ਕੋਰੋਨਾ ਸੰਕਟ ’ਚ ਹੰਸ ਰਾਜ ਹੰਸ ਵਲੋਂ MP ਲੈਂਡ ਫੰਡ ’ਚੋਂ 50 ਲੱਖ ਰੁਪਏ ਦੇਣ ਦਾ ਐਲਾਨ

Thursday, Mar 26, 2020 - 06:09 PM (IST)

ਕੋਰੋਨਾ ਸੰਕਟ ’ਚ ਹੰਸ ਰਾਜ ਹੰਸ ਵਲੋਂ MP ਲੈਂਡ ਫੰਡ ’ਚੋਂ 50 ਲੱਖ ਰੁਪਏ ਦੇਣ ਦਾ ਐਲਾਨ

ਦਿੱਲੀ - ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਉੱਤਰੀ-ਪੱਛਮੀ ਦਿੱਲੀ ਤੋਂ ਭਾਜਪਾ ਦੇ ਐੱਮ.ਪੀ. ਹੰਸ ਰਾਜ ਹੰਸ ਵਲੋਂ ਐੱਮ.ਪੀ. ਲੈਂਡ ਫੰਡ ’ਚੋਂ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਮਦਦ ਲਈ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਹੰਸ ਰਾਜ ਹੰਸ ਵਲੋਂ ਐੱਮ.ਪੀ. ਲੈੱਡ ਫੰਡ ’ਚੋਂ ਦਿੱਤਾ ਜਾ ਰਿਹਾ ਇਹ ਸਾਰਾ ਪੈਸਾ ਉੱਤਰੀ ਦਿੱਲੀ ਨਗਰ ਨਿਗਮ ਦੇ ਅਧੀਨ ਆਉਣ ਵਾਲੇ ਉੱਤਰ ਪੱਛਮੀ ਸੰਸਦੀ ਖੇਤਰ ’ਚ ਮੈਡੀਕਲ ਉਪਕਰਣਾਂ, ਦਵਾਈਆਂ ਅਤੇ ਡਿਸਪੈਂਸਰੀਆਂ ’ਚ ਆਉਣ ਵਾਲੇ ਮਰੀਜ਼ਾਂ ਦੇ ਇਲਾਜ਼, ਖੇਤਰ ਦੀ ਸਵੱਛਤਾ ਅਤੇ ਹਸਪਤਾਲਾਂ ਦੇ ਲਈ ਇਸਤੇਮਾਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਪੈਸੇ ਨਾਲ ਸੰਭਾਵਿਤ ਇਲਾਕਿਆਂ ’ਚ ਸੈਨੀਟਾਈਜ਼ਰ ਸਪ੍ਰੇਅ ਵੀ ਕਰਵਾਈ ਜਾਵੇਗੀ ਤਾਂ ਜੋ ਲੋਕਾਂ ਨੂੰ ਇਸ ਭਿਆਨਕ ਬੀਮਾਰੀ ਤੋਂ ਬਚਾਇਆ ਜਾ ਸਕੇ।

PunjabKesari

ਦੱਸ ਦੇਈਏ ਕਿ ਹੰਸ ਰਾਜ ਹੰਸ ਤੋਂ ਪਹਿਲਾਂ ਬਾਲੀਵੁੱਡ ਸਟਾਰ ਅਤੇ ਪੰਜਾਬ ਦੇ ਗੁਰਦਾਸਪੁਰ ਲੋਕ ਸਭਾ ਸਾਂਸਦ ਸਨੀ ਦਿਓਲ ਨੇ ਵੀ ਆਪਣੇ ਐੱਮ. ਪੀ. ਲੈਂਡ ਫੰਡ ’ਚੋਂ 50,00,000 ਦਾ ਫੰਡ ਜਾਰੀ ਕੀਤੇ ਹਨ ਤਾਂ ਜੋ ਗੁਰਦਾਸਪੁਰ ਹਲਕੇ ਨੂੰ ਇਸ ਮਹਾਮਾਰੀ ਦਾ ਸਾਹਮਣਾ ਨਾ ਕਰਨਾ ਪਵੇ। ਕਪਿਲ ਸ਼ਰਮਾ ਨੇ ਕੋਰਨਾ ਨਾਲ ਲੜਨ ਲਈ ਮੋਦੀ ਰਿਲੀਫ ਫੰਡ ਲਈ 50 ਲੱਖ ਰੁਪਏ ਦਿੱਤੇ ਹਨ। 


author

rajwinder kaur

Content Editor

Related News