ਕੁਲਭੂਸ਼ਨ ਮਾਮਲੇ 'ਚ ਆਈ.ਸੀ.ਜੇ. 'ਚ ਦੂਜੇ ਦਿਨ ਦੀ ਸੁਣਵਾਈ ਸ਼ੁਰੂ

02/19/2019 4:31:48 PM

ਹੇਗ (ਬਿਊਰੋ)— ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਮਾਮਲੇ ਵਿਚ ਕੌਮਾਂਤਰੀ ਅਦਾਲਤ (ਆਈ.ਸੀ.ਜੇ.) ਵਿਚ ਅੱਜ ਭਾਵ ਮੰਗਲਵਾਰ ਨੂੰ ਦੂਜੇ ਦਿਨ ਦੀ ਜਨਤਕ ਸੁਣਵਾਈ ਸ਼ੁਰੂ ਹੋ ਗਈ ਹੈ। ਭਾਰਤ ਅਤੇ ਪਾਕਿਸਤਾਨ ਸੰਯੁਕਤ ਰਾਸ਼ਟਰ ਦੀ ਉੱਚ ਅਦਾਲਤ ਦੇ ਸਾਹਮਣੇ ਆਪਣੀ-ਆਪਣੀ ਦਲੀਲਾਂ ਪੇਸ਼ ਕਰ ਰਹੇ ਹਨ। ਭਾਰਤ ਨੇ ਆਪਣੀ ਦਲੀਲ ਸੋਮਵਾਰ ਨੂੰ ਰੱਖੀ ਸੀ। ਅੱਜ ਪਾਕਿਸਤਾਨ ਆਪਣੀ ਦਲੀਲ ਪੇਸ਼ ਕਰ ਰਿਹਾ ਹੈ।

ਇਸ ਦੌਰਾਨ ਆਈ.ਸੀ.ਜੇ. ਨੇ ਨਵੇਂ ਜੱਜ ਦੀ ਨਿਯੁਕਤੀ ਤੱਕ ਕੁਲਭੂਸ਼ਨ ਜਾਧਵ ਦੇ ਮਾਮਲੇ ਦੀ ਸੁਣਵਾਈ ਮੁਲਤਵੀ ਕਰਨ ਦੀ ਪਾਕਿਸਤਾਨ ਦੀ ਅਪੀਲ ਠੁਕਰਾ ਦਿੱਤੀ। ਅਸਲ ਵਿਚ ਆਈ.ਸੀ.ਜੇ. ਵਿਚ ਪਾਕਿਤਸਤਾਨ ਦੇ ਜੱਜ ਤਸੱਦੁਕ ਹੁਸੈਨ ਜ਼ਿਲਾਨੀ ਨੂੰ ਸੁਣਵਾਈ ਤੋਂ ਪਹਿਲਾਂ ਦਿਲ ਦਾ ਦੌਰਾ ਪੈ ਗਿਆ ਸੀ। ਪਾਕਿਸਤਾਨ ਨੇ ਉਨ੍ਹਾਂ ਦੀ ਬੀਮਾਰੀ ਦਾ ਹਵਾਲਾ ਦਿੰਦਿਆਂ ਅਦਾਲਤ ਨੂੰ ਮਾਮਲੇ ਦੀ ਸੁਣਵਾਈ ਮੁਲਤਵੀ ਕਰਨ ਲਈ ਕਿਹਾ ਪਰ ਅਦਾਲਤ ਨੇ ਪਾਕਿਸਤਾਨ ਦੀ ਅਰਜੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਦੀ ਗੈਰ ਮੌਜੂਦਗੀ ਵਿਚ ਹੀ ਦਲੀਲਾਂ ਜਾਰੀ ਰੱਖਣ ਲਈ ਕਿਹਾ।

