ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਲਈ ਭਾਰਤ ਨੇ 3 ਦੇਸ਼ਾਂ ਨਾਲ ਕੀਤਾ 'ਏਅਰ ਬਬਲ' ਕਰਾਰ: ਹਰਦੀਪ ਸਿੰਘ ਪੁਰੀ

Thursday, Jul 16, 2020 - 04:31 PM (IST)

ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਲਈ ਭਾਰਤ ਨੇ 3 ਦੇਸ਼ਾਂ ਨਾਲ ਕੀਤਾ 'ਏਅਰ ਬਬਲ' ਕਰਾਰ: ਹਰਦੀਪ ਸਿੰਘ ਪੁਰੀ

ਨਵੀਂ ਦਿੱਲੀ : ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੰਦੇ ਭਾਰਤ ਅਭਿਆਨ ਨੂੰ ਲੈ ਕੇ ਅੱਜ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਮਿਸ਼ਨ ਤਹਿਤ ਹੁਣ ਤੱਕ 2 ਲੱਖ 80 ਹਜ਼ਾਰ ਭਾਰਤੀਆਂ ਨੂੰ ਵਿਦੇਸ਼ਾਂ ਤੋਂ ਏਅਰ ਇੰਡੀਆ ਰਾਹੀਂ ਵਾਪਸ ਲਿਆ ਜਾ ਚੁੱਕਾ ਹੈ, ਜਦਕਿ ਕੁੱਲ 6 ਲੱਖ 87 ਹਜ਼ਾਰ 467 ਲੋਕਾਂ ਨੂੰ ਵਿਦੇਸ਼ ਤੋਂ ਭਾਰਤ ਲਿਆਇਆ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਟਵੀਟ ਕਰਕੇ ਦੱਸਿਆ ਸੀ ਕਿ ਭਾਰਤ ਵਿਚ ਫਸੇ ਅਤੇ ਸੰਕਟਗ੍ਰਸਤ ਨਾਗਰਿਕਾਂ ਦੀ ਨਿਕਾਸੀ ਅਤੇ ਬਾਹਰ ਜਾਣ ਦੀ ਸੁਵਿਧਾ ਲਈ ਵੰਦੇ ਭਾਰਤ ਅਭਿਆਨ ਜ਼ਾਰੀ ਹੈ। ਹੁਣ ਤੱਕ 670 ਹਜ਼ਾਰ ਲੋਕ ਵੱਖ-ਵੱਖ ਮਾਧਿਅਮਾਂ ਜ਼ਰੀਏ ਵਾਪਸ ਪਰਤ ਚੁੱਕੇ ਹਨ ਅਤੇ 85 ਹਜ਼ਰ ਤੋਂ ਜ਼ਿਆਦਾ ਲੋਕ ਬਾਹਰ ਜਾ ਚੁੱਕੇ ਹਨ।

ਪੁਰੀ ਨੇ ਕਿਹਾ ਕਿ, 'ਅਸੀਂ ਏਅਰ ਬਬਲ ਲਈ ਘੱਟ ਤੋਂ ਘੱਟ 3 ਦੇਸ਼ਾਂ- ਫਰਾਂਸ, ਅਮਰੀਕਾ ਅਤੇ ਜਰਮਨੀ ਨਾਲ ਗੱਲਬਾਤ ਦੇ ਆਖ਼ਰੀ ਪੜਾਅ ਵਿਚ ਹਾਂ। ਉਨ੍ਹਾਂ ਕਿਹਾ ਕਿ ਕਈ ਦੇਸ਼ਾਂ ਲਈ ਅੰਤਰਰਾਸ਼ਟਰੀ ਉਡਾਣ ਸ਼ੁਰੂ ਕਰਨ ਲਈ ਇਹ ਕਰਾਰ ਕੀਤਾ ਗਿਆ ਹੈ। ਏਅਰ ਫਰਾਂਸ 18 ਜੁਲਾਈ ਤੋਂ 1 ਅਗਸਤ ਦਰਮਿਆਨ ਦਿੱਲੀ, ਮੁੰਬਈ ਅਤੇ ਬੈਂਗਲੁਰੂ ਤੋਂ ਪੈਰਿਸ ਲਈ 28 ਉਡਾਣਾਂ ਸੰਚਾਲਿਤ ਕਰੇਗਾ।' ਜਿੱਥੇ ਤੱਕ ਅਮਰੀਕਾ ਦੀ ਗੱਲ ਹੈ ਤਾਂ ਅਸੀਂ 17 ਜੁਲਾਈ ਤੋਂ 31 ਜੁਲਾਈ ਦਰਮਿਆਨ ਭਾਰਤ-ਅਮਰੀਕਾ ਵਿਚਾਲੇ 18 ਉਡਾਣਾਂ ਸੰਚਾਲਿਤ ਕਰਨ ਲਈ ਯੂਨਾਈਟਡ ਏਅਰਲਾਈਨਜ਼ ਨਾਲ ਇਕ ਸਮਝੌਤਾ ਕੀਤਾ ਹੈ ਪਰ ਇਹ ਇਕ ਅੰਤਰਿਮ ਸਮਝੌਤਾ ਹੈ। ਜਰਮਨੀ ਤੋਂ ਸਾਨੂੰ ਬੇਨਤੀ ਮਿਲੀ ਹੈ ਅਤੇ ਲੁਫਥਾਂਸਾ ਨਾਲ ਇਕ ਸਮਝੌਤਾ ਲੱਗਭਗ ਪੂਰਾ ਹੋ ਚੁੱਕਾ ਹੈ।

ਇਸ ਮੌਕੇ ਉਨ੍ਹਾਂ ਦੱਸਿਆ ਕਿ ਹਾਲਾਤ ਜੇਕਰ ਸੁਧਰਦੇ ਹਨ ਤਾਂ ਘਰੇਲੂ ਉਡਾਣਾਂ ਨੂੰ ਹੋਰ ਵਧਾਉਣ 'ਤੇ ਵਿਚਾਰ ਹੋ ਸਕਦਾ ਹੈ, ਅਜੇ 33 ਫ਼ੀਸਦੀ ਘਰੇਲੂ ਉਡਾਣਾਂ ਦਾ ਸੰਚਾਲਨ ਕੀਤਾ ਜਾ ਰਿਹ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਉਡਾਣਾਂ ਲਈ ਜ਼ਰੂਰੀ ਹੈ ਏਅਰ ਬਬਲ ਸਿਸਟਮ, ਜਿਸ ਵਿਚ ਦੋਵਾਂ ਦੇਸ਼ਾਂ ਨੂੰ ਉਡਾਣ ਭਰਨ ਦੀ ਇਜਾਜ਼ਤ ਹੋਵੇ ਅਤੇ ਦੋਵਾਂ ਦੇਸ਼ਾਂ ਵਿਚ ਕੁਆਰੰਟੀਨ ਦੇ ਨਿਯਮ ਸਹੀ ਹੋਣ ਅਤੇ ਇਸ ਨੂੰ ਯਾਤਰੀ ਮੰਨਣ, ਉਦੋਂ ਉਸ ਦਿਸ਼ਾ ਵਿਚ ਬਬਲ ਸਿਸਟਮ ਬਣੇਗਾ ਅਤੇ ਉਡਾਣ ਭਰੀ ਜਾ ਸਕੇਗੀ।


author

cherry

Content Editor

Related News