ਸਾਬਕਾ ਮੰਤਰੀ ਹੰਸਰਾਜ ਦੇ ਕਾਫਿਲੇ ਦੀ ਗੱਡੀ ਨੂੰ ਟੱਰਕ ਨੇ ਮਾਰੀ ਟੱਕਰ, 2 ਦੀ ਮੌਤ

Thursday, Sep 26, 2019 - 01:30 PM (IST)

ਸਾਬਕਾ ਮੰਤਰੀ ਹੰਸਰਾਜ ਦੇ ਕਾਫਿਲੇ ਦੀ ਗੱਡੀ ਨੂੰ ਟੱਰਕ ਨੇ ਮਾਰੀ ਟੱਕਰ, 2 ਦੀ ਮੌਤ

ਮਹਾਰਾਸ਼ਟਰ— ਮਹਾਰਾਸ਼ਟਰ 'ਚ ਵੀਰਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਹੰਸਰਾਜ ਅਹੀਰ ਦੇ ਕਾਫਿਲੇ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਸੂਬੇ ਦੇ ਚੰਦਰਪੁਰ-ਨਾਗਪੁਰ ਰੋਡ 'ਤੇ ਹੋਏ ਇਸ ਹਾਦਸੇ ਵਿਚ ਇਕ ਤੇਜ਼ ਰਫਤਾਰ ਟਰੱਕ ਨੇ ਸੀ. ਆਰ. ਪੀ. ਐੱਫ. ਦੀ ਗੱਡੀ ਨੂੰ ਟੱਕਰ ਮਾਰ ਦਿੱਤੀ।

Image result for Hansraj Ahir accident

ਹਾਦਸੇ ਵਿਚ ਸੀ. ਆਰ. ਪੀ. ਐੱਫ. ਜਵਾਨ ਅਤੇ ਮਹਾਰਾਸ਼ਟਰ ਪੁਲਸ ਦੇ ਡਰਾਈਵਰ ਦੀ ਮੌਤ ਹੋ ਗਈ। ਦਰਅਸਲ ਹੰਸਰਾਜ ਅਹੀਰ ਜਦੋਂ ਇਸ ਰਸਤੇ ਤੋਂ ਲੰਘ ਰਹੇ ਸਨ ਤਾਂ ਇਕ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਦੇ ਕਾਫਿਲੇ 'ਚ ਚੱਲ ਰਹੀ ਸੀ. ਆਰ. ਪੀ. ਐੱਫ. ਦੀ ਇਕ ਗੱਡੀ ਨੂੰ ਟੱਕਰ ਮਾਰ ਦਿੱਤੀ। ਹਾਲਾਂਕਿ ਹੰਸਰਾਜ ਅਹੀਰ ਸੁਰੱਖਿਅਤ ਹਨ। ਉੱਥੇ ਹੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਹੈ।


author

Tanu

Content Editor

Related News