ਦਿੱਲੀ ਦੇ ਆਰਚਬਿਸ਼ਪ ਕਾਉਟੋ ਨਾਲ ਹਰਸ਼ਵਰਧਨ ਨੇ ਕੀਤੀ ਮੁਲਾਕਾਤ

Saturday, Jun 16, 2018 - 05:32 PM (IST)

ਦਿੱਲੀ ਦੇ ਆਰਚਬਿਸ਼ਪ ਕਾਉਟੋ ਨਾਲ ਹਰਸ਼ਵਰਧਨ ਨੇ ਕੀਤੀ ਮੁਲਾਕਾਤ

ਨਵੀਂ ਦਿੱਲੀ— ਭਾਜਪਾ ਦੇ 'ਸੰਪਰਕ ਫਾਰ ਸਮਰਥਨ' ਮੁਹਿੰਮ ਦੇ ਤਹਿਤ ਕੇਂਦਰੀ ਮੰਤਰੀ ਹਰਸ਼ਵਰਧਨ ਨੇ ਸ਼ੁੱਕਰਵਾਰ ਨੂੰ ਆਰਚਬਿਸ਼ਪ ਅਨਿਲ ਕਾਉਟੋ ਨਾਲ ਮੁਲਾਕਾਤ ਕੀਤੀ। ਹਰਸ਼ਵਰਧਨ ਨੇ ਇਕ ਪੱਤਰ 'ਚ ਅਰਚਬਿਸ਼ਪ ਵੱਲੋਂ ਦੇਸ਼ 'ਚ 'ਅਸ਼ਾਂਤ ਸਿਆਸੀ ਮਾਹੌਲ' ਦੇ ਕਾਰਨ ਸੰਵਿਧਾਨਿਕ ਸਿਧਾਤਾਂ ਨੂੰ ਖਤਰਾ ਹੋਣ ਦੀ ਗੱਲ ਕਹੇ ਜਾਣ ਦੇ ਕਰੀਬ ਇਕ ਮਹੀਨੇ ਬਾਅਦ ਉਨ੍ਹਾਂ ਨਾਲ ਮੁਲਾਕਾਤ ਕੀਤੀ।

 

ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਨੇ ਆਪਣੇ ਟਵੀਟ 'ਚ ਕਿਹਾ, 'ਸੰਪਰਕ ਫਾਰ ਸਮਰਥਨ ਮੁਹਿੰਮ ਦੇ ਤਹਿਤ ਮੈਨੂੰ ਦਿੱਲੀ ਨੇ ਆਰਚਬਿਸ਼ਪ ਅਨਿਲ ਜੋਸਫ ਥਾਮਸ ਕਾਊਟੋ ਨਾਲ ਮੁਲਾਕਾਤ ਦਾ ਮੌਕੇ ਮਿਲਿਆ। ਮੈਂ ਪਿਛਲੇ ਚਾਰ ਸਾਲਾ 'ਚ ਮੋਦੀ ਸਰਕਾਰ ਦੀ ਉਪਲੱਬਧੀਆਂ ਦੇ ਬਾਰੇ 'ਚ ਉਨ੍ਹਾਂ ਨੂੰ ਜਾਣਕਾਰੀ ਦਿੱਤੀ।'


Related News