ਸਕਾਰਪੀਓ ਦਾ AC ਠੀਕ ਕਰਵਾਉਣ ਮਕੈਨਿਕ ਲੈ ਕੇ ਗਿਆ ਸੀ ਗੈਰਾਜ, ਬੋਨਟ ਖੋਲ੍ਹਿਆ ਤਾਂ ਅੰਦਰੋਂ ਨਿਕਲਿਆ ਅਜਗਰ
Tuesday, Sep 17, 2024 - 05:07 PM (IST)
ਪ੍ਰਯਾਗਰਾਜ : ਪ੍ਰਯਾਗਰਾਜ 'ਚ ਸਕਾਰਪੀਓ ਗੱਡੀ ਦੇ ਬੋਨਟ 'ਚ 7 ਫੁੱਟ ਲੰਬਾ ਅਜਗਰ ਲੁਕਿਆ ਬੈਠਾ ਸੀ। ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਮਕੈਨਿਕ ਨੇ ਕਾਰ ਦਾ ਬੋਨਟ ਖੋਲ੍ਹਿਆ। ਬੋਨਟ ਖੋਲ੍ਹਦੇ ਹੀ ਮਕੈਨਿਕ ਅਤੇ ਕਾਰ ਮਾਲਕ ਦੇ ਹੋਸ਼ ਉੱਡ ਗਏ, ਜਿਸ ਤੋਂ ਬਾਅਦ ਸਥਾਨਕ ਪੁਲਸ ਨੂੰ ਸੂਚਨਾ ਦਿੱਤੀ ਗਈ। ਕੁਝ ਦੇਰ ਵਿਚ ਹੀ ਜੰਗਲਾਤ ਵਿਭਾਗ ਦੀ ਟੀਮ ਵੀ ਪਹੁੰਚ ਗਈ, ਜਿਸ ਨੇ ਇਸ ਅਜਗਰ ਨੂੰ ਰੈਸਕਿਊ ਕੀਤਾ।
ਇਹ ਘਟਨਾ ਸਿਵਲ ਲਾਈਨਜ਼ ਇਲਾਕੇ ਦੀ ਹੈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸਕਾਰਪੀਓ ਦੇ ਬੋਨਟ ਦੇ ਅੰਦਰ ਇਕ ਵਿਸ਼ਾਲ ਅਜਗਰ ਬੈਠਾ ਹੈ। ਉਸ ਨੂੰ ਦੇਖਣ ਲਈ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਕਾਰ 'ਚ ਅਜਗਰ ਨੂੰ ਦੇਖ ਕੇ ਮਾਲਕ ਡਰ ਗਿਆ। ਖੁਸ਼ਕਿਸਮਤੀ ਨਾਲ ਉਸਨੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਬੁਲਡੋਜ਼ਰ ਐਕਸ਼ਨ 'ਤੇ ਲਾਈ ਰੋਕ, ਜਮੀਅਤ ਦੀ ਪਟੀਸ਼ਨ 'ਤੇ 1 ਅਕਤੂਬਰ ਤੱਕ ਜਾਰੀ ਕੀਤਾ ਇਹ ਹੁਕਮ
ਦਰਅਸਲ, ਪ੍ਰਯਾਗਰਾਜ ਦੇ ਸਿਵਲ ਲਾਈਨਜ਼ ਇਲਾਕੇ ਦੇ ਗੈਰਾਜ ਵਿਚ ਇਕ ਵਿਅਕਤੀ ਆਪਣੀ ਸਕਾਰਪੀਓ ਦਾ ਏਸੀ ਠੀਕ ਕਰਵਾਉਣ ਲਈ ਆਇਆ ਸੀ। ਜਦੋਂ ਮਕੈਨਿਕ ਇਮਰਾਨ ਨੇ ਜਾਂਚ ਲਈ ਕਾਰ ਦਾ ਬੋਨਟ ਖੋਲ੍ਹਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹ ਉੱਚੀ-ਉੱਚੀ ਚੀਕਣ ਲੱਗਾ ਅਤੇ ਕਾਰ ਤੋਂ ਦੂਰ ਖੜ੍ਹਾ ਹੋ ਗਿਆ।
ਇਸ ਤੋਂ ਬਾਅਦ ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਪਰ ਅਜਗਰ ਕਾਰ ਦੇ ਅੰਦਰ ਚੁੱਪਚਾਪ ਬੈਠਾ ਰਿਹਾ। ਇਸ ਦੌਰਾਨ ਕੁਝ ਲੋਕਾਂ ਨੇ ਆਪਣੇ ਮੋਬਾਈਲ 'ਤੇ ਉਸ ਦੀ ਵੀਡੀਓ ਵੀ ਬਣਾਉਣੀ ਸ਼ੁਰੂ ਕਰ ਦਿੱਤੀ। ਫਿਰ ਡਾਇਲ 112 'ਤੇ ਸੱਪ ਦੀ ਸੂਚਨਾ ਦਿੱਤੀ ਗਈ ਅਤੇ ਜੰਗਲਾਤ ਵਿਭਾਗ ਦੀ ਟੀਮ ਆਈ ਅਤੇ ਜੰਗਲਾਤ ਵਿਭਾਗ ਦੇ ਲੋਕ ਸੱਤ ਫੁੱਟ ਲੰਬੇ ਅਜਗਰ ਨੂੰ ਫੜ ਕੇ ਆਪਣੇ ਨਾਲ ਲੈ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8