ਹਰਦੀਪ ਪੁਰੀ ਦਾ ਵੱਡਾ ਐਲਾਨ: ਹਵਾਈ ਕਿਰਾਏ ਦੇ ਵਾਧੇ 'ਤੇ ਲੱਗੀ ਰੋਕ ਦਾ ਸਮਾਂ ਵਧਾਇਆ

Saturday, Aug 08, 2020 - 08:01 PM (IST)

ਹਰਦੀਪ ਪੁਰੀ ਦਾ ਵੱਡਾ ਐਲਾਨ: ਹਵਾਈ ਕਿਰਾਏ ਦੇ ਵਾਧੇ 'ਤੇ ਲੱਗੀ ਰੋਕ ਦਾ ਸਮਾਂ ਵਧਾਇਆ

ਨਵੀਂ ਦਿੱਲੀ — ਕੋਰੋਨਾ ਵਾਇਰਸ ਲਾਗ ਦੇ ਮੱਦੇਨਜ਼ਰ ਘਰੇਲੂ ਮਾਰਗਾਂ 'ਤੇ ਉਡਾਣ ਦੀਆਂ ਟਿਕਟਾਂ ਦੀ ਕੀਮਤ 'ਤੇ ਲਗਾਈ ਗਈ ਰੋਕ ਹੁਣ 24 ਨਵੰਬਰ ਤੱਕ ਵਧਾ ਦਿੱਤੀ ਗਈ ਹੈ। ਯਾਨੀ ਹੁਣ ਏਅਰਲਾਇੰਸ ਕੰਪਨੀਆਂ 24 ਨਵੰਬਰ ਤੱਕ ਕਿਰਾਇਆ ਨਹੀਂ ਵਧਾ ਸਕਣਗੀਆਂ। ਪਰ ਹੁਣ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਜੇ ਉਡਾਣ ਦੀਆਂ ਟਿਕਟਾਂ ਦੀ ਮੰਗ ਵਧ ਜਾਂਦੀ ਹੈ ਤਾਂ ਇਸ 'ਤੇ ਲੱਗੀ ਰੋਕ 24 ਨਵੰਬਰ ਤੋਂ ਪਹਿਲਾਂ ਹੀ ਹਟਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਹਵਾਈ ਟਿਕਟ 'ਤੇ ਰੋਕ ਸਮੇਂ ਦੀ ਲੋੜ ਅਤੇ ਜ਼ਮੀਨੀ ਹਕੀਕਤ ਨੂੰ ਦੇਖਦੇ ਹੋਏ ਲਗਾਈ ਗਈ ਸੀ, ਪਰ ਜੇ ਲੋੜ ਪਈ ਤਾਂ ਇਸ ਨੂੰ ਸਮੇਂ ਤੋਂ ਪਹਿਲਾਂ ਹੀ ਹਟਾ ਦਿੱਤਾ ਜਾ ਸਕਦਾ ਹੈ।

ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਜਿਵੇਂ ਹੀ ਹਵਾਈ ਟਿਕਟਾਂ ਦੀ ਮੰਗ ਏਅਰ ਲਾਈਨ ਕੰਪਨੀਆਂ ਦੀ ਕੁਲ ਸਮਰੱਥਾ ਦਾ 50 ਪ੍ਰਤੀਸ਼ਤ ਬਣ ਜਾਂਦੀ ਹੈ, ਅਸੀਂ ਹਵਾਈ ਕਿਰਾਏ ਤੋਂ ਘੱਟੋ ਘੱਟ ਅਤੇ ਵੱਧ ਤੋਂ ਵੱਧ ਕੈਪ ਨੂੰ ਖਤਮ ਕਰ ਦੇਵਾਂਗੇ।

ਇਹ ਵੀ ਦੇਖੋ : RBI ਦਾ ਆਦੇਸ਼ - ਇਨ੍ਹਾਂ ਖਾਤਾਧਾਰਕਾਂ ਦਾ ਨਹੀਂ ਖੁੱਲ੍ਹੇਗਾ 'Current account'

ਉਨ੍ਹਾਂ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਦੀਵਾਲੀ ਤੋਂ ਪਹਿਲਾਂ ਹਵਾਈ ਟਿਕਟਾਂ ਦੀ ਮੰਗ 55 ਪ੍ਰਤੀਸ਼ਤ ਤੱਕ ਪਹੁੰਚ ਜਾਵੇਗੀ। ਦੱਸ ਦੇਈਏ ਕਿ ਭਾਰਤੀ ਘਰੇਲੂ ਏਅਰ ਲਾਈਨ ਕੰਪਨੀਆਂ ਵਿਚ ਰੋਜ਼ਾਨਾ 3 ਲੱਖ ਤੋਂ ਜ਼ਿਆਦਾ ਯਾਤਰੀਆਂ ਨੂੰ ਲਿਜਾਣ ਦੀ ਸਮਰੱਥਾ ਹੈ। ਜੇਕਰ ਡੇਢ ਲੱਖ ਯਾਤਰੀ ਰੋਜ਼ਾਨਾ ਯਾਤਰਾ ਕਰਦੇ ਹਨ, ਤਾਂ ਉਨ੍ਹਾਂ ਦੀ ਸਮਰੱਥਾ 50 ਪ੍ਰਤੀਸ਼ਤ ਤੱਕ ਪਹੁੰਚ ਜਾਵੇਗੀ। ਹਾਲਾਂਕਿ 03 ਅਗਸਤ ਤਕ ਔਸਤਨ ਸਿਰਫ 78 ਹਜ਼ਾਰ ਯਾਤਰੀਆਂ ਨੇ ਹਵਾਈ ਜਹਾਜ਼ ਰਾਹੀਂ ਯਾਤਰਾ ਕੀਤੀ ਹੈ।

