ਹਾਪੁਰ 'ਚ ਦੁੱਧ ਪੀਣ ਕਾਰਨ ਬੀਮਾਰ ਹੋਏ 12 ਬੱਚੇ, ਹਸਪਤਾਲ ਭਰਤੀ
Wednesday, Jul 31, 2019 - 11:08 AM (IST)

ਹਾਪੁਰ—ਉੱਤਰ ਪ੍ਰਦੇਸ਼ ਦੇ ਹਾਪੁਰ 'ਚ ਸ਼ਿਵਰਾਤਰੀ 'ਤੇ ਵੰਡਿਆ ਗਿਆ ਦੁੱਧ ਦਾ ਪ੍ਰਸ਼ਾਦ ਪੀਣ ਕਾਰਨ 12 ਬੱਚਿਆਂ ਦੀ ਹਾਲਤ ਖਰਾਬ ਗਈ, ਜਿਨ੍ਹਾਂ ਨੂੰ ਤਰੁੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਬੱਚਿਆਂ ਦੇ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਦੁੱਧ 'ਚ ਭੰਗ ਮਿਲਾਈ ਗਈ ਸੀ। ਹਸਪਤਾਲ 'ਚ ਭਰਤੀ ਬੱਚਿਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਫਿਲਹਾਲ ਇਲਾਜ ਜਾਰੀ ਹੈ।
ਹਾਪੁੜ ਦੇ ਐੱਸ. ਡੀ. ਐੱਮ. ਜੈਨਾਥ ਯਾਦਵ ਨੇ ਦੱਸਿਆ ਹੈ, '' ਇੱਥੇ ਦੁਰਗਾ ਮੰਦਰ 'ਚ ਸਮਾਗਮ ਦੌਰਾਨ ਬੱਚਿਆ ਨੂੰ ਦੁੱਧ ਦਾ ਪ੍ਰਸ਼ਾਦ ਵੰਡਿਆ ਗਿਆ ਸੀ, ਜਿਸ ਤੋਂ ਬਾਅਦ ਬੱਚਿਆਂ ਦੀ ਹਾਲਤ ਖਰਾਬ ਹੋ ਗਈ ਅਤੇ ਤਰੁੰਤ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ , ਜਿੱਥੇ ਬੱਚਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।''