ਿਲ੍ਹੇ ਦੇ ਮੋਖਰਾ ਪਿੰਡ ਵਿਚ ਇਕ ਨਵੀਂ ਵਿਆਹੀ ਲਾੜੀ ਨੂੰ ਇਕ ਸਿਰਫਿਰੇ ਨੌਜਵਾਨ ਨੇ ਦੋਸਤਾਂ ਨਾਲ ਮਿਲ ਕੇ ਬੰਦੂਕ ਦੀ ਨੋਕ 'ਤੇ ਅਗਵਾ ਕਰ ਲਿਆ। ਪੁਲਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਐੱਫ. ਆਈ. ਆਰ. ਦਰਜ ਕੀਤੀ। ਪੁਲਸ ਨੇ ਮਾਮਲੇ ਵਿਚ ਐੱਫ. ਆਈ. ਆਰ. ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

PunjabKesari
ਪੁਲਸ ਮੁਤਾਬਕ ਰੋਹਤਕ ਜ਼ਿਲ੍ਹੇ ਦੇ ਮੋਖਰਾ ਪਿੰਡ ਦੀ ਰਹਿਣ ਵਾਲੀ ਕੁੜੀ ਦਾ ਵਿਆਹ ਭਿਵਾਨੀ ਦੇ ਇਕ ਨੌਜਵਾਨ ਨਾਲ ਤੈਅ ਹੋਇਆ ਸੀ। ਸੋਮਵਾਰ ਸ਼ਾਮ ਨੂੰ ਕਰੀਬ ਸਾਢੇ 4 ਵਜੇ ਲਾੜੀ ਨੂੰ ਵਿਦਾ ਕੀਤਾ ਗਿਆ। ਕਾਰ 'ਚ ਲਾੜਾ-ਲਾੜੀ ਤੋਂ ਇਲਾਵਾ ਲਾੜੀ ਦੇ ਦੋ ਛੋਟੇ ਭਰਾ ਅਤੇ ਹੋਰ ਰਿਸ਼ਤੇਦਾਰ ਸਵਾਰ ਸਨ। ਵਿਦਾਈ ਤੋਂ ਬਾਅਦ ਜਿਵੇਂ ਹੀ ਡੋਲੀ ਵਾਲੀ ਕਾਰ ਕਲਾਨੌਰ ਕਾਲਜ ਮੋੜ ਕੋਲ ਪਹੁੰਚੀ ਤਾਂ 7-8 ਬਦਮਾਸ਼ਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਕਾਰ ਰੁਕਦੇ ਹੀ ਬਦਮਾਸ਼ਾਂ ਨੇ ਤੋੜ-ਭੰਨ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਇਕ ਬਦਮਾਸ਼ ਨੇ ਲਾੜੇ ਸਮੇਤ ਹੋਰ ਰਿਸ਼ਤੇਦਾਰਾਂ 'ਤੇ ਬੰਦੂਕ ਤਾਣ ਦਿੱਤੀ। 

ਪੁਲਸ ਮੁਤਾਬਕ ਬਦਮਾਸ਼ਾਂ ਨੇ ਬੰਦੂਕ ਦੀ ਨੋਕ 'ਤੇ ਲਾੜੇ ਅਤੇ ਕਾਰ ਡਰਾਈਵਰ ਹੋਰ ਰਿਸ਼ਤੇਦਾਰਾਂ ਨੂੰ ਕਾਰ 'ਚੋਂ ਉਤਾਰਿਆ ਅਤੇ ਲਾੜੀ ਨੂੰ ਲੈ ਕੇ ਫਰਾਰ ਹੋ ਗਏ। ਫਿਲਹਾਲ ਪੁਲਸ ਨੇ ਬਦਮਾਸ਼ਾਂ ਦੇ ਚੁੰਗਲ 'ਚੋਂ ਲਾੜੀ ਨੂੰ ਛੁਡਵਾ ਲਿਆ ਹੈ। ਲਾੜੀ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਬਦਮਾਸ਼ ਉਸ ਨਾਲ ਛੇੜਛਾੜ ਕਰਦੇ ਸਨ। ਡੀ. ਐੱਸ. ਪੀ. ਦਾ ਕਹਿਣਾ ਹੈ ਕਿ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ। ਦੋਸ਼ੀਆਂ ਨੂੰ ਫੜ੍ਹਨ ਲਈ ਕਈ ਟੀਮਾਂ ਗਠਿਤ ਕੀਤੀਆਂ ਗਈਆਂ ਹਨ।


author

Tanu

Content Editor

Related News