ਦਿੱਲੀ ''ਚ ਬਣਿਆ ਦੇਸ਼ ਦਾ ਸਭ ਤੋਂ ਉੱਚਾ ATC ਟਾਵਰ, ਪੁਰੀ ਨੇ ਕੀਤਾ ਉਦਘਾਟਨ

Tuesday, Sep 03, 2019 - 11:45 AM (IST)

ਦਿੱਲੀ ''ਚ ਬਣਿਆ ਦੇਸ਼ ਦਾ ਸਭ ਤੋਂ ਉੱਚਾ ATC ਟਾਵਰ, ਪੁਰੀ ਨੇ ਕੀਤਾ ਉਦਘਾਟਨ

ਨਵੀਂ ਦਿੱਲੀ— ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਦੇਸ਼ ਦੇ ਸਭ ਤੋਂ ਉੱਚੇ ਏਅਰ ਟ੍ਰੈਫਿਕ ਕੰਟਰੋਲ (ਏ. ਟੀ. ਸੀ.) ਟਾਵਰ ਦਾ ਉਦਘਾਟਨ ਕੀਤਾ। ਹਰਦੀਪ ਪੁਰੀ ਨੇ ਕਿਹਾ ਹਵਾਈ ਆਵਾਜਾਈ ਕੰਟਰੋਲ ਯਕੀਨੀ ਕਰਨ ਲਈ ਸੇਵਾਵਾਂ ਅਤੇ ਸਿਸਟਮ ਨੂੰ ਬਿਹਤਰ ਬਣਾਉਣਾ ਜ਼ਰੂਰੀ ਹੈ ਅਤੇ ਇਨ੍ਹਾਂ ਲਈ ਇਸ ਤਰ੍ਹਾਂ ਦੇ ਬੁਨਿਆਦੀ ਢਾਂਚਿਆਂ ਦੀ ਜ਼ਰੂਰਤ ਹੈ।

Image

ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਹਵਾਈ ਅੱਡਿਆਂ 'ਤੇ ਯਾਤਰੀ ਅਤੇ ਕਾਰਗੋ ਆਵਾਜਾਈ ਵਿਚ ਇਤਿਹਾਸਕ ਵਾਧਾ ਭਾਰਤੀ ਅਰਥਵਿਵਸਥਾ ਦੇ ਤੇਜ਼ ਰਫਤਾਰ ਨੂੰ ਰੇਖਾਂਕਿਤ ਕਰਦੀ ਹੈ। 

Image
ਪੁਰੀ ਨੇ ਅੱਗੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਿਵਲ ਹਵਾਬਾਜ਼ੀ ਖੇਤਰ ਦੇਸ਼ ਦੇ ਆਰਥਿਕ ਵਿਕਾਸ ਦਾ ਇੰਜਣ ਸਾਬਤ ਹੋਵੇਗਾ। ਇਸ ਏ. ਟੀ. ਸੀ. ਟਾਵਟ ਦੀ ਉੱਚਾਈ 102 ਮੀਟਰ ਹੈ। ਇਸ ਨੂੰ 350 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ 33 ਮੰਜ਼ਲਾਂ ਇਮਾਰਤ 'ਚ 25ਵੀਂ ਅਤੇ 26ਵੀਂ ਮੰਜ਼ਲ 'ਤੇ ਏ. ਟੀ. ਸੀ. ਕੰਟਰੋਲਰ ਹੋਣਗੇ। ਇਸ ਟਾਵਰ 'ਤੇ ਰਾਡਾਰ ਅਤੇ ਏ. ਡੀ. ਐੱਸ. ਦੀ ਅਤਿਆਧੁਨਿਕ ਆਟੋਮੇਸ਼ਨ ਸਿਸਟਮ ਲੱਗਾ ਹੋਇਆ ਹੈ। ਪੁਰਾਣੇ ਟਾਵਰ ਦੇ ਪੇਪਰ ਸਟ੍ਰਿਪ ਦੀ ਥਾਂ ਇਸ ਵਿਚ ਇਲੈਕਟ੍ਰਾਨਿਕ ਫਲਾਈਟ ਸਟ੍ਰਿਪ ਹੈ।


author

Tanu

Content Editor

Related News