ਸੁਖਬੀਰ ਬਾਦਲ ਦੀ ਜਾਨ ਬਚਾਉਣ ਵਾਲੇ ਪੁਲਸ ਅਧਿਕਾਰੀ ਦੀ ਹਰਸਿਮਰਤ ਨੇ ਕੀਤੀ ਸ਼ਲਾਘਾ

Friday, Aug 14, 2026 - 05:25 PM (IST)

ਸੁਖਬੀਰ ਬਾਦਲ ਦੀ ਜਾਨ ਬਚਾਉਣ ਵਾਲੇ ਪੁਲਸ ਅਧਿਕਾਰੀ ਦੀ ਹਰਸਿਮਰਤ ਨੇ ਕੀਤੀ ਸ਼ਲਾਘਾ

ਚੰਡੀਗੜ੍ਹ (ਏਜੰਸੀ)- ਸ਼੍ਰੋਮਣੀ ਅਕਾਲੀ ਦਲ ਦੀ ਆਗੂ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਨਾਂਦੇੜ 'ਚ ਆਪਣੇ ਪਤੀ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਦੌਰਾਨ ਉਨ੍ਹਾਂ ਦੀ ਜਾਨ ਬਚਾਉਣ ਲਈ ਪੁਲਸ ਇੰਸਪੈਕਟਰ ਸੰਤੋਸ਼ ਵੈਜਨਾਥ ਕੇਂਦਰੇ ਦੀ ਹਿੰਮਤ ਅਤੇ ਬਹਾਦਰੀ ਦੀ ਪ੍ਰਸ਼ੰਸਾ ਕੀਤੀ। ਹਰਸਿਮਰਤ ਨੇ ਕਿਹਾ ਕਿ ਇੰਸਪੈਕਟਰ ਕੇਂਦਰੇ ਸੁਖਬੀਰ ਸਿੰਘ ਬਾਦਲ ਅਤੇ ਹਮਲਾਵਰ ਵਿਚਕਾਰ "ਢਾਲ" ਬਣ ਕੇ ਖੜ੍ਹੇ ਹੋ ਗਏ ਅਤੇ ਅਕਾਲੀ ਦਲ ਮੁਖੀ ਦੀ ਰੱਖਿਆ ਲਈ ਆਪਣੀ ਜਾਨ ਜੋਖਮ 'ਚ ਪਾ ਦਿੱਤੀ।

ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਨੇ 'ਐਕਸ' 'ਤੇ ਪੋਸਟ ਕੀਤਾ,"ਨਾਂਦੇੜ 'ਚ ਹੋਏ ਹਮਲੇ ਦੌਰਾਨ ਸੁਖਬੀਰ ਸਿੰਘ ਬਾਦਲ ਜੀ ਦੀ ਜਾਨ ਬਚਾਉਣ ਲਈ ਅਦਭੁੱਤ ਸਾਹਸ ਦਿਖਾਉਣ ਵਾਲੇ ਮਹਾਰਾਸ਼ਟਰ ਪੁਲਸ ਦੀ ਵਿਸ਼ੇਸ਼ ਸੁਰੱਖਿਆ ਇਕਾਈ ਦੇ ਇੰਸਪੈਕਟਰ ਸੰਤੋਸ਼ ਵੈਜਨਾਥ ਕੇਂਦਰੇ ਨੂੰ ਮੈਂ ਸਲਾਮ ਕਰਦੀ ਹਾਂ।'' ਉਨ੍ਹਾਂ ਨੇ ਆਪਣੀ ਪੋਸਟ 'ਚ ਕਿਹਾ,''ਸੰਤੋਸ਼, ਤੁਸੀਂ ਸੁਖਬੀਰ ਜੀ ਅਤੇ ਹਮਲਾਵਰ ਵਿਚਾਲੇ ਢਾਲ ਬਣ ਕੇ ਖੜ੍ਹੇ ਰਹੇ ਅਤੇ ਉਨ੍ਹਾਂ ਦੀ ਰੱਖਿਆ ਲਈ ਆਪਣੀ ਜਾਨ ਜ਼ੋਖਮ 'ਚ ਪਾ ਦਿੱਤੀ। ਅਜਿਹਾ ਕਰ ਕੇ ਤੁਸੀਂ ਸਾਨੂੰ ਯਾਦ ਦਿਵਾਇਆ ਕਿ ਵਰਦੀ ਦਾ ਸੱਚਾ ਅਰਥ ਕੀ ਹੈ- ਖੁਦ ਤੋਂ ਪਹਿਲੇ ਕਰਤੱਵ ਨੂੰ ਰੱਖਣਾ ਅਤੇ ਡਰ ਤੋਂ ਪਹਿਲੇ ਸਾਹਸ ਨੂੰ ਚੁਣਨਾ।''

PunjabKesari

ਜ਼ੈੱਡ ਪਲੱਸ ਸੁਰੱਖਿਆ ਪ੍ਰਾਪਤ ਸੁਖਬੀਰ ਸਿੰਘ ਬਾਦਲ 'ਤੇ ਵੀਰਵਾਰ ਨੂੰ ਨਾਂਦੇੜ ਸ਼ਹਿਰ ਦੇ ਬਾਹਰੀ ਇਲਾਕੇ 'ਚ ਸਥਿਤ ਇਕ ਗੁਰਦੁਆਰੇ ਦੇ ਅੰਦਰ ਕਿਰਪਾਨ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਉਹ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਰਸਿਮਰਤ ਨੇ ਕਿਹਾ ਕਿ ਬਾਦਲ ਪਰਿਵਾਰ ਇੰਸਪੈਕਟਰ ਕੇਂਦਰੇ ਦੀ ਬਹੁਤ ਧੰਨਵਾਦੀ ਹੈ। ਉਨ੍ਹਾਂ ਕਿਹਾ,"ਤੁਹਾਡੀ ਬਹਾਦਰੀ ਨੂੰ ਕਦੇ ਨਹੀਂ ਭੁਲਾਇਆ ਜਾਵੇਗਾ। ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਣ।'' ਉਨ੍ਹਾਂ ਕਿਹਾ,"ਯਸ਼ੋਸਾਈ ਹਸਪਤਾਲ ਦੇ ਡਾਕਟਰਾਂ ਅਤੇ ਪੂਰੇ ਕਰਮਚਾਰੀਆਂ ਦਾ ਵੀ ਸਾਡੀ ਦੇਖਭਾਲ ਲਈ ਅਥੱਕ ਸੇਵਾ ਕਰਨ 'ਤੇ ਵਿਸ਼ੇਸ਼ ਧੰਨਵਾਦ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News