ਮਹਾਕੁੰਭ: ਗੰਗਾ ’ਚ ਆਸਥਾ ਦੀ ਡੁਬਕੀ, ਕੋਰੋਨਾ ਖ਼ਤਰੇ ਦਰਮਿਆਨ ਸ਼ਰਧਾਲੂਆਂ ਦਾ ਆਇਆ ਹੜ੍ਹ (ਵੀਡੀਓ)

Wednesday, Apr 14, 2021 - 12:16 PM (IST)

ਹਰਿਦੁਆਰ— ਹਰਿਦੁਆਰ ’ਚ ਅੱਜ ਯਾਨੀ ਕਿ ਬੁੱਧਵਾਰ ਨੂੰ ਮਹਾਕੁੰਭ ਦਾ ਤੀਜਾ ਸ਼ਾਹੀ ਇਸ਼ਨਾਨ ਹੈ। ਕੋਰੋਨਾ ਸੰਕਟ ਦਰਮਿਆਨ ਅੱਜ ਗੰਗਾ ’ਚ ਡੁਬਕੀ ਲਾਉਣ ਲਈ ਵੱਡੀ ਗਿਣਤੀ ਵਿਚ ਸ਼ਰਧਾਲੂ ਹਰਿਦੁਆਰ ’ਚ ਇਕੱਠੇ ਹੋਏ ਹਨ। ਆਮ ਸ਼ਰਧਾਲੂਆਂ ਵਲੋਂ ਇਸ਼ਨਾਨ ਕਰਨ ਮਗਰੋਂ ਤਮਾਮ ਅਖਾੜਿਆਂ ਦੇ ਸੰਤਾਂ ਦਾ ਸ਼ਾਹੀ ਇਸ਼ਨਾਨ ਹੋਵੇਗਾ। ਸਵੇਰ ਤੋਂ ਹੀ ਗੰਗਾ ਵਿਚ ਇਸ਼ਨਾਨ ਦਾ ਸਿਲਸਿਲਾ ਜਾਰੀ ਹੈ। 

ਇਹ ਵੀ ਪੜ੍ਹੋ: ਕੋਰੋਨਾ ਦੇ ਬਾਵਜੂਦ ਮਹਾਕੁੰਭ ਦੇ ਦੂਜੇ ਸ਼ਾਹੀ ਇਸ਼ਨਾਨ 'ਤੇ ਕਰੀਬ 20 ਲੱਖ ਲੋਕਾਂ ਨੇ ਇਸ਼ਨਾਨ ਕੀਤਾ

PunjabKesari

ਦੱਸ ਦੇਈਏ ਕਿ ਦੇਸ਼ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਚੱਲ ਰਹੀ ਹੈ। ਹਰ ਦਿਨ ਦੇਸ਼ ’ਚ ਇਕ ਲੱਖ ਤੋਂ ਵਧੇਰੇ ਕੋਰੋਨਾ ਕੇਸ ਸਾਹਮਣੇ ਆ ਰਹੇ ਹਨ। ਉੱਥੇ ਹੀ ਕੋਰੋਨਾ ਆਫ਼ਤ ਦਰਮਿਆਨ ਕੁੰਭ ਵਿਚ ਲੋਕ ਬੇਖ਼ੌਫ ਹੋ ਕੇ ਇਸ਼ਨਾਨ ਕਰਦੇ ਨਜ਼ਰ ਆ ਰਹੇ ਹਨ। ਮਾਸਕ ਅਤੇ ਸਮਾਜਿਕ ਦੂਰੀ ਦਾ ਵੀ ਲੋਕ ਪਾਲਣ ਕਰ ਰਹੇ ਹਨ ਅਤੇ ਕੁਝ ਨਹੀਂ ਵੀ।

ਇਹ ਵੀ ਪੜ੍ਹੋ: ‘ਹਰਿਦੁਆਰ ਆਉਣ ਵਾਲੀਆਂ ਬੀਬੀਆਂ ਨੂੰ ਸਰਕਾਰੀ ਬੱਸਾਂ ’ਚ ਮਿਲੇਗੀ ਮੁਫ਼ਤ ਯਾਤਰਾ ਦੀ ਸਹੂਲਤ’

ਪ੍ਰਸ਼ਾਸਨ ਵਲੋਂ ਵੀ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਕਰਾਇਆ ਜਾ ਰਿਹਾ ਹੈ। ਹਾਲਾਂਕਿ ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਦਾ ਕਹਿਣਾ ਹੈ ਕਿ ਮਾਂ ਗੰਗਾ ਦੇ ਆਸ਼ੀਰਵਾਦ ਤੋਂ ਇੱਥੇ ਕੋਰੋਨਾ ਨਹੀਂ ਫੈਲੇਗਾ। ਮੁੱਖ ਮੰਤਰੀ ਨੇ ਕਿਹਾ ਕਿ ਕੁੰਭ ਮੇਲੇ ਵਿਚ ਤੀਜੇ ਸ਼ਾਹੀ ਇਸ਼ਨਾਨ ਦੌਰਾਨ ਸਾਧੂ-ਸੰਤਾਂ ਅਤੇ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਸੂਬਾ ਸਰਕਾਰ ਨੇ ਸਖ਼ਤ ਸੁਰੱਖਿਆ ਵਿਵਸਥਾ ਕੀਤੀ ਹੈ। 

ਇਹ ਵੀ ਪੜ੍ਹੋ: ਹਰਿਦੁਆਰ ’ਚ ਅੱਜ ਤੋਂ ‘ਮਹਾਕੁੰਭ’ ਦਾ ਆਗਾਜ਼, ਵਿਖਾਉਣੀ ਹੋਵੇਗੀ ਕੋਰੋਨਾ ਨੈਗੇਟਿਵ ਰਿਪੋਰਟ

PunjabKesari

ਮੁੱਖ ਮੰਤਰੀ ਨੇ ਕਿਹਾ ਕਿ ਸ਼ਾਹੀ ਇਸ਼ਨਾਨ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਬੇਨਤੀ ਹੈ ਕਿ ਕੋਵਿਡ ਲੈ ਕੇ ਭਾਰਤ ਸਰਕਾਰ ਵਲੋਂ ਤੈਅ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਜ਼ਰੂਰ ਕਰੋ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ਰਧਾਲੂ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਸਮੇਂ-ਸਮੇਂ ’ਤੇ ਹੱਥਾਂ ਨੂੰ ਸੈਨੇਟਾਈਜ਼ਰ ਵੀ ਕਰਦੇ ਰਹਿਣ।

ਇਹ ਵੀ ਪੜ੍ਹੋ: ਮਾਂ ਗੰਗਾ ਦੀ ਕ੍ਰਿਪਾ ਨਾਲ ਨਹੀਂ ਫੈਲੇਗਾ ਕੋਰੋਨਾ : ਤੀਰਥ ਸਿੰਘ ਰਾਵਤ

 


author

Tanu

Content Editor

Related News