ਹਾਰਦਿਕ ਨੇ ਸ਼ਰੇਆਮ ਜਨਰਲ ਡਾਇਰ ਨਾਲ ਕੀਤੀ ਸ਼ਾਹ ਦੀ ਤੁਲਨਾ

Tuesday, Nov 28, 2017 - 02:25 PM (IST)

ਹਾਰਦਿਕ ਨੇ ਸ਼ਰੇਆਮ ਜਨਰਲ ਡਾਇਰ ਨਾਲ ਕੀਤੀ ਸ਼ਾਹ ਦੀ ਤੁਲਨਾ

ਅਹਿਮਦਾਬਾਦ— ਗੁਜਰਾਤ 'ਚ ਸਿਖ਼ਰ 'ਤੇ ਪੁੱਜ ਚੁੱਕੀ ਚੁਣਾਵੀਂ ਸਰਗਰਮੀ ਦੇ ਵਿਚਕਾਰ 'ਕਰੋ ਜਾਂ ਮਰੋ' ਵਰਗੀ ਸਥਿਤੀ 'ਚ ਦਿੱਖ ਰਹੇ ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਕਮੇਟੀ(ਪਾਸ) ਦੇ ਨੇਤਾ ਹਾਰਦਿਕ ਪਟੇਲ ਨੇ ਸੱਤਾਰੂੜ ਭਾਜਪਾ ਖਿਲਾਫ ਆਪਣਾ ਹਮਲਾ ਹੋਰ ਤੇਜ਼ ਕਰਦੇ ਹੋਏ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੀ ਤੁਲਨਾ ਅੱਜ ਸ਼ਰੇਆਮ ਜਾਲਿਆਂਵਾਲਾ ਬਾਗ ਕਾਂਡ ਦੇ ਖਲਨਾਇਕ 'ਜਨਰਲ ਡਾਇਰ' ਨਾਲ ਕਰ ਦਿੱਤੀ। ਕਾਂਗਰਸ ਨੂੰ ਸਮਰਥਨ ਦੇ ਰਹੇ ਹਾਰਦਿਕ ਨੇ ਇੱਥੇ ਇਕ ਪ੍ਰੋਗਰਾਮ 'ਚ ਕਿਹਾ, ਮੈਂ ਅਮਿਤ ਸ਼ਾਹ ਨੂੰ ਇਕ ਚੰੰਗੇ ਨਾਮ ਜਨਰਲ ਡਾਇਰ ਨਾਲ ਬੁਲਾਉਂਦਾ ਹਾਂ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਨੇ 14 ਬੱਚਿਆਂ ਨੂੰ ਮਾਰ ਦਿੱਤਾ (2015'ਚ ਰਿਜ਼ਰਵੇਸ਼ਨ ਅੰਦੋਲਨ ਦੌਰਾਨ ਮਾਰੇ ਗਏ 14 ਲੋਕ)। ਇਹ ਉਨ੍ਹਾਂ ਦੇ ਕਾਰਨ ਮਰੇ। ਪੂਰਾ ਗੁਜਰਾਤ ਇਸ ਗੱਲ ਨੂੰ ਜਾਣਦਾ ਹੈ। 
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ 'ਤੇ ਜਾਤੀਵਾਦੀ ਹੋਣ ਦਾ ਦੋਸ਼ ਲੱਗਾ ਰਹੀ ਭਾਜਪਾ ਦੇ ਪ੍ਰਧਾਨ ਸ਼ਾਹ ਦੀ ਸਰਕਾਰ ਬਣਲਣ 'ਤੇ ਸੰਪਰਦਾਇਕ ਆਧਾਰ ਵਾਲਾ ਡਰ ਦਿੱਖਾ ਰਹੇ ਹਨ। ਪਾਸ ਨੇਤਾ ਨੇ ਕਿਹਾ ਕਿ ਗੁਜਰਾਤ 'ਚ ਵਿਕਾਸ ਜ਼ਮੀਨ ਦੀ ਹਕੀਕਤ ਨਹੀਂ ਹੈ। ਉਨ੍ਹਾਂ ਦੇ ਹਿਸਾਬ ਨਾਲ ਇੱਥੇ 50 ਲੱਖ ਬੇਰੁਜ਼ਗਾਰ ਹਨ, ਕਿਉਂਕਿ ਚਾਰ ਹਜ਼ਾਰ ਪਟਵਾਰੀ ਦੇ ਅਹੁੱਦੇ ਲਈ 14 ਲੱਖ ਜ਼ਮੀਨ ਬੇਨਤੀ ਪੱਤਰ ਆ ਜਾਂਦੇ ਹਨ। ਇਸ ਰਾਜ ਦੀ ਹਕੀਕਤ ਪਿੰਡਾਂ 'ਚ ਜਾਣ ਨਾਲ ਪਤਾ ਚੱਲੇਗੀ, ਬਰਗਰ,ਸੈਂਡਵਿਚ ਖਾਣ ਨਾਲ ਨਹੀਂ। ਇੱਥੇ ਅਮੀਰ ਹੋਰ ਅਮੀਰ ਬਣਿਆ ਹੈ ਪਰ ਗਰੀਬ ਵੀ ਗਰੀਬ ਹੋ ਗਿਆ ਹੈ।


Related News