ਹਰਸ਼ ਵਰਧਨ ਨੇ ਡਬਲਿਊ.ਐੱਚ.ਓ. ਕਾਰਜਕਾਰੀ ਬੋਰਡ ਦੇ ਪ੍ਰਧਾਨ ਦਾ ਚਾਰਜ ਸੰਭਾਲਿਆ

Friday, May 22, 2020 - 09:08 PM (IST)

ਹਰਸ਼ ਵਰਧਨ ਨੇ ਡਬਲਿਊ.ਐੱਚ.ਓ. ਕਾਰਜਕਾਰੀ ਬੋਰਡ ਦੇ ਪ੍ਰਧਾਨ ਦਾ ਚਾਰਜ ਸੰਭਾਲਿਆ

ਨਵੀਂ ਦਿੱਲੀ (ਅਨਸ)- ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਸ਼ੁੱਕਰਵਾਰ ਨੂੰ 34 ਮੈਂਬਰੀ ਡਬਲਿਊ.ਐਚ.ਓ. ਕਾਰਜਕਾਰੀ ਬੋਰਡ ਦੇ ਪ੍ਰਧਾਨ ਦਾ ਕਾਰਜਭਾਰ ਸੰਭਾਲ ਲਿਆ। ਹਰਸ਼ ਵਰਧਨ ਨੇ ਜਾਪਾਨ ਦੇ ਹਿਰੋਕੀ ਨਕਾਤਾਨੀ ਦੀ ਥਾਂ ਲਈ ਹੈ। ਕੋਵਿਡ-19 ਮਹਾਂਮਾਰੀ ਖਿਲਾਫ ਭਾਰਤ ਦੀ ਲੜਾਈ 'ਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਹਰਸ਼ ਵਰਧਨ ਨੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੂਰੀ ਦੁਨੀਆ 'ਚ ਜਾਨ ਗਵਾਉਣ ਵਾਲੇ ਲੋਕਾਂ ਪ੍ਰਤੀ ਸ਼ੋਕ ਜਤਾਇਆ। ਭਾਰਤ ਨੇ ਕਾਰਜਕਾਰੀ ਬੋਰਡ ਦੇ ਪ੍ਰਧਾਨ ਦਾ ਅਹੁਦਾ ਅਜਿਹੇ ਸਮੇਂ ਸੰਭਾਲਿਆ ਹੈ, ਜਦੋਂ ਕਿ ਚੀਨ ਦੇ ਵੁਹਾਨ ਸ਼ਹਿਰ 'ਚ ਕੋਰੋਨਾ ਵਾਇਰਸ ਦੇ ਪੈਦਾ ਹੋਣ ਅਤੇ ਪੇਈਚਿੰਗ ਵਲੋਂ ਇਸ ਦੇ ਸਬੰਧ 'ਚ ਚੁੱਕੇ ਗਏ ਕਦਮਾਂ ਦੀ ਜਾਂਚ ਦੀ ਮੰਗ ਤੇਜ਼ ਹੋ ਰਹੀ ਹੈ।
ਡਬਲਿਊ.ਐਚ.ਓ. ਦੇ ਕਾਰਜਕਾਰੀ ਬੋਰਡ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਆਪਣੀ ਟਿੱਪਣੀ 'ਚ ਹਰਸ਼ ਵਰਧਨ ਨੇ ਕਿਹਾ ਕਿ ਮਹਾਂਮਾਰੀ ਕਾਰਨ ਪੈਦਾ ਮੌਜੂਦਾ ਸੰਕਟ ਨਾਲ ਨਜਿੱਠਣ ਲਈ ਸੰਸਾਰਕ ਭਾਈਵਾਲੀ ਨੂੰ ਮਜ਼ਬੂਤ ਬਣਾਉਣ ਅਤੇ ਸਾਂਝੀ ਪ੍ਰਤੀਕਿਰਿਆ ਦੀ ਲੋੜ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਥੇ ਪੂਰਾ ਸਮਾਂ ਕੰਮ ਨਹੀਂ ਹੈ ਅਤੇ ਮੰਤਰੀ ਨੂੰ ਕਾਰਜਕਾਰੀ ਬੋਰਡ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਨੀ ਹੋਵੇਗੀ। ਕਾਰਜਕਾਰੀ ਬੋਰਡ 'ਚ 34 ਮੈਂਬਰ ਹੁੰਦੇ ਹਨ, ਜੋ ਸਿਹਤ ਮਾਹਰ ਹੁੰਦੇ ਹਨ। 


author

Sunny Mehra

Content Editor

Related News