ਦੇਸ਼ਧ੍ਰੋਹ ਮਾਮਲੇ ''ਚ ਜੇਲ ਤੋਂ ਬਾਹਰ ਆਏ ਹਾਰਦਿਕ ਫਿਰ ਹੋਏ ਗ੍ਰਿਫਤਾਰ

01/23/2020 9:22:00 PM

ਨਵੀਂ ਦਿੱਲੀ — ਕਾਂਗਰਸ ਨੇਤਾ ਹਾਰਦਿਕ ਪਟੇਲ ਨੂੰ 2015 ਦੇ ਦੇਸ਼ਧ੍ਰੋਹ ਦੇ ਇਕ ਮਾਮਲੇ 'ਚ ਹੇਠਲੀ ਅਦਾਲਤ 'ਚ ਪੇਸ਼ ਨਾ ਹੋਣ ਕਾਰਨ ਸ਼ਨੀਵਾਰ ਨੂੰ ਗੁਜਰਾਤ ਦੇ ਅਹਿਮਦਾਬਾਦ ਜ਼ਿਲੇ ਦੇ ਵੀਰਮਗਾਮ ਤਾਲੁਕਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ, ਬਾਅਦ 'ਚ ਇਸ ਮਾਮਲੇ 'ਚ ਹਾਰਦਿਕ ਪਟੇਲ ਨੂੰ ਜ਼ਮਾਨਤ ਦੇ ਦਿੱਤੀ ਸੀ ਜਿਸ ਤੋਂ ਬਾਅਦ ਹਾਰਦਿਕ ਵੀਰਵਾਰ ਨੂੰ ਜੇਲ ਤੋਂ ਬਾਹਰ ਆਏ ਤਾਂ ਉਨ੍ਹਾਂ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ। ਹਾਰਦਿਕ ਪਟੇਲ ਨੂੰ ਗਾਂਧੀਨਗਰ ਜ਼ਿਲਾ ਪੁਲਸ ਨੇ 2017 'ਚ ਬਿਨਾਂ ਪੁਲਸ ਦੀ ਮਨਜ਼ੂਰੀ ਦੇ ਰੈਲੀ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕਰ ਲਿਆ।

ਹੁਣ ਉਨ੍ਹਾਂ ਦੀ ਗ੍ਰਿਫਤਾਰੀ ਚੋਣ ਜਾਬਤਾ ਉਲੰਘਣ ਮਾਮਲੇ 'ਚ ਹੋਈ
ਵੀਰਵਾਰ ਦੁਪਹਿਰ ਬਾਅਦ ਜੇਲ ਤੋਂ ਬਾਹਰ ਆਉਂਦੇ ਹੀ ਉਨ੍ਹਾਂ ਨੂੰ 2017 'ਚ ਪੁਲਸ ਆਦੇਸ਼ ਦੀ ਉਲੰਘਣਾ ਕਰਨ ਦੇ ਦੋਸ਼ 'ਚ ਉਨ੍ਹਾਂ ਖਿਲਾਫ ਦਰਜ ਐਫ.ਆਈ.ਆਰ. ਦੇ ਸਿਲਸਿਲੇ 'ਚ ਗਾਂਧੀਨਗਰ ਜ਼ਿਲੇ ਦੀ ਮਾਨਸਾ ਤਹਿਸੀਲ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ। ਦਸੰਬਰ 2017 'ਚ ਗੁਜਰਾਤ ਵਿਧਾਨ ਸਭਾ ਚੋਣ ਤੋਂ ਪਹਿਲਾਂ ਪੁਲਸ ਦੀ ਮਨਜ਼ੂਰੀ ਤੋਂ ਬਿਨਾਂ ਮਾਨਸਾ ਸ਼ਹਿਰ 'ਚ ਇਕ ਸਭਾ ਨੂੰ ਸੰਬੋਧਿਤ ਕੀਤਾ ਸੀ। ਉਸ ਮਾਮਲੇ ਨੂੰ ਲੈ ਕੇ ਉਦੋਂ ਐੱਫ.ਆਈ.ਆਰ. ਦਰਜ ਕੀਤੀ ਗਈ ਸੀ, ਜਿਸ ਮਾਮਲੇ 'ਚ ਅੱਜ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।


Inder Prajapati

Content Editor

Related News