ਹਰੀਸ਼ ਰਾਵਤ ਨੇ ਉੱਤਰਾਖੰਡ ’ਚ ਗਾਂਧੀ ਪਰਿਵਾਰ ਖ਼ਿਲਾਫ਼ ਖੋਲ੍ਹਿਆ ਮੋਰਚਾ

Thursday, Dec 23, 2021 - 10:38 AM (IST)

ਹਰੀਸ਼ ਰਾਵਤ ਨੇ ਉੱਤਰਾਖੰਡ ’ਚ ਗਾਂਧੀ ਪਰਿਵਾਰ ਖ਼ਿਲਾਫ਼ ਖੋਲ੍ਹਿਆ ਮੋਰਚਾ

ਨਵੀਂ ਦਿੱਲੀ- ਲੰਬੇ ਸਮੇਂ ਤੱਕ ਪੰਜਾਬ ਕਾਂਗਰਸ ਦੇ ਵਿਵਾਦ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਰੀਸ਼ ਰਾਵਤ ਨੇ ਉੱਤਰਾਖੰਡ ਵਿਚ ਗਾਂਧੀ ਪਰਿਵਾਰ ਅਤੇ ਪਾਰਟੀ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਚੋਣਾਂ ਤੋਂ ਠੀਕ ਪਹਿਲਾਂ ਹਰੀਸ਼ ਰਾਵਤ ਨੇ ਟਵੀਟ ਕੀਤਾ ਕਿ ਮੈਂ ਜਿਨ੍ਹਾਂ ਦੇ ਹੁਕਮ ’ਤੇ ਤੈਰਨਾ ਹੈ, ਉਨ੍ਹਾਂ ਦੇ ਨੁਮਾਇੰਦਿਆਂ ਨੇ ਮੇਰੇ ਹੱਥ-ਪੈਰ ਬੰਨ੍ਹ ਦਿੱਤੇ ਹਨ। ਹਰੀਸ਼ ਰਾਵਤ ਨੇ ਇਕ ਤੋਂ ਬਾਅਦ ਇਕ 3 ਟਵੀਟ ਕਰਕੇ ਆਪਣਾ ਗੁੱਸਾ ਕੱਢਿਆ ਹੈ। ਰਾਵਤ ਨੇ ਕਿਹਾ ਕਿ ਹੈ ਨਾ ਅਜੀਬ ਜਿਹੀ ਗੱਲ, ਚੋਣ ਰੂਪੀ ਸਮੁੰਦਰ ਨੂੰ ਤੈਰਨਾ ਹੈ। ਸਹਿਯੋਗ ਲਈ ਜਥੇਬੰਦਕ ਢਾਂਚਾ ਬਹੁਤੀਆਂ ਥਾਵਾਂ ’ਤੇ ਸਹਿਯੋਗ ਦਾ ਹੱਥ ਵਧਾਉਣ ਦੀ ਬਜਾਏ ਜਾਂ ਤਾਂ ਅੱਖਾਂ ਬੰਦ ਕਰ ਰਿਹਾ ਹੈ ਜਾਂ ਨਾਂਹ-ਪੱਖੀ ਭੂਮਿਕਾ ਨਿਭਾ ਰਿਹਾ ਹੈ। ਰਾਵਤ ਨੇ ਲਿਖਿਆ ਕਿ ਸੱਤਾ ਨੇ ਉਥੇ ਕਈ ਮਗਰਮੱਛਾਂ ਨੂੰ ਛੱਡ ਦਿੱਤਾ ਹੈ, ਜਿਨ੍ਹਾਂ ਦੇ ਹੁਕਮ ’ਤੇ ਤੈਰਨਾ ਹੈ, ਉਨ੍ਹਾਂ ਦੇ ਨੁਮਾਇੰਦੇ ਮੇਰੇ ਹੱਥ-ਪੈਰ ਬੰਨ੍ਹ ਰਹੇ ਹਨ। 

PunjabKesari

ਕਈ ਵਾਰ ਮੇਰੇ ਦਿਮਾਗ਼ ਵਿਚ ਇਹ ਖਿਆਲ ਆ ਰਿਹਾ ਹੈ ਕਿ ਹਰੀਸ਼ ਰਾਵਤ ਹੁਣ ਕਾਫ਼ੀ ਹੋ ਗਿਆ ਹੈ, ਬਹੁਤ ਤੈਰ ਲਿਆ, ਹੁਣ ਆਰਾਮ ਕਰਨ ਦਾ ਸਮਾਂ ਹੈ। ਹਰੀਸ਼ ਰਾਵਤ ਨੇ ਲਿਖਿਆ ਕਿ ਚੋਰੀ ਜਿਹੇ ਮਨ ਦੇ ਇਕ ਕੋਨੇ ਤੋਂ ਆਵਾਜ਼ ਉੱਠ ਰਹੀ ਹੈ ‘ਨਾ ਦੇਨਯਮ ਨਾ ਪਲਾਯਨਮ’। ਬੜੀ ਸ਼ਸ਼ੋਪੰਜ ਦੀ ਹਾਲਤ ’ਚ ਹਾਂ। ਨਵਾਂ ਸਾਲ ਸ਼ਾਇਦ ਰਾਹ ਦਿਖਾਵੇ। ਮੈਨੂੰ ਯਕੀਨ ਹੈ ਕਿ ਭਗਵਾਨ ਕੇਦਾਰਨਾਥ ਜੀ ਇਸ ਸਥਿਤੀ ਵਿੱਚ ਮੇਰਾ ਮਾਰਗ ਦਰਸ਼ਨ ਕਰਨਗੇ। ਟਵਿੱਟਰ ’ਤੇ ਹਰੀਸ਼ ਰਾਵਤ ਦੀਆਂ ਟਿੱਪਣੀਆਂ ’ਚ ਕਿਸੇ ਨੇਤਾ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ ਪਰ ਇਸ਼ਾਰਿਆਂ ’ਚ ਉਨ੍ਹਾਂ ਪਾਰਟੀ ਲੀਡਰਸ਼ਿਪ ਅਤੇ ਸੂਬਾਈ ਨੇਤਾਵਾਂ ’ਤੇ ਨਿਸ਼ਾਨਾ ਵਿੰਨ੍ਹਿਆ। ਰਾਵਤ ਦੀਆਂ ਇਹ ਟਿੱਪਣੀਆਂ ਪਾਰਟੀ ’ਚ ਅੰਦਰੂਨੀ ਕਲੇਸ਼ ਦਾ ਪਰਦਾਫਾਸ਼ ਕਰਦੀਆਂ ਹਨ। ਇਸ ਤੋਂ ਇਲਾਵਾ ਇਹ ਸੂਬਾਈ ਚੋਣਾਂ ਵਿਚ ਪਾਰਟੀ ਦੀ ਸਥਿਤੀ ਨੂੰ ਵੀ ਕਮਜ਼ੋਰ ਕਰ ਸਕਦਾ ਹੈ।

ਇਹ ਵੀ ਪੜ੍ਹੋ : ਪੱਛਮੀ ਬੰਗਾਲ ਦੇ ਨਵੋਦਿਆ ਸਕੂਲ 'ਚ ਹੋਇਆ ਕੋਰੋਨਾ ਵਿਸਫ਼ੋਟ, 29 ਸਕੂਲੀ ਵਿਦਿਆਰਥੀ ਮਿਲੇ ਪਾਜ਼ੇਟਿਵ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News