ਬਾਰਾਮੂਲਾ ’ਚ ਜੰਗਾਲ ਲੱਗਾ ਗ੍ਰੇਨੇਡ ਕੀਤਾ ਨਾਕਾਰਾ
Sunday, Dec 28, 2025 - 10:58 PM (IST)
ਜੰਮੂ/ਸ਼੍ਰੀਨਗਰ, (ਰਿਤੇਸ਼)- ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ’ਚ ਪੁਲਸ ਦੀ ਚੌਕਸੀ ਨਾਲ ਇਕ ਵੱਡਾ ਹਾਦਸਾ ਟਲ ਗਿਆ। ਸ਼ੀਰੀ ਥਾਣੇ ਅਧੀਨ ਪੈਂਦੇ ਦੇ ਜੋਗਿਆਰ ਇਲਾਕੇ ’ਚ ਰਾਤ ਸਮੇਂ ਗਸ਼ਤ ਦੌਰਾਨ ਪੁਲਸ ਨੇ ਇਕ ਜੰਗਾਲ ਲੱਗਾ ਗ੍ਰੇਨੇਡ ਬਰਾਮਦ ਕੀਤਾ। ਗ੍ਰੇਨੇਡ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਨੇ ਤੁਰੰਤ ਇਲਾਕੇ ਨੂੰ ਘੇਰ ਲਿਆ ਅਤੇ ਲੋਕਾਂ ਦੀ ਆਵਾਜਾਈ ਰੋਕ ਦਿੱਤੀ। ਇਸ ਤੋਂ ਬਾਅਦ ਬਾਰਾਮੂਲਾ ਤੋਂ ਬੰਬ ਨਾਕਾਰਾ ਕਰਨ ਵਾਲਾ ਦਸਤਾ (ਬੀ. ਡੀ. ਐੱਸ.) ਮੌਕੇ ’ਤੇ ਬੁਲਾਇਆ ਗਿਆ। ਬੀ. ਡੀ. ਐੱਸ. ਟੀਮ ਨੇ ਪੂਰੀ ਸਾਵਧਾਨੀ ਨਾਲ ਗ੍ਰੇਨੇਡ ਨੂੰ ਸੁਰੱਖਿਅਤ ਤਰੀਕੇ ਨਾਲ ਨਾਕਾਰ ਕਰ ਦਿੱਤਾ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਮਾਂ ਰਹਿੰਦੇ ਕੀਤੀ ਗਈ ਕਾਰਵਾਈ ਨਾਲ ਇਕ ਸੰਭਾਵੀ ਖ਼ਤਰਾ ਟਲ ਗਿਆ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
