ਹਾਰਦਿਕ ਪਟੇਲ ਦੇ ਰੋਡ ਸ਼ੋਅ ''ਚ ਹੋਈ ਪੱਥਰਬਾਜ਼ੀ, 2 ਜ਼ਖਮੀ
Monday, Dec 11, 2017 - 06:26 PM (IST)
ਅਹਿਮਦਾਬਾਦ— ਗੁਜਰਾਤ ਚੋਣਾਂ 'ਚ ਸਤਾਰੂੜ ਭਾਜਪਾ ਦਾ ਖੁਲ੍ਹੇਆਮ ਵਿਰੋਧ ਕਰ ਰਹੇ ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਕਮੇਟੀ(ਪਾਸ) ਦੇ ਆਗੂ ਹਾਰਦਿਕ ਪਟੇਲ ਦੇ ਰੋਡ ਸ਼ੋਅ 'ਚ ਪੱਥਰਬਾਜ਼ੀ ਹੋਈ। ਜਾਣਕਾਰੀ ਮੁਤਾਬਕ ਬਾਪੂਨਗਰ ਨੇੜੇ 'ਪਾਸ' ਆਗੂਆਂ ਅਤੇ ਭਾਜਪਾ ਵਿਚਾਲੇ ਝੜਪ ਹੋਈ ਜਿਸ 'ਚ 2 ਲੋਕ ਜ਼ਖਮੀ ਹੋ ਗਏ। ਦੱਸ ਦਈਏ ਕਿ ਹਾਰਦਿਕ ਨੇ ਅੱਜ ਪ੍ਰਸ਼ਾਸਨ ਦੀ ਮਨਾਹੀ ਦੇ ਬਾਵਜੂਦ ਵੀ ਅਹਿਮਦਾਬਾਦ 'ਚ ਰੋਡ ਸ਼ੋਅ ਕੀਤਾ। ਸੁਬੇ ਦੇ ਸਭ ਤੋਂ ਵੱਡੇ ਸ਼ਹਿਰ 'ਚ ਬੋਪਲ ਤੋਂ ਆਰ. ਟੀ. ਓ. ਸਰਕਲ ਤਕ 8 ਕਿਲੋਮੀਟਰ ਲੰਬਾ ਰੋਡ ਸੋਅ ਆਯੋਜਿਤ ਕਰ ਰਹੇ ਹਾਰਦਿਕ ਨੇ ਪੱਤਰਕਾਰਾਂ ਨੂੰ ਕਿਹਾ ਕਿ ਲੋਕਾਂ ਦਾ ਸਮਰਥਨ ਮਿਲਣ ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਵੱਧ ਗਿਆ ਹੈ।
