''ਹਾਰਵੇ ਤੂਫਾਨ'' ਨਾਲ ਪੀੜਤ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਇਕ ਹੋਰ ਭਾਰਤੀ ਵਿਦਿਆਰਥਣ ਦੀ ਮੌਤ

Monday, Sep 04, 2017 - 05:28 PM (IST)

ਹਿਊਸਟਨ/ਨਵੀਂ ਦਿੱਲੀ—ਅਮਰੀਕਾ ਦੀ ਬਰਿਆਨ ਝੀਲ ਵਿਚ ਬੀਤੇ ਦਿਨੀਂ 2 ਭਾਰਤੀ ਵਿਦਿਆਰਥੀ ਤੈਰਨ ਲਈ ਗਏ ਸਨ। ਉਦੋਂ ਹੀ ਅਚਾਨਕ ਪਾਣੀ ਦੀ ਇਕ ਵੱਡੀ ਲਹਿਰ ਆਈ ਅਤੇ ਦੋਵੇਂ ਹੀ ਉਸ ਵਿਚ ਡੁੱਬਣ ਲੱਗੇ। ਜਿਸ ਤੋਂ ਬਾਅਦ ਗੰਭੀਰ ਸਥਿਤੀ ਵਿਚ ਦੋਵਾਂ ਨੂੰ ਬਾਹਰ ਕੱਢਿਆ ਗਿਆ ਸੀ ਅਤੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਜਿਨ੍ਹਾਂ ਵਿਚੋਂ ਇਕ ਭਾਰਤੀ ਵਿਦਿਆਰਥੀ ਨਿਖਲ ਭਾਟੀਆ ਨੇ ਪਹਿਲਾਂ ਹੀ ਹਸਪਤਾਲ ਵਿਚ ਦਮ ਤੌੜ ਦਿੱਤਾ ਸੀ ਅਤੇ ਸ਼ਾਲਿਨੀ ਸਿੰਘ ਦੀ ਸਥਿਤੀ ਗੰਭੀਰ ਬਣੀ ਹੋਈ ਸੀ ਪਰ ਉਸ ਨੇ ਵੀ ਐਤਵਾਰ ਦੀ ਦੇਰ ਰਾਤ ਨੂੰ ਹਪਸਤਾਲ ਵਿਚ ਦਮ ਤੌੜ ਦਿੱਤਾ। 
ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥਣ ਸ਼ਾਲਿਨੀ ਸਿੰਘ ਟੈਕਸਾਸ ਏ ਐਂਡ ਐਮ ਯੂਨੀਵਰਸਿਟੀ ਤੋਂ ਪਬਲਿਕ ਹੈਲਥ ਵਿਚ ਮਾਸਟਰ ਡਿਗਰੀ ਦੀ ਪੜ੍ਹਾਈ ਕਰ ਰਹੀ ਸੀ। ਉਸ ਨੂੰ ਲੇਕ ਬਰਿਆਨ ਤੋਂ ਹੋਰ ਭਾਰਤੀ ਵਿਦਿਆਰਥੀ ਨਿਖਲ ਭਾਟੀਆ ਨਾਲ ਗੰਭੀਰ ਸਥਿਤੀ ਵਿਚ ਬਾਹਰ ਕੱਢਿਆ ਗਿਆ ਸੀ। ਇਹ ਦੋਵੇਂ ਹੀ ਪਿਛਲੇ ਸ਼ਨੀਵਾਰ ਨੂੰ ਉਥੇ ਤੈਰਨ ਲਈ ਗਏ ਸਨ। ਭਾਟੀਆ ਦੀ ਮੌਤ 30 ਅਗਸਤ ਨੂੰ ਹਸਪਤਾਲ ਵਿਚ ਹੀ ਹੋ ਗਈ ਸੀ। ਜਦੋਂ ਕਿ ਸ਼ਾਲਿਨੀ ਦੀ ਹਾਲਤ ਗੰਭੀਰ ਬਣੀ ਹੋਈ ਸੀ ਅਤੇ ਉਸ ਨੂੰ ਐਤਵਾਰ ਦੇਰ ਰਾਤ ਨੂੰ ਮ੍ਰਿਤਕ ਐਲਾਨ ਕੀਤਾ ਗਿਆ। ਦਿੱਲੀ ਦੀ ਰਹਿਣ ਵਾਲੀ ਸ਼ਾਲਿਨੀ ਗ੍ਰੇਟਰ ਨੋਇਡਾ ਦੇ ਆਈ. ਟੀ. ਐਸ ਡੈਂਟਲ ਕਾਲਜ ਤੋਂ ਡੈਂਟਲ ਸਰਜਰੀ ਵਿਚ ਡਿਗਰੀ ਹਾਸਲ ਕਰਨ ਤੋਂ ਬਾਅਦ ਪਿਛਲੇ ਮਹੀਨੇ ਹੀ ਇਥੇ 2 ਸਾਲ ਦੀ ਮਾਸਟਰ ਪ੍ਰੋਗਰਾਮ ਦੀ ਪੜ੍ਹਾਈ ਕਰਨ ਆਈ ਸੀ। ਵਣਜ ਦੂਤਘਰ ਦੇ ਸੂਤਰਾਂ ਮੁਤਾਬਕ ਸ਼ਾਲਿਨੀ ਦਾ ਅੰਤਿਮ ਸੰਸਕਾਰ ਇਥੇ ਹੀ ਕੀਤਾ ਜਾਵੇਗਾ। ਦੂਤਘਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਲਿਨੀ ਨੂੰ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਤੋਂ ਲਗਾਤਰ ਜੀਵਨ ਰੱਖਿਅਕ ਪ੍ਰਣਾਲੀ 'ਤੇ ਰੱਖਿਆ ਗਿਆ ਸੀ। ਦੂਤਘਰ ਦੇ ਅਧਿਕਾਰੀ ਹਸਪਤਾਲ ਵਿਚ ਉਸ ਦੇ ਪਰਿਵਾਰ ਦੇ ਮੈਂਬਰਾਂ ਨਾਲ ਲਗਾਤਾਰ ਸੰਪਰਕ ਵਿਚ ਸਨ। 


Related News