ਹਵਾਈ ਜਹਾਜ਼ ਦੀਆਂ ਟਿਕਟਾਂ ਦੀ ਕੀਮਤ ਵਧਾਉਣ ਦੀ ਕੋਈ ਯੋਜਨਾ ਨਹੀਂ 

ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਹਵਾਈ ਜਹਾਜ਼ ਦੀਆਂ ਟਿਕਟਾਂ ਦੀ ਕੀਮਤ ਵਧਾਉਣ ਦੀ ਅਜੇ ਕੋਈ ਯੋਜਨਾ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦੋ ਮਹੀਨਿਆਂ ਵਿਚ ਏਅਰਪਲੇਨ ਫਿਊਲ (ਏਟੀਸੀ ਫਿਊਲ) ਦੀ ਕੀਮਤ ਵਿਚ ਦੁੱਗਣੇ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ।

ਇਹ ਵੀ ਦੇਖੋ : ਰੇਲ ਮਹਿਕਮੇ ਦਾ ਕਿਸਾਨਾਂ ਨੂੰ ਤੋਹਫ਼ਾ, ਭਾਰਤ ਦੀ ਪਹਿਲੀ ਕਿਸਾਨ ਰੇਲ ਹੋਈ ਸ਼ੁਰੂ

ਸਰਕਾਰ ਵਲੋਂ ਨਿਰਧਾਰਤ ਹਵਾਈ ਕਿਰਾਏ ਇਸ ਤਰ੍ਹਾਂ ਹਨ

  • ਸਰਕਾਰ ਨੇ ਉਡਾਣ ਦੌਰਾਨ ਲੱਗਣ ਵਾਲੇ ਸਮੇਂ ਦੇ ਅਧਾਰ 'ਤੇ ਕਿਰਾਇਆ ਨਿਰਧਾਰਤ ਕੀਤਾ ਹੈ। 21 ਮਈ ਨੂੰ ਹਵਾਬਾਜ਼ੀ ਰੈਗੂਲੇਟਰ ਨੇ ਯਾਤਰਾ ਦੀ ਮਿਆਦ ਦੇ ਅਧਾਰ 'ਤੇ ਘੱਟੋ-ਘੱਟ ਅਤੇ ਵੱਧ-ਵੱਧ ਕਿਰਾਏ ਦੀਆਂ ਸੱਤ ਦਰਾਂ ਦਾ ਐਲਾਨ ਕੀਤਾ ਸੀ। 
  • 40 ਮਿੰਟ ਤੋਂ ਘੱਟ ਘਰੇਲੂ ਉਡਾਣਾਂ ਲਈ ਘੱਟੋ-ਘੱਟ ਕਿਰਾਇਆ 2,000 ਰੁਪਏ ਅਤੇ ਵੱਧ ਤੋਂ ਵੱਧ ਕਿਰਾਇਆ 6,000 ਰੁਪਏ ਨਿਰਧਾਰਤ ਕੀਤਾ ਗਿਆ ਸੀ। 40 ਤੋਂ 60 ਮਿੰਟ ਦੇ ਸਲਾਟ ਲਈ ਘੱਟੋ-ਘੱਟ ਕਿਰਾਇਆ 2500 ਰੁਪਏ ਅਤੇ ਵੱਧ ਤੋਂ ਵੱਧ ਕਿਰਾਇਆ 7,500 ਰੁਪਏ ਨਿਰਧਾਰਤ ਕੀਤਾ ਗਿਆ ਹੈ।
  • 60 ਤੋਂ 90 ਮਿੰਟ ਦੀ ਉਡਾਣ ਲਈ ਘੱਟੋ ਘੱਟ ਕਿਰਾਇਆ 3,000 ਰੁਪਏ ਅਤੇ ਵੱਧ ਤੋਂ ਵੱਧ ਕਿਰਾਇਆ 9,000 ਰੁਪਏ ਨਿਰਧਾਰਤ ਕੀਤਾ ਗਿਆ ਸੀ।   90 ਤੋਂ 120 ਮਿੰਟ ਲਈ 3,500 ਰੁਪਏ ਅਤੇ 10,000 ਰੁਪਏ ਕਿਰਾਇਆ ਨਿਰਧਾਰਤ ਕੀਤਾ ਹੈ।
  • 120 ਮਿੰਟ ਤੋਂ ਲੈ ਕੇ 150 ਮਿੰਟ ਤੱਕ ਦੀਆਂ ਉਡਾਣਾਂ ਲਈ ਕਿਰਾਇਆ 4,500 ਤੋਂ ਲੈ ਕੇ 13,000 ਰੁਪਏ ਦਰਮਿਆਨ ਨਿਰਧਾਰਤ ਕੀਤਾ ਗਿਆ ਹੈ। 150 ਮਿੰਟ ਤੋਂ 180 ਮਿੰਟ ਦੀ ਉਡਾਣ ਦਾ ਘੱਟੋ ਘੱਟ ਕਿਰਾਇਆ 5,500 ਰੁਪਏ ਅਤੇ ਵੱਧ ਤੋਂ ਵੱਧ 15,570 ਰੁਪਏ ਹੈ।

ਇਹ ਵੀ ਦੇਖੋ : RBI ਦੇ 5 ਵੱਡੇ ਫ਼ੈਸਲੇ; ਬਦਲੇ ਨਿਯਮਾਂ ਤਹਿਤ ਖਾਤਾਧਾਰਕਾਂ ਨੂੰ ਹੋਣਗੇ ਵੱਡੇ ਲਾਭ


author

Harinder Kaur

Content Editor

Related News