ਪੰਜਾਬ ਦੇ ਨਾਲ ਹੁਣ ਦਿੱਲੀ ’ਚ ਹੰਸਰਾਜ ਹੰਸ ਨੂੰ ਮਿਲੇਗੀ ‘ਜ਼ੈੱਡ’ ਸ਼੍ਰੇਣੀ ਦੀ ਸਕਿਓਰਿਟੀ

11/29/2022 10:16:23 AM

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਭਾਜਪਾ ਪਾਰਟੀ ਦੇ ਸੰਸਦ ਮੈਂਬਰ ਹੰਸਰਾਜ ਹੰਸ ਦੀ ਜ਼ੈੱਡ ਸ਼੍ਰੇਣੀ ਦੀ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (CISF) ਦੀ ਹਥਿਆਰਬੰਦ ਸੁਰੱਖਿਆ ਵਾਧਾ ਦਿੱਤੀ ਹੈ। ਉੱਤਰ-ਪੱਛਮੀ ਦਿੱਲੀ ਦੇ ਸੰਸਦ ਮੈਂਬਰ ਨੂੰ ਹੁਣ ਪੰਜਾਬ ਦੇ ਨਾਲ ਦਿੱਲੀ ’ਚ ਵੀ ‘ਜ਼ੈੱਡ’ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਇਸ ਸਾਲ ਦੀ ਸ਼ੁਰੂਆਤ ’ਚ ਹੰਸ ਨੂੰ ਪੰਜਾਬ ’ਚ ਵਿਧਾਨ ਸਭਾ ਚੋਣਾਂ ਦੌਰਾਨ ‘ਜ਼ੈੱਡ’ ਸ਼੍ਰੇਣੀ ਦੀ ਸੀ. ਆਈ. ਐੱਸ. ਐੱਫ. ਸੁਰੱਖਿਆ ਪ੍ਰਦਾਨ ਕੀਤੀ ਗਈ ਸੀ। 

ਇਹ ਵੀ ਪੜ੍ਹੋ- ‘ਜ਼ਬਰਨ ਧਰਮ ਪਰਿਵਰਤਨ’ ਗੰਭੀਰ ਮਸਲਾ, ਕੇਂਦਰ ਨੇ SC ’ਚ ਦਾਖ਼ਲ ਕੀਤਾ ਹਲਫ਼ਨਾਮਾ

ਇੰਟੈਲੀਜੈਂਸ ਬਿਊਰੋ ਦੀ ਇਕ ਰਿਪੋਰਟ ਦੇ ਆਧਾਰ ’ਤੇ ਸੁਰੱਖਿਆ ਸਮੀਖਿਆ ਬੈਠਕ ’ਚ ਗ੍ਰਹਿ ਮੰਤਰਾਲੇ  ਨੇ ਪਿਛਲੇ ਹਫਤੇ ਆਪਣੇ ਸੁਰੱਖਿਆ ਕਵਰ ਨੂੰ ਅਪਗ੍ਰੇਡ ਕੀਤਾ ਸੀ। ਵਧੇ ਹੋਏ ਸੁਰੱਖਿਆ ਕਵਰ ਦੇ ਨਾਲ ਹੰਸਰਾਜ ਹੰਸ ਨੂੰ ਪੰਜਾਬ ਅਤੇ ਰਾਸ਼ਟਰੀ ਰਾਜਧਾਨੀ ਦੋਵਾਂ ’ਚ ਰਹਿਣ ਅਤੇ ਯਾਤਰਾ ਦੌਰਾਨ ‘ਜ਼ੈੱਡ’ ਸ਼੍ਰੇਣੀ ਸੁਰੱਖਿਆ ਕਵਰ ਪ੍ਰਦਾਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਭੈਣ ਦੇ ਪ੍ਰੇਮੀ ਨੂੰ ਕੁਹਾੜੀ ਨਾਲ ਵੱਢ ਸੜਕ ਕਿਨਾਰੇ ਸੁੱਟੀ ਲਾਸ਼, ਕੁੜੀ ਬੋਲੀ- ਮੇਰੀਆਂ ਅੱਖਾਂ ਸਾਹਮਣੇ ਹੋਇਆ ਕਤਲ

ਦਿੱਲੀ ਨਗਰ ਨਿਗਮ (ਐੱਮ. ਸੀ. ਡੀ.) ਦੀਆਂ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਦਰਮਿਆਨ ਭਾਜਪਾ ਸੰਸਦ ਮੈਂਬਰ ਹੰਸਰਾਜ ਹੰਸ ਦੀ ਸੁਰੱਖਿਆ ਵਧਾਈ ਗਈ। ਇਸ ਸਾਲ ਫਰਵਰੀ ਵਿਚ ਹੰਸ ਅਤੇ ਰਮੇਸ਼ ਚੰਦ ਬਿੰਦ ਸਮੇਤ ਦੋ ਭਾਜਪਾ ਨੇਤਾਵਾਂ ਨੂੰ ਪੰਜਾਬ ’ਚ 7 ​​ਮਾਰਚ ਨੂੰ ਸਮਾਪਤ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਜੋਖਮ ਮੁਲਾਂਕਣ ਦੇ ਮੱਦੇਨਜ਼ਰ ਗ੍ਰਹਿ ਮੰਤਰਾਲਾ ਦੇ ਆਦੇਸ਼ ਦੇ ਬਾਅਦ ਕੇਂਦਰੀ ਸੁਰੱਖਿਆ ਕਵਰ ਪ੍ਰਦਾਨ ਕੀਤਾ ਗਿਆ ਸੀ।
 


Tanu

Content Editor

Related News