''NIFT'' ਦੀ ਸਾਈਟ ਹੈਕ ਕਰਕੇ 50 ਵਿਦਿਆਰਥੀਆਂ ਦੀ ਮਾਰਕਸ਼ੀਟ ਬਦਲਣ ਵਾਲਾ ਦੋਸ਼ੀ ਹੋਇਆ ਗ੍ਰਿਫਤਾਰ

Saturday, Jun 17, 2017 - 03:29 PM (IST)

''NIFT'' ਦੀ ਸਾਈਟ ਹੈਕ ਕਰਕੇ 50 ਵਿਦਿਆਰਥੀਆਂ ਦੀ ਮਾਰਕਸ਼ੀਟ ਬਦਲਣ ਵਾਲਾ ਦੋਸ਼ੀ ਹੋਇਆ ਗ੍ਰਿਫਤਾਰ

ਕਾਂਗੜਾ— ਦੇਸ਼ ਦੇ ਨਾਮੀ ਸਥਾਨਾਂ 'ਚ ਸ਼ਾਮਲ ਕਾਂਗੜਾ ਦੇ ਨਜ਼ਦੀਕ ਸਥਾਨ ਦੇ ਇਕ ਵਿਦਿਆਰਥੀ ਦੀ ਅਧਿਕਾਰਿਕ ਵੈਬਸਾਈਟ ਹੀ ਹੈਕ ਕਰ ਲਈ ਸੀ। ਉਸ ਨੇ ਵੈਬਸਾਈਟ ਹੈਕ ਕਰਕੇ ਮਾਰਕਸ਼ੀਟ ਨਾਲ ਛੇੜਛਾੜ ਕੀਤੀ ਹੈ। ਇਸ ਵਿਦਿਆਰਥੀ ਨੇ ਨਾ ਕੇਵਲ ਆਪਣੀ ਮਾਰਕਸ਼ੀਟ ਹੀ ਨਹੀਂ ਬਲਕਿ ਬਾਕੀ ਦੇ ਲਗਭਗ 50 ਵਿਦਿਆਰਥੀਆਂ ਦੀ ਮਾਰਕਸ਼ੀਟ ਅਤੇ ਵੈਬਸਾਈਟ 'ਚ ਵੱਖ-ਵੱਖ ਨੰਬਰ ਬਦਲ ਦਿੱਤੇ। ਵਿਦਿਆਰਥੀਆਂ ਕੋਲ ਪਹੁੰਚੀ ਮਾਰਕਸ਼ੀਟ ਅਤੇ ਵੈਬਸਾਈਟ 'ਚ ਵੱਖ-ਵੱਖ ਨੰਬਰ ਹੋਣੇ ਦੇ ਸ਼ਿਕਾਇਤਾਂ ਸਥਾਨ ਕੋਲ ਪਹੁੰਚ ਰਹੀ ਸੀ, ਜਿਸ 'ਤੇ ਚੇਨਈ ਤੋਂ ਇਕ ਟੀਮ ਕਾਂਗੜਾ ਨਜ਼ਦੀਕ ਪਹੁੰਚੀ ਸੀ। ਇਸ ਗੱਲ ਦਾ ਪਤਾ ਲੱਗਦਾ ਹੀ ਕਾਂਗੜਾ ਦੇ ਨਿਦੇਸ਼ਕ ਨੇ ਪੁਲਸ 'ਚ ਸ਼ਿਕਾਇਤ ਕੀਤੀ। ਪੁਲਸ ਨੇ ਸ਼ਿਕਾਇਤ ਦੇ ਅਧਾਰ 'ਤੇ ਧਾਰਾ 419, 420, 465, 467, 468, 120 ਬੀ ਅਤੇ ਆਈ. ਟੀ. ਐਕਟ 65, 66 ਸੀ ਅਤੇ 66 ਡੀ ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਵਿਦਿਆਰਥੀ ਅਲੋਕ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀ. ਐੱਸ. ਪੀ. ਕਾਂਗੜਾ ਸੁਰੇਂਦਰ ਸ਼ਰਮਾ ਨੇ ਇਸ ਮਾਮਲੇ ਦੀ ਪੁਸ਼ਟੀ ਵੀ ਕੀਤੀ ਹੈ।


Related News