''ਇੱਛਾ ਮੌਤ'' ਪਾਉਣ ਵਾਲੇ ਭਾਰਤ ''ਚ ਪਹਿਲੇ ਵਿਅਕਤੀ ਹਰੀਸ਼ ਰਾਣਾ ਦਾ ਹੋਇਆ ਅੰਤਿਮ ਸੰਸਕਾਰ
Wednesday, Mar 25, 2026 - 11:38 AM (IST)
ਨਵੀਂ ਦਿੱਲੀ: 13 ਸਾਲਾਂ ਦੇ ਲੰਬੇ ਅਤੇ ਦਰਦਨਾਕ ਸੰਘਰਸ਼ ਤੋਂ ਬਾਅਦ ਹਰੀਸ਼ ਰਾਣਾ ਨੇ ਬੀਤੇ ਦਿਨ ਆਖਰੀ ਸਾਹ ਲਏ ਅਤੇ ਅੱਜ ਉਹ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ। ਬੁੱਧਵਾਰ ਸਵੇਰੇ ਯਾਨੀ ਅੱਜ ਦਿੱਲੀ ਦੇ ਗ੍ਰੀਨ ਪਾਰਕ ਵਿੱਚ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ। ਭਾਰਤ 'ਚ 'ਇੱਛਾ ਮੌਤ' ਪਾਉਣ ਵਾਲੇ ਪਹਿਲੇ ਵਿਅਕਤੀ ਬਣੇ ਹਰੀਸ਼ ਰਾਣਾ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਹਰੀਸ਼ ਦੇ ਜਾਣ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ।
ਇਹ ਵੀ ਪੜ੍ਹੋ - Big Breaking : AAP ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਗ੍ਰਿਫ਼ਤਾਰ
ਭਾਰਤ ਦਾ ਪਹਿਲਾ 'ਪੈਸਿਵ ਯੂਥਨੇਸ਼ੀਆ' ਕੇਸ
ਹਰੀਸ਼ ਰਾਣਾ ਭਾਰਤ ਦੇ ਇਤਿਹਾਸ ਵਿੱਚ ਪਹਿਲੇ ਅਜਿਹੇ ਵਿਅਕਤੀ ਬਣ ਗਏ ਹਨ, ਜਿਨ੍ਹਾਂ ਨੂੰ ਅਦਾਲਤ ਵੱਲੋਂ 'ਪੈਸਿਵ ਯੂਥਨੇਸ਼ੀਆ' (ਇੱਛਾ ਮੌਤ) ਦੀ ਇਜਾਜ਼ਤ ਮਿਲੀ ਸੀ। ਪਿਛਲੇ 13 ਸਾਲਾਂ ਤੋਂ ਕੋਮਾ ਵਿੱਚ ਰਹਿਣ ਤੋਂ ਬਾਅਦ ਮੰਗਲਵਾਰ ਨੂੰ ਉਨ੍ਹਾਂ ਨੇ ਆਖਰੀ ਸਾਹ ਲਿਆ। ਸੁਪਰੀਮ ਕੋਰਟ ਦੇ ਇਤਿਹਾਸਕ ਫੈਸਲੇ ਤੋਂ ਬਾਅਦ ਦਿੱਲੀ ਦੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (AIIMS) ਵਿੱਚ ਮੈਡੀਕਲ ਪ੍ਰਕਿਰਿਆ ਰਾਹੀਂ ਉਨ੍ਹਾਂ ਨੂੰ ਇਸ ਅਸਹਿ ਪੀੜਾ ਤੋਂ ਮੁਕਤੀ ਦਿਵਾਈ ਗਈ। ਅੰਤਿਮ ਸੰਸਕਾਰ ਦੌਰਾਨ ਮੌਜੂਦ ਲੋਕਾਂ ਨੇ ਹਰੀਸ਼ ਦੇ ਪਰਿਵਾਰ ਦੇ ਸਬਰ ਅਤੇ ਹੌਸਲੇ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ - 5 ਰੁਪਏ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ, ਸੁੱਖੂ ਸਰਕਾਰ ਨੇ ਲਾਇਆ ਸੈੱਸ
13 ਸਾਲ ਤੋਂ ਪੂਰੀ ਤਰ੍ਹਾਂ ਬਿਸਤਰ 'ਤੇ ਸਨ ਹਰੀਸ਼
2013 ਵਿੱਚ ਇੱਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਹਰੀਸ਼ ਪੂਰੀ ਤਰ੍ਹਾਂ ਬਿਸਤਰ 'ਤੇ ਸਨ। ਉਨ੍ਹਾਂ ਦੇ ਪਿਤਾ ਅਤੇ ਪਰਿਵਾਰ ਨੇ ਲੰਬੀ ਕਾਨੂੰਨੀ ਲੜਾਈ ਲੜੀ ਤਾਂ ਜੋ ਉਨ੍ਹਾਂ ਦੇ ਪੁੱਤਰ ਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਨਿਜਾਤ ਮਿਲ ਸਕੇ। ਏਮਜ਼ ਦੇ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਹਰੀਸ਼ ਨੂੰ ਪੈਲੀਏਟਿਵ ਕੇਅਰ ਵਾਰਡ ਵਿੱਚ ਰੱਖਿਆ ਗਿਆ ਸੀ। ਅਦਾਲਤ ਦੇ ਹੁਕਮਾਂ ਅਨੁਸਾਰ, ਉਨ੍ਹਾਂ ਦਾ ਆਰਟੀਫੀਸ਼ੀਅਲ ਲਾਈਫ ਸਪੋਰਟ ਹੌਲੀ-ਹੌਲੀ ਹਟਾਇਆ ਗਿਆ ਸੀ। ਪਰਿਵਾਰ ਨੇ ਉਨ੍ਹਾਂ ਦੀ ਇੱਛਾ ਅਨੁਸਾਰ ਅੰਗਦਾਨ ਕਰਨ ਦਾ ਵੀ ਫੈਸਲਾ ਲਿਆ ਹੈ, ਤਾਂ ਜੋ ਹਰੀਸ਼ ਜਾਂਦੇ-ਜਾਂਦੇ ਕਿਸੇ ਹੋਰ ਦੀ ਜ਼ਿੰਦਗੀ ਰੌਸ਼ਨ ਕਰ ਸਕਣ।
ਇਹ ਵੀ ਪੜ੍ਹੋ - ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ 'ਜ਼ਹਿਰੀਲੇ' ਅੰਗੂਰ? ਵੀਡੀਓ ਦੇਖ ਉੱਡ ਜਾਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
