ਚੀਜ਼ਾਂ ਮੁਫ਼ਤ ਦੇ ਕੇ ਜੇਕਰ ਚੋਣਾਂ ਜਿੱਤ ਜਾਂਦੇ ਤਾਂ ਕੇਜਰੀਵਾਲ ਹਰ ਚੀਜ਼ ਮੁਫ਼ਤ ਕਰ ਦਿੰਦੇ : ਪੁਰੀ

09/20/2019 5:06:50 PM

ਨਵੀਂ ਦਿੱਲੀ— ਜੇਕਰ ਕੋਈ ਮੁਫ਼ਤ ਚੀਜ਼ਾਂ ਮੁਹੱਈਆ ਕਰਵਾ ਕੇ ਚੋਣਾਂ ਜਿੱਤ ਸਕਦਾ ਹੈ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਰ ਚੀਜ਼ ਮੁਫ਼ਤ ਕਰ ਦਿੰਦੇ। ਇਹ ਗੱਲ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ੁੱਕਰਵਾਰ ਨੂੰ ਮਹਾਨਗਰ ਦੀ ਸਰਕਾਰ 'ਤੇ ਤੰਜ਼ ਕੱਸਦੇ ਹੋਏ ਕਹੀ। ਉਨ੍ਹਾਂ ਦਾ ਇਸ਼ਾਰਾ ਔਰਤਾਂ ਨੂੰ ਮੁਫ਼ਤ ਮੈਟਰੋ ਸਵਾਰੀ ਅਤੇ ਸਬਸਿਡੀ 'ਤੇ ਬਿਜਲੀ ਮੁਹੱਈਆ ਕਰਵਾਉਣ ਵੱਲ ਸੀ। ਪਬਲਿਕ ਅਫੇਅਰਜ਼ ਫੋਰਮ ਆਫ ਇੰਡੀਆ ਵਲੋਂ ਆਯੋਜਿਤ 6ਵੇਂ ਨੈਸ਼ਨਲ ਫੋਰਮ 2019 'ਚ ਪੁਰੀ ਨੇ ਕਿਹਾ,''ਮਾਮਲਾ ਇਹ ਨਹੀਂ ਹੈ ਕਿ ਇਸ ਨੂੰ ਮੁਫ਼ਤ ਹੋਣਾ ਚਾਹੀਦਾ ਜਾਂ ਨਹੀਂ ਪਰ ਅਜਿਹਾ ਹੋਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਨਾਲ ਵਿਵਸਥਾ ਬਣੇ ਜੋ ਉੱਚਿਤ ਮੁੱਲ 'ਤੇ ਹੋਵੇ ਅਤੇ ਪ੍ਰਭਾਵੀ ਹੋਵੇ।''

ਉਨ੍ਹਾਂ ਨੇ ਕਿਹਾ,''ਜੇਕਰ ਤੁਸੀਂ ਹਰ ਚੀਜ਼ ਮੁਫ਼ਤ ਕਰ ਕੇ ਚੋਣਾਂ ਜਿੱਤ ਸਕਦੇ ਹੋ ਤਾਂ ਕੇਜਰੀਵਾਲ ਹਰ ਚੀਜ਼ ਮੁਫ਼ਤ ਕਰ ਦਿੰਦੇ- ਬੱਸਾਂ ਦੀ ਸਵਾਰੀ, ਬਿਜਲੀ ਸਭ। ਕੁਝ ਨੂੰ ਉਹ ਪੂਰੀ ਤਰ੍ਹਾਂ ਮੁਫ਼ਤ ਕਰ ਦਿੰਦੇ, ਕੁਝ ਨੂੰ ਅੱਧੀ ਕੀਮਤ 'ਤੇ ਕਰ ਦਿੰਦੇ। ਜਦੋਂ ਤੁਸੀਂ ਪੁੱਛਦੇ ਹੋ ਕਿ ਧਨ ਕਿੱਥੋਂ ਆਉਂਦਾ ਹੈ ਤਾਂ ਉਹ ਕਹਿੰਦੇ ਹਨ ਕਿ ਭ੍ਰਿਸ਼ਟਾਚਾਰ ਹੈ।'' ਪੁਰੀ ਨੇ ਕਿਹਾ ਕਿ ਦਿੱਲੀ 'ਚ ਦੁਨੀਆ ਦੀਆਂ ਬਿਹਤਰੀਨ ਵਿਵਸਥਾਵਾਂ 'ਚੋਂ ਇਕ ਹੈ ਮੈਟਰੋ, ਜੋ ਨਾ ਸਿਰਫ਼ ਸਸਤੀ ਹੈ ਸਗੋਂ ਪ੍ਰਭਾਵੀ ਵੀ ਹੈ। ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੇ ਹਾਲ 'ਚ ਦਿੱਲੀ 'ਚ ਔਰਤਾਂ ਲਈ ਮੈਟਰੋ ਅਤੇ ਬੱਸ ਦੀ ਸਵਾਰੀ ਮੁਫ਼ਤ ਕਰਨ ਦਾ ਐਲਾਨ ਕੀਤਾ ਸੀ। ਇਸ ਨੇ ਦਿੱਲੀ ਵਾਸੀਆਂ ਲਈ 200 ਯੂਨਿਟ ਤੱਕ ਬਿਜਲੀ ਮੁਫ਼ਤ ਕਰਨ ਦਾ ਵੀ ਐਲਾਨ ਕੀਤਾ ਸੀ। ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਇਹ ਐਲਾਨ ਕੀਤਾ ਸੀ। ਕਿਰਾਇਆ ਵਧਣ ਤੋਂ ਬਾਅਦ ਮੈਟਰੋ 'ਚ ਸਵਾਰੀਆਂ ਦੀ ਗਿਣਤੀ ਘੱਟ ਹੋਣ ਦੇ ਦਾਅਵੇ ਦਾ ਵਿਰੋਧ ਕਰਦੇ ਹੋਏ ਪੁਰੀ ਨੇ ਕਿਹਾ ਕਿ ਕਿਰਾਇਆ ਵਧਣ ਤੋਂ ਬਾਅਦ ਸਵਾਰੀਆਂ ਦੀ ਗਿਣਤੀ ਤਿੰਨ ਗੁਣਾ ਵਧ ਗਈ ਹੈ। ਮੈਟਰੋ ਦਾ ਕਿਰਾਇਆ 9 ਸਾਲ ਬਾਅਦ 2017 'ਚ ਵਧਾਇਆ ਗਿਆ ਸੀ।


DIsha

Content Editor

Related News