ਚੰਦਰਯਾਨ ਦੀ ਸਫਲ ਲੈਂਡਿੰਗ ''ਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਤੇ MP ਮਨੋਜ ਤਿਵਾੜੀ ਨੇ ਮਨਾਇਆ ਜਸ਼ਨ

Thursday, Aug 24, 2023 - 01:16 AM (IST)

ਚੰਦਰਯਾਨ ਦੀ ਸਫਲ ਲੈਂਡਿੰਗ ''ਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਤੇ MP ਮਨੋਜ ਤਿਵਾੜੀ ਨੇ ਮਨਾਇਆ ਜਸ਼ਨ

ਨੈਸ਼ਨਲ ਡੈਸਕ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਬੁੱਧਵਾਰ 23 ਅਗਸਤ ਨੂੰ ਇਤਿਹਾਸ ਰਚ ਦਿੱਤਾ ਹੈ। ਏਜੰਸੀ ਮੁਤਾਬਕ ਚੰਦਰਯਾਨ-3 ਦੇ ਲੈਂਡਰ ਨੇ ਤੈਅ ਸਮੇਂ ਮੁਤਾਬਕ ਸ਼ਾਮ 6 ਵਜ ਕੇ 4 ਮਿੰਟ 'ਤੇ ਚੰਦਰਮਾ ਦੀ ਸਤ੍ਹਾ 'ਤੇ ਸਫ਼ਲਤਾਪੂਰਵਕ ਲੈਂਡਿੰਗ ਕਰ ਲਈ ਹੈ। 14 ਜੁਲਾਈ ਨੂੰ ਚੰਦਰਯਾਨ-3 ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਸਫ਼ਲਤਾਪੂਰਵਕ ਪੰਧ 'ਚ ਪਹੁੰਚਾਇਆ ਗਿਆ। 40 ਦਿਨ ਦੀ ਯਾਤਰਾ ਮਗਰੋਂ ਚੰਦਰਯਾਨ-3 ਚੰਨ 'ਤੇ ਪਹੁੰਚਿਆ ਹੈ। ਇਸਰੋ ਨੇ ਲੈਂਡਿੰਗ ਦਾ ਲਾਈਵ ਟੈਲੀਕਾਸਟ ਵਿਖਾਇਆ ਤੇ ਇਸ ਨੂੰ ਦੇਸ਼ ਅਤੇ ਦੁਨੀਆ ਲਈ ਇਤਿਹਾਸਕ ਪਲ ਦੱਸਿਆ।

ਇਹ ਵੀ ਪੜ੍ਹੋ : ਚੰਦਰਯਾਨ-3 ਦੀ ਸਫਲਤਾ 'ਤੇ ਨਾਸਾ ਨੇ ਦਿੱਤੀ ਵਧਾਈ, ਯੂਰਪੀਅਨ ਸਪੇਸ ਏਜੰਸੀ ਨੇ ਦੱਸਿਆ ਇਤਿਹਾਸਕ

ਇਸ ਖੁਸ਼ੀ ਮੌਕੇ ਕੇਂਦਰੀ ਮੰਤਰੀ ਹਰਦੀਪ ਪੁਰੀ ਤੇ MP ਮਨੋਜ ਤਿਵਾੜੀ ਨੇ ਆਪਣੇ ਪਾਰਟੀ ਵਰਕਰਾਂ ਨਾਲ ਜਸ਼ਨ ਮਨਾਇਆ। ਹਰਦੀਪ ਪੁਰੀ ਨੇ ਕਿਹਾ, "ਭਾਰਤ ਨੇ ਚੰਨ 'ਤੇ ਪਹੁੰਚ ਕੇ ਇਕ ਨਵਾਂ ਰਿਕਾਰਡ ਬਣਾਇਆ ਹੈ। ਲੱਖ-ਲੱਖ ਵਧਾਈਆਂ! ਪ੍ਰਧਾਨ ਮੰਤਰੀ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਭਾਰਤ ਦੇ ਪੁਲਾੜ ਮਿਸ਼ਨ ਲਈ ਇਹ ਵੱਡਾ ਦਿਨ ਹੈ। ਮੇਰੀ ਰਿਹਾਇਸ਼ 'ਤੇ ਆਪਣੇ ਸਟਾਫ ਮੈਂਬਰਾਂ, ਦੋਸਤਾਂ ਅਤੇ ਪਾਰਟੀ ਦੇ ਸਹਿਯੋਗੀਆਂ ਨਾਲ ਇਤਿਹਾਸਕ ਪਲ ਦਾ ਜਸ਼ਨ ਮਨਾਇਆ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News