ਭਾਰਤ ਦੇ ਕਈ ਸੂਬਿਆਂ ''ਚ ''ਈਸਟਰ ਸੰਡੇ'' ਦੀ ਧੂਮ (ਤਸਵੀਰਾਂ)

Sunday, Apr 21, 2019 - 12:04 PM (IST)

ਭਾਰਤ ਦੇ ਕਈ ਸੂਬਿਆਂ ''ਚ ''ਈਸਟਰ ਸੰਡੇ'' ਦੀ ਧੂਮ (ਤਸਵੀਰਾਂ)

ਨਵੀਂ ਦਿੱਲੀ-ਈਸਾਈ ਭਾਈਚਾਰੇ ਦੇ ਲੋਕ ਅੱਜ ਈਸਟਰ ਦਾ ਤਿਉਹਾਰ ਬਹੁਤ ਧੂਮ ਧਾਮ ਨਾਲ ਮਨਾ ਰਹੇ ਹਨ। ਗੁੱਡ ਫ੍ਰਾਈਡੇ ਤੋਂ ਬਾਅਦ ਆਉਣ ਵਾਲਾ ਸੰਡੇ ਈਸਟਰ ਸੰਡੇ ਹੁੰਦਾ ਹੈ। ਈਸਾਈਆਂ ਲਈ ਈਸਟਰ ਤਿਉਹਾਰ ਬਹੁਤ ਮਹੱਤਵ ਰੱਖਦਾ ਹੈ।

PunjabKesari

ਈਸਾਈ ਧਰਮ ਦੇ ਲੋਕ ਇਸ ਤਿਉਹਾਰ ਨੂੰ ਬਹੁਤ ਧੂਮ-ਧਾਮ ਨਾਲ ਮਨਾਉਂਦੇ ਹਨ। ਇਸ ਸਾਲ 21 ਅਪ੍ਰੈਲ ਨੂੰ ਈਸਟਰ ਮਨਾਇਆ ਜਾ ਰਿਹਾ ਹੈ। ਅੱਜ ਭਾਰਤ  'ਚ ਕੇਰਲ, ਮੁੰਬਈ, ਤਾਮਿਲਨਾਡੂ, ਗੋਆ ਸਮੇਤ ਕਈ ਥਾਵਾਂ ਤੇ ਧੂਮ-ਧਾਮ ਨਾਲ ਈਸਟਰ ਸੰਡੇ ਮਨਾਇਆ ਜਾ ਰਿਹਾ ਹੈ।

PunjabKesari

-ਮੁੰਬਈ ਦੇ ਮਾਹਿਮ 'ਚ ਸੇਂਟ ਮਾਈਕਲ ਚਰਚ 'ਚ ਵਿਸ਼ੇਸ਼ ਈਸਟਰ ਸੰਡੇ ਦੀਆਂ ਪ੍ਰਾਰਥਨਾਵਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। 

PunjabKesari

- ਕੇਰਲ ਦੀ ਰਾਜਧਾਨੀ ਤਿਰੂਵੰਨਤਪੁਰਮ 'ਚ ਸੇਂਟ ਮੈਰੀ ਕੈਥੇਲਡ੍ਰਲ 'ਚ ਈਸਟਰ ਸੰਡੇ ਨੂੰ ਪ੍ਰਾਰਥਨਾ ਕੀਤੀ ਜਾ ਰਹੀ ਹੈ।

PunjabKesari

-ਤਾਮਿਲਨਾਡੂ ਦੀ ਰਾਜਧਾਨੀ ਚੇੱਨਈ ਅਤੇ ਗੋਆ ਦੀ ਰਾਜਧਾਨੀ ਪਣਜੀ 'ਚ ਵੀ ਅੱਧੀ ਰਾਤ ਤੋਂ ਚਰਚ ਦਾ ਦ੍ਰਿਸ਼ ਦੇਖਣਯੋਗ ਰਿਹਾ। 

PunjabKesari

ਈਸਟਰ ਸੰਡੇ ਦੀ ਮਾਨਤਾ-
ਈਸਾਈ ਧਰਮ ਦੀ ਮਾਨਤਾ ਹੈ ਕਿ ਈਸਾ ਮਸੀਹ ਨੂੰ ਸਲੀਬ 'ਤੇ ਲਟਕਾਉਣ ਤੋਂ ਬਾਅਦ ਉਹ ਫਿਰ ਤੋਂ ਜੀਵਤ ਹੋ ਚੁੱਕੇ ਸੀ। ਉਸ ਸਮੇਂ ਤੋਂ ਈਸਾਈ ਧਰਮ ਦੇ ਲੋਕ ਈਸਟਰ ਤਿਉਹਾਰ ਮਨਾਉਂਦੇ ਹਨ। ਦੱਸਿਆ ਜਾਂਦਾ ਹੈ ਕਿ ਦੋਬਾਰਾ ਜੀਵਤ ਹੋਣ ਤੋਂ ਬਾਅਦ ਵੀ ਈਸਾ ਮਸੀਹ ਆਪਣੇ ਭਗਤਾਂ ਨਾਲ ਲਗਭਗ 40 ਦਿਨਾਂ ਤੱਕ ਰਹੇ ਸੀ।

PunjabKesari

ਈਸਾਈ ਧਰਮ ਨੂੰ ਕ੍ਰਿਸਮਿਸ ਦੀ ਤਰ੍ਹਾਂ ਹੀ ਮਨਾਉਂਦੇ ਹਨ। ਈਸਟਰ ਸੰਡੇ ਗੁੱਡ ਫ੍ਰਾਈਡੇ ਤੋਂ ਬਾਅਦ ਆਉਣ ਵਾਲਾ ਸੰਡੇ ਨੂੰ ਹੀ ਮਨਾਉਂਦੇ ਹਨ। ਈਸਾਈ ਇਸ ਦਿਨ ਘਰਾਂ ਅਤੇ ਚਰਚ ਨੂੰ ਮੋਮਬੱਤੀ ਜਗਾ ਕੇ ਭਗਵਾਨ ਤੋਂ ਸਾਰਿਆਂ ਲਈ ਕੁਸ਼ਲ ਮੰਗਲ ਰਹਿਣ ਦੀ ਕਾਮਨਾ ਕਰਦੇ ਹਨ। ਇਸ ਦੇ ਨਾਲ ਹੀ ਇਸ ਦਿਨ ਪ੍ਰਭੂ ਭੋਜ ਦਾ ਵੀ ਆਯੋਜਨ ਕੀਤਾ ਜਾਂਦਾ ਹੈ।

PunjabKesari


author

Iqbalkaur

Content Editor

Related News