ਮਿਹਨਤ ਦੀ ਮਿਸਾਲ ਹੈ ''ਤੰਦੂਰ ਵਾਲੀ ਮਾਈ''
Monday, Dec 10, 2018 - 04:37 PM (IST)
ਨਵੀਂ ਦਿੱਲੀ— ਇੱਥੋਂ ਦੇ ਫਤਿਹਨਗਰ ਦੇ ਗੁਰਦੁਆਰਾ ਸਾਹਿਬ ਕੋਲ ਕਾਂਤਾ ਦੇਵੀ ਨਾਂ ਦੀ ਔਰਤ 35 ਸਾਲਾਂ ਤੋਂ ਤੰਦੂਰ ਦੀ ਰੇਹੜੀ ਲਗਾਉਂਦੀ ਹੈ। ਕਾਂਤਾ ਦੇਵੀ ਇਕ ਰੁਪਏ 'ਚ ਸਾਦੀ ਅਤੇ 2 ਰੁਪਏ 'ਚ ਮਿੱਸੀ ਤੰਦੂਰੀ ਰੋਟੀ ਲਗਾ ਕੇ ਜਿੱਥੇ ਦੂਜਿਆਂ ਦਾ ਢਿੱਡ ਭਰਦੀ ਹੈ, ਉੱਥੇ ਹੀ ਆਪਣੇ ਲਈ ਵੀ ਰੋਟੀ ਕਮਾਉਂਦੀ ਹੈ। ਉਸ ਕੋਲ ਲੋਕ ਦੂਰ-ਦੂਰ ਤੋਂ ਤੰਦੂਰੀ ਰੋਟੀ ਲਗਵਾਉਣ ਲਈ ਆਉਂਦੇ ਹਨ।
ਜ਼ਿਕਰਯੋਗ ਹੈ ਕਿ ਕਾਂਤਾ ਦੇਵੀ ਦੇ ਪਤੀ ਦੀ ਮੌਤ ਹੋ ਚੁਕੀ ਹੈ। ਹੁਣ ਇਹ ਰੇਹੜੀ ਅਤੇ ਮਿਹਨਤ ਹੀ ਉਸ ਦਾ ਸਹਾਰਾ ਹਨ। ਕਈ ਸਮਾਜਵਾਦੀ ਲੋਕ ਵੀ ਕਾਂਤਾ ਦੇਵੀ ਦੀ ਮਦਦ ਲਈ ਅੱਗੇ ਆ ਰਹੇ ਹਨ। ਕਾਂਤਾ ਦੇਵੀ ਉਨ੍ਹਾਂ ਲੋਕਾਂ ਲਈ ਮਿਸਾਲ ਹੈ, ਜੋ ਪਰੇਸ਼ਾਨੀਆਂ ਦੇ ਬਾਵਜੂਦ ਹਿੰਮਤ ਨਹੀਂ ਹਾਰਦੇ।