ਆਈ.ਸੀ.ਜੇ. ਵਿਚ ਚੱਲ ਰਹੀ ਸੁਣਵਾਈ ਵਿਚ ਪਾਕਿਸਤਾਨ ਵੱਲੋਂ ਅਨਵਰ ਮਨਸੂਰ ਖਾਨ ਆਪਣੇ ਦੇਸ਼ ਦਾ ਪੱਖ ਰਹੇ ਹਨ। ਇਸ ਤੋਂ ਪਹਿਲਾਂ ਭਾਰਤ ਵੱਲੋਂ ਵਕੀਲ ਹਰੀਸ਼ ਸਾਲਵੇ ਨੇ ਆਪਣਾ ਪੱਖ ਰੱਖਦਿਆਂ ਪਾਕਿਸਤਾਨ 'ਤੇ ਵੀਆਨਾ ਸੰਧੀ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਜਾਧਵ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਸੀ। ਪਾਕਿਸਤਾਨ ਵੱਲੋਂ ਪੱਖ ਰੱਖਦਿਆਂ ਅਨਵਰ ਮਨਸੂਰ ਖਾਨ ਨੇ ਆਉਂਦੇ ਹੀ ਕਿਹਾ,''ਮੈਂ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਆਈ.ਸੀ.ਜੇ. ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।'' ਮਨਸੂਰ ਨੇ ਜਾਧਵ 'ਤੇ ਨਹੀਂ ਸਗੋਂ ਭਾਰਤ 'ਤੇ ਵੀ ਦਹਿਸ਼ਤ ਪ੍ਰਾਯੋਜਕ ਹੋਣ ਦਾ ਦੋਸ਼ ਲਗਾਇਆ। ਪਾਕਿਸਤਾਨ ਵੱਲੋਂ ਅਡ-ਹੌਕ ਜੱਜ ਨੂੰ ਲੈ ਕੇ ਕੀਤੇ ਗਏ ਇਤਰਾਜ਼ 'ਤੇ ਆਈ.ਸੀ.ਜੇ. ਨੇ ਕਿਹਾ ਕਿ ਇਸ ਨੂੰ ਦਰਜ ਕਰ ਲਿਆ ਗਿਆ ਹੈ ਅਤੇ ਨੇੜਲੇ ਭਵਿੱਖ ਵਿਚ ਇਸ 'ਤੇ ਜਵਾਬ ਦਿੱਤਾ ਜਾਵੇਗਾ।

ਅਦਾਲਤ ਵਿਚ ਮਨਸੂਰ ਨੇ ਕਿਹਾ ਕਿ ਬਲੋਚਿਸਤਾਨ ਵਿਚ ਅੱਤਵਾਦ ਨੂੰ ਵਧਾਵਾ ਦਿੱਤਾ ਰਿਹਾ ਹੈ ਅਤੇ ਇਹ ਜਾਧਵ ਖੁਦ ਸਵੀਕਾਰ ਕਰ ਚੁੱਕਾ ਹੈ। ਭਾਰਤ 'ਤੇ ਦੋਸ਼ ਲਗਾਉਂਦਿਆਂ ਮਨਸੂਰ ਨੇ ਕਿਹਾ ਕਿ ਪੂਰਬੀ ਪਾਕਿਸਤਾਨ ਵਿਚ ਉਹ ਪਾਕਿਸਤਾਨ ਵਿਰੋਧੀ ਗਤੀਵਿਧੀਆਂ ਚਲਾ ਰਿਹਾ ਹੈ। ਮਨਸੂਰ ਨੇ ਅਦਾਲਤ ਵਿਚ ਦੱਸਿਆ ਕਿ ਉਹ ਖੁਦ ਸਾਲ 1971 ਦੇ ਯੁੱਧ ਦੌਰਾਨ ਭਾਰਤੀ ਵਧੀਕੀਆਂ ਦੇ ਸ਼ਿਕਾਰ ਰਹੇ ਹਨ। ਅਦਾਲਤ ਨੂੰ ਉਨ੍ਹਾਂ ਨੇ ਦੱਸਿਆ ਕਿ ਨਿਆਂਇਕ ਹਿਰਾਸਤ ਦੇ ਬਾਅਦ ਹੀ ਜਾਧਵ ਵਿਰੁੱਧ ਮੁਕੱਦਮਾ ਦਾਇਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਬਰਬਾਦ ਕਰਨ ਲਈ ਭਾਰਤ 1947 ਤੋਂ ਹੀ ਕੋਸ਼ਿਸ਼ ਕਰ ਰਿਹਾ ਹੈ।


Vandana

Content Editor

Related News