ਕਾਂਗਰਸੀ ਵਿਧਾਇਕਾਂ ਦੇ ਅਸਤੀਫੇ ਤੋਂ ਭੜਕੇ ਹਾਰਦਿਕ, ਕਿਹਾ- ਅਜਿਹੇ ਲੋਕਾਂ ਨੂੰ ਚੱਪਲ ਨਾਲ ਕੁੱਟਣਾ ਚਾਹੀਦੈ

Wednesday, Mar 18, 2020 - 02:42 AM (IST)

ਸੂਰਤ — ਰਾਜ ਸਭਾ ਚੋਣ ਤੋਂ ਪਹਿਲਾਂ ਗੁਜਰਾਤ 'ਚ ਕਾਂਗਰਸ ਦੇ ਪੰਜ ਵਿਧਾਇਕਾਂ ਵੱਲੋਂ ਅਸਤੀਫਾ ਦੇਣ 'ਤੇ ਪਾਰਟੀ ਨੇਤਾ ਹਾਰਦਿਕ ਪਟੇਲ ਨੇ ਮੰਗਲਵਾਰ ਨੂੰ ਕਿਹਾ ਕਿ ਜਨਤਾ ਨੂੰ ਧੋਖਾ ਦੇਣ ਵਾਲਿਆਂ ਨੂੰ ਸ਼ਰੇਆਮ ਚੱਪਲਾਂ ਨਾਲ ਕੁੱਟਣਾ ਚਾਹੀਦਾ ਹੈ।
ਗੁਜਰਾਤ ਦੀ ਰਾਜ ਸਭਾ ਦੀ ਚਾਰ ਸੀਟਾਂ 'ਤੇ 26 ਮਾਰਚ ਨੂੰ ਚੋਣਾਂ ਹੋਣੀਆਂ ਹਨ। ਕਾਂਗਰਸ ਵਿਧਾਇਕਾਂ ਦੇ ਅਸਤੀਫੇ ਨਾਲ ਤਿੰਨ ਸੀਟਾਂ 'ਤੇ ਭਾਜਪਾ ਦੀ ਜਿੱਤ ਦੀ ਸੰਭਾਵਨਾ ਵਧ ਗਈ ਹੈ।
ਪਟੇਲ ਤੋਂ ਜਦੋਂ ਖਰੀਦ ਫਰੋਖਤ 'ਚ ਸ਼ਾਮਲ ਵਿਧਾਇਕਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, 'ਜਨਤਾ ਨੂੰ ਧੋਖਾ ਦੇਣ ਵਾਲੇ ਵਿਧਾਇਕਾਂ ਨੂੰ ਸ਼ਰੇਆਮ ਚੱਪਲਾਂ ਨਾਲ ਕੁੱਟਣਾ ਚਾਹੀਦਾ ਹੈ।' ਉਨ੍ਹਾਂ ਕਿਹਾ ਕਿ ਭਾਜਪਾ 20 ਤੋਂ 60 ਕਰੋੜ ਰੁਪਏ 'ਚ ਇਕ ਵਿਧਾਇਕ ਖਰੀਦ ਰਹੀ ਹੈ। ਪਟੇਲ ਨੇ ਦੋਸ਼ ਲਗਾਇਆ ਕਿ ਅਜਿਹੇ ਵਿਧਾਇਕ ਮੁੱਖ ਮੰਤਰੀ ਦੇ ਬੰਗਲੇ 'ਤੇ ਜਾ ਕੇ ਪੈਸਾ ਲੈ ਰਹੇ ਹਨ।


Inder Prajapati

Content Editor

Related News